ਪੁਲਿਸ ਦੇ ਇਸ ਥਾਨੇ ਦੇ ਸਟਾਫ ਨੂੰ ਕਿਊ ਪਈ ਹੱਥਾਂ ਪੈਰਾਂ ਦੀ…….
ਪੁਲਿਸ ਦੇ ਇਸ ਥਾਨੇ ਦੇ ਸਟਾਫ ਨੂੰ ਕਿਊ ਪਈ ਹੱਥਾਂ ਪੈਰਾਂ ਦੀ…….
ਅਮ੍ਰਿਤਸਰ ( ਹੀਰਾ ਸਿੰਘ ) ਲੁੱਟ ਖੋਹ ਦੇ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਇੱਕ ਮੁਲਜ਼ਮ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਇਆ ਗਿਆ।ਜਿਸ ਤੋਂ ਬਾਅਦ ਅਦਾਲਤ ਦੇ ਸਟਾਫ ਅਤੇ ਮੁਲਜ਼ਮ ਦੇ ਸੰਪਰਕ ‘ਚ ਆਏ ਪੁਲਿਸ ਮੁਲਾਜ਼ਮਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।, ਪ੍ਰੋਟੋਕਾਲ ਮੁਤਾਬਕ ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਮੁਲਜ਼ਮ ਨੂੰ ਜੇਲ੍ਹ ਵਿੱਚ ਵਾਪਸ ਛੱਡਣ ਤੋਂ ਪਹਿਲਾਂ ਉਸ ਦਾ ਕੋਰੋਨਾ ਟੈਸਟ ਕਰਵਾਇਆ। ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਮੁਲਜ਼ਮ ਕੋਰੋਨਾਵਾਇਰਸ ਨਾਲ ਸੰਕਰਮਿਤ ਹੈ।ਇਸ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਥਾਣਾ ਚਾਟੀਵਿੰਡ, ਜਿੱਥੇ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ, ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਥੇ ਹੀ ਦੋ ਵਾਰ ਅਦਾਲਤ ਵਿੱਚ ਪੇਸ਼ ਕਰਨ ਕਾਰਨ ਅਦਾਲਤੀ ਸਟਾਫ ਨੂੰ ਵੀ ਹੁਣ ਕੁਆਰੰਟੀਨ ਕੀਤਾ ਗਿਆ ਹੈ। ਹੁਣ ਇਨ੍ਹਾਂ ਸਾਰਿਆਂ ਦੇ ਕੋਰੋਨਾਵਾਇਰਸ ਟੈਸਟ ਵੀ ਹੋਣਗੇ।
ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪ੍ਰਤਾਪ ਸਿੰਘ ਨਾਮ ਦੇ ਮੁਲਜ਼ਮ ਨੂੰ ਛੇ ਮਈ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ।
ਦੂਜੇ ਪਾਸੇ ਇਸ ਦੀ ਜਾਣਕਾਰੀ ਜਦ ਸੀਜੇਐਮ ਅੰਮ੍ਰਿਤਸਰ ਨੂੰ ਮਿਲੀ ਤਾਂ ਉਨ੍ਹਾਂ ਨੇ ਇਸਦੀ ਜਾਣਕਾਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਦਿੰਦਿਆਂ ਇੱਕ ਪੱਤਰ ਲਿਖ ਕੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਦੋ ਸੀਜੇਐੱਮ, ਬਾਰਾਂ ਅਦਾਲਤੀ ਸਟਾਫ ਦੇ ਮੈਂਬਰ ਅਤੇ ਸੱਤ ਵਕੀਲਾਂ ਨੂੰ ਕੋਰੋਨਾ ਮਾਰ ਦੇ ਪ੍ਰੋਟੋਕੋਲ ਮੁਤਾਬਕ ਟੈਸਟ ਕਰਨ ਤੇ ਕੁਆਰੰਟੀਨ ਕਰਨ ਦੀ ਅਪੀਲ ਕੀਤੀ।ਜਾਣਕਾਰੀ ਮੁਤਾਬਕ ਦਿਹਾਤੀ ਪੁਲੀਸ ਨੇ ਛੇ ਮਈ ਨੂੰ ਪ੍ਰਤਾਪ ਸਿੰਘ ਦਾ ਪ੍ਰੋਡਕਸ਼ਨ ਵਾਰੰਟ ਲਿਆ ਸੀ ਅਤੇ ਅੱਠ ਮਈ ਨੂੰ ਪ੍ਰੋਡਕਸ਼ਨ ਵਾਰੰਟ ਖਤਮ ਹੋਣ ਤੇ ਦੁਬਾਰਾ ਅਦਾਲਤ ਚ ਪੇਸ਼ ਕੀਤਾ ਸੀ