ਹਾਈ ਕੋਰਟ ਨੇ ਲੌਕਡਾਊਨ ‘ਚ ਢਿੱਲ ਨੂੰ ਲੈ ਕੀ ਕਿਹਾ ਪੜੋ ………
ਹਾਈ ਕੋਰਟ ਨੇ ਲੌਕਡਾਊਨ ‘ਚ ਢਿੱਲ ਨੂੰ ਲੈ ਕੀ ਕਿਹਾ ਪੜੋ ………
ਚੰਡੀਗੜ ( ਪੰਕਜ ) ਚੰਡੀਗੜ ਚ ਲੌਕਡਾਊਨ ‘ਚ ਢਿੱਲ ਨੂੰ ਲੈ ਕਿ ਸ਼ੁੱਕਰਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਸੁਣਵਾਈ ਹੋਈ। ਇਸ ‘ਚ ਸ਼ਿਕਾਇਤਕਰਤਾ ਨੇ ਕਿਹਾ ਕਿ ਜਦ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਰਾ ਕੁਝ ਖੋਲ੍ਹ ਹੀ ਦਿੱਤਾ ਹੈ ਫਿਰ ਉਹ ਮੰਦਰ ਤੇ ਅਦਾਲਤ ਵੀ ਖੋਲ੍ਹ ਦੇਵੇ ਜਿਸ ਤੇ ਜੱਜ ਨੇ ਕਿਹਾ ਕੀ ਸ਼ਹਿਰ ਦੀ ਪ੍ਰਸਿੱਧ ਝੀਲ ਤੇ ਲੋਕ ਨਜਰ ਆ ਰਹੇ ਹਨ ਤੇ ਇਹ ਗ਼ਲਤ ਹੈ ਤੇ ਇਸ ‘ਤੇ ਬੈਂਚ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਨੂੰ ਹੁਣ ਤੋਂ ਜੋ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ, ਉਹ ਉਸ ਤਹਿਤ ਹੀ ਛੋਟ ਅਤੇ ਫੈਸਲਾ ਲਵੇ। ਛੋਟ ਦੇਣ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਐਮਐਚਏ ਅਧਿਕਾਰੀਆਂ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਅਦਾਲਤ ਨੇ ਕਿਹਾ ਹੈ ਕਿ ਸਾਰੇ ਪੱਖ 24 ਘੰਟੇ ‘ਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਬੈਠ ਕੇ ਵਿਚਾਰ ਕੀਤੇ ਜਾਣਗੇ। ਇਸ ਗੱਲ ਤੇ ਧਿਆਨ ਦਿੱਤਾ ਜਾਵੇਗਾ ਕਿ ਕੀ ਚੰਡੀਗੜ੍ਹ ਲੌਕਡਾਊਨ ‘ਚ ਦਿੱਤੀ ਹੋਈ ਢਿੱਲ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹੈ ਜਾਂ ਨਹੀਂ