ਸਰਕਾਰ ਦੇ ਮੰਤਰੀ ਨੂੰ ਅਖਬਾਰ ਦੇ ਮਾਲਕ ਦੇ ਹੱਕ ਵਿੱਚ ਬੋਲਣ ਦੀ ਮਿਲੀ ਸੱਜਾ ,
ਸਰਕਾਰ ਦੇ ਮੰਤਰੀ ਨੂੰ ਅਖਬਾਰ ਦੇ ਮਾਲਕ ਦੇ ਹੱਕ ਵਿੱਚ ਬੋਲਣ ਦੀ ਮਿਲੀ ਸੱਜਾ , ਜਲੰਧਰ, ਸੁਸ਼ੀਲ ਸ਼ਰਮਾ–ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਹੱਕ ਵਿਚ ਗੱਲ ਕਰਨ ਦੀ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਸਜ਼ਾ ਮਿਲੀ ਹੈ। ਪੰਜਾਬ ਕੈਬਨਿਟ ‘ਚੋਂ, ਡਾ. ਇੰਦਰਬੀਰ ਸਿੰਘ ਨਿੱਜਰ ਦੀ ਛੁੱਟੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਅੰਮ੍ਰਿਤਸਰ ਵਿਖੇ ਇਕ ਸ਼ਹੀਦੀ ਸਮਾਰਕ ਦੇ ਉਦਘਾਟਨ ਸਮਾਗਮ ‘ਚ ਪਹੁੰਚੇ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਪੱਸ਼ਟ ਸ਼ਬਦਾਂ ਵਿਚ ਕਿਹਾ ਸੀ ਕਿ ਜੰਗ-ਏ-ਆਜ਼ਾਦੀ ਯਾਦਗਾਰ ਦੀ ਕਰਾਈ ਜਾ ਰਹੀ ਵਿਜੀਲੈਂਸ ਜਾਂਚ ਨਾਲ ਅਖਬਾਰ ਦੇ ਸੰਪਾਦਕ ਡਾ. ਹਮਦਰਦ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਜੇਕਰ ਇਸ ਦੀ ਉਸਾਰੀ ‘ਚ ਕੋਈ ਭ੍ਰਿਸ਼ਟਾਚਾਰ ਹੋਇਆ ਵੀ ਹੈ ਤਾਂ ਇਹ ਜਾਂਚ ਸਿਰਫ਼ ਹੇਠਲੇ ਪੱਧਰ ‘ਤੇ ਕੰਮ ਕਰਨ ਵਾਲੇ ਠੇਕੇਦਾਰਾਂ ਜਾਂ ਹੋਰ ਹੇਠਲੇ ਅਮਲੇ ਦੀ ਹੋਣੀ ਚਾਹੀਦੀ ਸੀ। ਡਾ. ਨਿੱਜਰ ਨੇ ਇਹ ਜ਼ੋਰ ਦੇ ਕੇ ਆਖਿਆ ਕਿ ਉਹ ਨਿੱਜੀ ਤੌਰ ‘ਤੇ ਡਾ. ਬਰਜਿੰਦਰ ਸਿੰਘ ਹਮਦਰਦ ਤੇ ਉਨ੍ਹਾਂ ਦੇ ਅਦਾਰੇ ਦਾ ਸਤਕਾਰ ਕਰਦੇ ਹਨ ਅਤੇ ਕਰਦੇ ਰਹਿਣਗੇ