ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵੱਲੋਂ ‘ਅੰਤਰਰਾਸ਼ਟਰੀ ਜੈਵਿਕ ਵਿਿਭੰਨਤਾ ਦਿਵਸ’ ਨੂੰ ਸਮਰਪਿਤ ਕਰਵਾਇਆ ਗਿਆ ਗੈਸਟ ਲੈਕਚਰ ਅਤੇ ਰੇਡੀਓ ਟਾਕ ।

 

 

ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵੱਲੋਂ ‘ਅੰਤਰਰਾਸ਼ਟਰੀ ਜੈਵਿਕ ਵਿਿਭੰਨਤਾ ਦਿਵਸ’ ਨੂੰ ਸਮਰਪਿਤ ਕਰਵਾਇਆ ਗਿਆ ਗੈਸਟ ਲੈਕਚਰ ਅਤੇ ਰੇਡੀਓ ਟਾਕ ।

*ਸ੍ਰੀ ਕੁਲਦੀਪ ਗਾਂਧੀ ਅਤੇ ਸ੍ਰੀ ਪਰਦੀਪ ਗਾਂਧੀ ਨੇ ਕੀਤੀ ਵਿਸ਼ਾ ਮਾਹਿਰਾਂ ਵੱਜੋਂ ਸ਼ਿਰਕਤ ।
ਸ਼੍ਰੀ ਅਨੰਦਪੁਰ ਸਾਹਿਬ  23 ਮਈ (ਜੋਗਿੰਦਰ ਰਾਣਾ , ਰਾਜਿੰਦਰ ਧੀਮਾਨ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਖੁਦਮੁਖਤਿਆਰ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਖੇਤੀਬਾੜ੍ਹੀ ਵਿਭਾਗ ਵੱਲੋਂ ਪੰਜਾਬ ਜੈਵਿਕ ਵਿਿਭੰਨਤਾ ਬੋਰਡ ਦੇ ਸਹਿਯੋਗ ਨਾਲ਼ ‘ਅੰਤਰਰਾਸ਼ਟਰੀ ਜੈਵਿਕ ਵਿਿਭੰਨਤਾ ਦਿਵਸ’ ਨੂੰ ਸਮਰਪਿਤ ਗੈਸਟ ਲੈਕਚਰ ਅਤੇ ਰੇਡੀਓ ਟਾਕ ਕਰਵਾਈ ਗਈ। ਜ਼ਿਕਰਯੋਗ ਹੈ ਕਿ ਇਸ ਗੈਸਟ ਲੈਕਚਰ ਵਿੱਚ ਸ੍ਰੀ ਕੁਲਦੀਪ ਗਾਂਧੀ (ਨੋਡਲ ਅਫ਼ਸਰ ਜਲ ਜੀਵਨ ਮਿਸ਼ਨ, ਪੰਜਾਬ ਜੈਵਿਕ ਵਿਿਭੰਨਤਾ ਬੋਰਡ) ਨੇ ਮੁੱਖ ਵਕਤਾ ਅਤੇ ਸ੍ਰੀ ਪਰਦੀਪ ਗਾਂਧੀ (ਅਭਿਲਾਸ਼ਾ ਫਾਊਂਡੇਸ਼ਨ ਪੰਜਾਬ) ਨੇ ਕੀਤੀ ਵਿਸ਼ੇਸ਼ ਵਕਤਾ ਵੱਜੋਂ ਸ਼ਿਰਕਤ ਕੀਤੀ ਅਤੇ ਕਾਲਜ ਦੇ ਤਕਰੀਬਨ 100 ਵਿਿਦਆਰਥੀਆਂ ਨੇ ਇਸ ਲੈਕਚਰ ਵਿੱਚ ਬੜੇ ਹੀ ਉਤਸ਼ਾਹ ਨਾਲ਼ ਭਾਗ ਲਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਜਸਵੀਰ ਸਿੰਘ ਨੇ ਵਿਸ਼ਾ ਮਾਹਿਰਾਂ ਅਤੇ ਸਮੂਹ ਭਾਗੀਦਾਰਾਂ ਨੂੰ ‘ਜੀ ਆਇਆ’ ਆਖਿਆ ਤੇ ਵਿਿਦਆਰਥੀਆਂ ਨੂੰ ਸੰਬੋਧਨ ਹੁੰਦਿਆਂ ਜੈਵਿਕ ਵਿਿਭੰਨਤਾ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਅਤੇ ਆਉਣ ਵਾਲੀ ਪੀੜ੍ਹੀ ਨੂੰ ਚੰਗੀ ਸਿਹਤ ਅਤੇ ਚੰਗਾ ਵਾਤਾਵਰਣ ਪ੍ਰਦਾਨ ਕਰਨ ਲਈ ਜੈਵਿਕ ਵਿਿਭੰਨਤਾਂ ਨੂੰ ਬਚਾਉਣ ਲਈ ਯਤਨਸ਼ੀਲ ਉਪਰਾਲੇ ਕਰਨ ਲਈ ਪ੍ਰੇਰਿਆ।ਇਸ ਮੌਕੇ ਗੈਸਟ ਲੈਕਚਰ ਦੇ ਮੁੱਖ ਵਕਤਾ ਤੇ ਵਿਸ਼ਾ ਮਾਹਿਰ ਸ੍ਰੀ ਪਰਦੀਪ ਗਾਂਧੀ ਜੀ ਨੇ ਵਿਿਦਆਰਥੀਆਂ ਨੂੰ ਜੈਵਿਕ ਵਿਿਭੰਨਤਾ ਦੇ ਉਦੇਸ਼ਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਦ ਕਿ ਪ੍ਰੋ.ਕਮਲ ਕੁਮਾਰ ਨੇ ਇਸ ਦੌਰਾਨ ਮਿਿਲਟਸ ਭਾਵ ਕਿ ਮੋਟੇ ਅਨਾਜ ਦੀ ਖੇਤੀ ਦੀ ਸਾਡੀ ਜੀਵਨ ਸ਼ੈਲੀ ਵਿੱਚ ਭੂਮਿਕਾ ਅਤੇ ਲਾਭਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਗੈਸਟ ਲੈਕਚਰ ਦੇ ਵਿਸ਼ੇਸ਼ ਵਕਤਾ ਸ੍ਰੀ ਪਰਦੀਪ ਗਾਂਧੀ ਜੀ ਨੇ ਸਮਾਜਿਕ ਦ੍ਰਿਸ਼ਟੀ ਤੋਂ ਜੈਵਿਕ ਵਿਿਭੰਨਤਾਂ ਵਿੱਚ ਪੈਦਾ ਹੋ ਰਹੀਆਂ ਚਿੰਤਾਵਾਂ ਨੂੰ ਵਿਅਕਤ ਕੀਤਾ ਅਤੇ ਇਹਨਾਂ ਦੇ ਹੱਲ ਲਈ ਕੀਤੇ ਜਾਣ ਵਾਲ਼ੇ ਉਪਰਾਲਿਆਂ ‘ਤੇ ਚਾਨਣਾ ਪਾਇਆ।ਇਸ ਦੌਰਾਨ ਵਿਿਦਆਰਥੀਆਂ ਨੂੰ ਜੈਵਿਕ ਵਿਿਭੰਨਤਾਂ ਨਾਲ਼ ਸੰਬੰਧਿਤ ਕੁਇਜ਼ ਵੱਜੋਂ ਪ੍ਰਸ਼ਨ ਪੁੱਛੇ ਗਏ ਅਤੇ ਸਹੀ ਉੱਤਰ ਦੇਣ ਵਾਲ਼ੇ ਵਿਿਦਆਰਥੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਾਲਜ ਵੱਲੋਂ ‘ਅੰਤਰਰਾਸ਼ਟਰੀ ਜੈਵਿਕ ਵਿਿਭੰਨਤਾ ਦਿਵਸ’ ਨੂੰ ਸਮਰਪਿਤ ਖਾਲਸਾ ਕਾਲਜ ਰੇਡੀਓ 90.8 ਉੱਪਰ ‘ਜੈਵਿਕ ਵਿਿਭੰਨਤਾ ਦੀ ਭੂਮਿਕਾ’ ਵਿਸ਼ੇ ‘ਤੇ ਰੇਡੀਓ ਟਾਕ ਵੀ ਕੀਤੀ ਗਈ ਜਿਸ ਦੌਰਾਨ ਪ੍ਰੋ.ਸਿਮਰਪ੍ਰੀਤ ਕੌਰ ਬੈਨੀਪਾਲ ਦੁਆਰਾ ਵਿਸ਼ਾ ਮਾਹਿਰ ਸ੍ਰੀ ਕੁਲਦੀਪ ਗਾਂਧੀ, ਸ੍ਰੀ ਪਰਦੀਪ ਗਾਂਧੀ ਅਤੇ ਪ੍ਰੋ.ਕਮਲ ਕੁਮਾਰ ਨੂੰ ਸਵਾਲ ਕੀਤੇ ਗਏ ਅਤੇ ਵਿਸ਼ਾ ਮਾਹਿਰਾਂ ਦੁਆਰਾਂ ਜੈਵਿਕ ਵਿਿਭੰਨਤਾ ਦੀ ਮਹੱਤਤਾ, ਚੁਣੌਤੀਆਂ ਅਤੇ ਉਪਰਾਲਿਆਂ ‘ਤੇ ਚਾਨਣਾ ਪਾਉਂਦਿਆਂ ਸਵਾਲਾਂ ਦੇ ਢੁੱਕਵੇਂ ਜਵਾਬ ਦਿੱਤੇ ਗਏ।ਅੰਤ ਵਿੱਚ ਪ੍ਰੋ.ਕਮਲ ਕੁਮਾਰ ਨੇ ਕਾਲਜ ਪ੍ਰਿੰਸੀਪਲ ਸਾਹਿਬ, ਵਿਸ਼ਾ ਮਾਹਿਰਾਂ ਅਤੇ ਗੈਸਟ ਲੈਕਚਰ ਵਿੱਚ ਮੌਜੂਦ ਸਮੂਹ ਵਿਿਦਆਰਥੀਆਂ ਦਾ ਧੰਨਵਾਦ ਕੀਤਾ।

Share the News

Lok Bani

you can find latest news national sports news business news international news entertainment news and local news