ਠੇਕਾ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈਣ ਤੇ ਭੜਕੇ ਆਊਟਸੋਰਸਡ ਮੁਲਾਜ਼ਮ
https://www.youtube.com/watch?v=kwL16tfXJF0
*ਦਿੜ੍ਹਬਾ ਚ ਠੇਕਾ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈਣ ਤੇ ਭੜਕੇ ਆਊਟਸੋਰਸਡ ਮੁਲਾਜ਼ਮ ।
*ਮੁੱਖ ਮੰਤਰੀ ਟਕਰਾਵ ਦੀ ਨੀਤੀ ਛੱਡ ਕੇ ਮੰਗਾਂ ਦਾ ਹੱਲ ਕਰਨ- ਆਗੂ ।
ਸ਼੍ਰੀ ਅਨੰਦਪੁਰ ਸਾਹਿਬ 23 ਮਈ (ਜੋਗਿੰਦਰ ਰਾਣਾ ,ਰਾਜਿੰਦਰ ਧੀਮਾਨ)
ਅੱਜ ਇਥੇ ਸ਼ਹਿਰ ਵਿੱਚ ਅਚਨਚੇਤ ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ, ਇਸ ਮੋਕੇ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਜਲ ਸਪਲਾਈ ਤੋਂ ਆਗੂ ਮੱਖਣ ਕਾਲਸ, ਕਪਿਲ ਮਹਿੰਦਲੀ, ਜਸਵੀਰ ਸਿੰਘ ਜਿੰਦਵੜੀ, ਗੁਰਜੀਤ ਸਿੰਘ, ਜਸਵਿੰਦਰ ਸਿੰਘ, ਹਾਈਡਲ ਪ੍ਰੋਜੈਕਟ ਯੂਨੀਅਨ ਤੋਂ ਪਿਊਸ਼ ਝਿੰਜੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਚੋਣਾਂ ਤੋਂ ਪਹਿਲਾਂ ਆਊਟਸੋਰਸਡ ਇਨਲਿਸਟਮੈਂਟ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਪਰ ਪਿਛਲੇ ਇੱਕ ਸਾਲ ਤੋਂ ਮੀਟਿੰਗ ਦੀ ਮੰਗ ਕਰਦੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੂੰ ਮੁੱਖ ਮੰਤਰੀ ਵਲੋਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ, ਪੱਕਾ ਕਰਨਾ ਤਾਂ ਦੂਰ ਦੀ ਗੱਲ ਹੈ। ਹੁਣ ਮੋਰਚੇ ਵਲੋਂ ਐਲਾਨ ਕੀਤਾ ਗਿਆ ਹੈ ਕਿ ਜਦੋਂ ਤੱਕ ਮੁੱਖ ਮੰਤਰੀ ਪੰਜਾਬ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨਾਲ ਮੀਟਿੰਗ ਕਰਕੇ ਮੰਗਾਂ ਦਾ ਹੱਲ ਨਹੀਂ ਕਰਦੇ ਓਦੋਂ ਤੱਕ ਉਨਾਂ ਦਾ ਪੰਜਾਬ ਭਰ ਵਿੱਚ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਆਉਣ ਤੇ ਤਿਖਾ ਵਿਰੋਧ ਕੀਤਾ ਜਾਵੇਗਾ ਜ਼ੋ ਕਿ ਵੱਖ ਵੱਖ ਥਾਵਾਂ ਤੇ ਲਗਾਤਾਰ ਜਾਰੀ ਹੈ। ਇਸੇ ਸੱਦੇ ਤੇ ਅੱਜ ਦਿੜ੍ਹਬਾ ਮੁੱਖ ਮੰਤਰੀ ਦੀ ਆਮਦ ਤੇ ਠੇਕਾ ਮੁਲਾਜ਼ਮਾਂ ਵਲੋਂ ਮੁੱਖ ਮੰਤਰੀ ਦਾ ਪੁਰ ਅਮਨ ਵਿਰੋਧ ਕੀਤਾ ਜਾ ਰਿਹਾ ਸੀ ਇਸ ਵਿਰੋਧ ਤੋਂ ਗੁਸਾਈ ਸਰਕਾਰ ਨੇ ਪੁਲਿਸ ਰਾਹੀਂ ਮੋਰਚਾ ਆਗੂ ਸਰਦਾਰ ਵਰਿੰਦਰ ਸਿੰਘ ਮੋਮੀ ਨਾਲ ਅਭੱਦਰ ਭਾਸ਼ਾ ਦਾ ਪ੍ਰਯੋਗ ਕੀਤਾ, ਉਨਾਂ ਨਾਲ ਖਿੱਚ ਧੂਅ ਕੀਤੀ ਜਿਸ ਦੌਰਾਨ ਉਨ੍ਹਾਂ ਦੀ ਪੱਗ ਵੀ ਲੱਥ ਗਈ। ਇਸ ਉਪਰੰਤ ਪੰਜਾਬ ਪੁਲਿਸ ਵਲੋਂ ਵਰਿੰਦਰ ਮੋਮੀ ਸਮੇਤ 52 ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ। ਜਿਸ ਤੋਂ ਬਾਅਦ ਪੰਜਾਬ ਭਰ ਵਿੱਚ ਵਰਕਰਾਂ ਵਿੱਚ ਰੋਸ ਫੈਲ ਗਿਆ ਜਿਸ ਕੜੀ ਤਹਿਤ ਸ਼੍ਰੀ ਅਨੰਦਪੁਰ ਸਾਹਿਬ ਵਿਚ ਇੱਕ ਘੰਟੇ ਵਿੱਚ ਹੀ ਵਰਕਰਾਂ ਵਲੋਂ ਇਕੱਠੇ ਹੋ ਕੇ ਨਾਰੇਬਾਜ਼ੀ ਸ਼ੁਰੂ ਕਰ ਦਿਤੀ। ਇਸ ਪ੍ਰੋਗਰਾਮ ਦੋਰਾਨ ਸੂਬਾ ਕਮੇਟੀ ਤੋਂ ਆਗੂਆਂ ਨੂੰ ਜਾਣੂ ਕਰਵਾਇਆ ਗਿਆ ਕਿ ਵਰਕਰਾਂ ਨੂੰ ਪੰਜਾਬ ਸਰਕਾਰ ਵੱਲੋਂ ਰਿਹਾ ਕਰ ਦਿਤਾ ਗਿਆ ਹੈ। ਜਿਸ ਉਪਰੰਤ ਵਰਕਰਾਂ ਵਲੋਂ ਸ਼ਹਿਰ ਵਿੱਚ ਰੋਸ ਮਾਰਚ ਅਤੇ ਵੱਡੇ ਗੁਪਤ ਐਕਸ਼ਨ ਦਾ ਪ੍ਰੋਗਰਾਮ ਰੱਦ ਕਰ ਦਿਤਾ ਅਤੇ ਪੰਜਾਬ ਸਰਕਾਰ ਨੂੰ ਸੁਨੌਣੀ ਕੀਤੀ ਕਿ ਸਰਕਾਰ ਵਰਕਰਾਂ ਨਾਲ ਟਕਰਾਵ ਦੀ ਨੀਤੀ ਛੱਡ ਕੇ ਆਊਟਸੋਰਸਡ ਇੰਨਲਿਟਸਮੈਂਟ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਰੈਗੂਲਰ ਕਰੇ ਜੇਕਰ ਹੁਣ ਦੇ ਸੰਘਰਸ਼ ਤੋਂ ਵੀ ਸਰਕਾਰ ਸਬਕ ਨਹੀਂ ਲਵੇਗੀ ਤਾਂ ਮੁੱਖ ਮੰਤਰੀ ਸਾਹਿਬ ਦਾ ਸ਼੍ਰੀ ਅਨੰਦਪੁਰ ਸਾਹਿਬ ਸਮੇਤ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਆਉਣ ਤੇ ਇਸ ਤੋਂ ਵੀ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਆਗੂਆਂ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਸਰਕਾਰ ਲੋਕਾਂ ਨੂੰ ਆਊਟਸੋਰਸਡ ਇੰਨਲਿਟਸਮੈਂਟ ਮੁਲਾਜ਼ਮਾਂ ਪ੍ਰਤੀ ਅਖ਼ਬਾਰਾਂ ਵਿੱਚ ਝੂਠੇ ਪੱਕੇ ਕਰਨ ਦੇ ਇਸ਼ਤਿਹਾਰ ਦੇ ਕੇ ਭਰਮ ਵਿੱਚ ਨਾ ਰਹੀ ਹੈ ਜਦੋਂ ਕਿ ਹਕੀਕਤ ਵਿੱਚ ਇਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ। ਇਸ ਲਈ ਸਮੂਹ ਮਿਹਨਤਕਸ਼ ਲੋਕ ਇਸ ਸੰਘਰਸ਼ ਦਾ ਸਾਥ ਦੇਣ। ਕਿਉਂਕਿ ਇਹ ਸੰਘਰਸ਼ ਨਾ ਸਿਰਫ ਕੱਚੇ ਮੁਲਾਜ਼ਮਾਂ ਦਾ ਹੈ ਸਗੋਂ ਇਹ ਨਿਜੀਕਰਨ, ਬੇਰੋਜ਼ਗਾਰਾਂ ਨੂੰ ਰੋਜ਼ਗਾਰ, ਸਿਹਤ, ਸਿਖਿਆ, ਆਦਿ ਲਈ ਵੀ ਹੈ।
ਇਸ ਮੋਕੇ ਤੇ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਹਾਜ਼ਰ ਸਨ।