ਐਲਬੈਂਡਾਜ਼ੋਨ ਸਭ ਲਈ ਸੁਰੱਖਿਅਤ ਅਤੇ ਲਾਭਦਾਇਕ ਹੈ (ਡਾ ਅਨੀਤਾ ਗੁਪਤਾ)

ਐਲਬੈਂਡਾਜ਼ੋਨ ਸਭ ਲਈ ਸੁਰੱਖਿਅਤ ਅਤੇ ਲਾਭਦਾਇਕ ਹੈ (ਡਾ ਅਨੀਤਾ ਗੁਪਤਾ)
ਦੋਰਾਂਗਲਾ,ਰਾਕੇਸ਼ ਜੀਵਨ ਚੱਕ—ਸਿਵਲ ਸੁਰਜਨ ਗੁਰਦਾਸਪੁਰ ਡਾ ਹਰਭਜਨ ਮਾਂਡੀ ਜੀ ਦੇ ਦਿਸ਼ਾ ਤੇ ਰਾਸ਼ਟਰੀ ਡੀਵਰਮਿੰਗ ਡੇ 26 ਅਪ੍ਰੈਲ ਨੂੰ ਮਨਾਇਆ ਗਿਆ ਸੀ ਤੇ ਅੱਜ 5 ਮਈ ਨੂੰ ਮੋਪ-ਅੱਪ ਦਿਵਸ ਮਨਾਇਆ ਗਿਆ ਤਾਂ ਜੋ ਜਿਹੜੇ ਬੱਚੇ ਬੀਮਾਰੀ ਜਾਂ ਗੈਰਹਾਜ਼ਰੀ ਕਾਰਨ ਰਾਸ਼ਟਰੀ ਡੀਵਰਮਿੰਗ ਦਿਵਸ (ਐਨ.ਡੀ.ਡੀ.) ‘ਤੇ ਡੀਵਰਮਿੰਗ ਨਹੀਂ ਕਰ ਸਕੇ, ਉਨ੍ਹਾਂ ਨੂੰ ਮੋਪ-ਅੱਪ ਦਿਵਸ ‘ਤੇ ਡੀਵਰਮਿੰਗ ਕੀਤਾ ਜਾਵੇ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਅਨੀਤਾ ਗੁਪਤਾ, ਪੀ ਐਚ ਸੀ ਰਣਜੀਤ ਬਾਗ਼ ਨੇ ਦੱਸਿਆਂ ਕਿ ਡੀਵਰਮਿੰਗ ਬੱਚਿਆਂ ਦੇ ਸਰੀਰਕ ਅਤੇ ਬੋਧਾਤਮਕ ਵਿਕਾਸ ਵਿੱਚ ਮਦਦ ਕਰਦੀ ਹੈ ਅਤੇ ਐਲਬੈਂਡਾਜ਼ੋਨ ਸਭ ਲਈ ਸੁਰੱਖਿਅਤ ਅਤੇ ਲਾਭਦਾਇਕ ਹੈ। ਇਸਦੀ ਵਰਤੋਂ ਵਿਸ਼ਵ ਪੱਧਰ ‘ਤੇ ਲੱਖਾਂ ਲੋਕਾਂ ਦੁਆਰਾ ਕੀੜੇ ਦੀ ਲਾਗ ਦੇ ਇਲਾਜ ਲਈ ਕੀਤੀ ਜਾਂਦੀ ਹੈ। ਸੰਦੀਪ ਕੌਰ ਬੀ ਈ ਈ ਨੇ ਦੱਸਿਆਂ ਕਿ ਇਸ ਮੌਕੇ ਆਮ ਲੋਕਾਂ ਨੂੰ ਬੱਚਿਆਂ ਵਿੱਚ ਪੇਟ ਦੇ ਕੀੜਿਆਂ, ਲੱਛਣਾਂ ਅਤੇ ਇਸਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 1 ਸਾਲ ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਸਾਰੇ ਆਂਗਣਵਾੜੀ ਸੈਂਟਰਾਂ, ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਮੁਫਤ ਦਿੱਤੀਆਂ ਗਈਆਂ। ਬੱਚਿਆਂ ਵਿੱਚ ਪੇਟ ਦੇ ਕੀੜਿਆਂ ਦੇ ਲੱਛਣਾਂ ਵਿੱਚ ਅਨੀਮੀਆ, ਕੁਪੋਸ਼ਣ, ਕਮਜ਼ੋਰੀ, ਬੇਚੈਨੀ, ਭੁੱਖ ਦੀ ਕਮੀ, ਥਕਾਵਟ, ਭਾਰ ਘਟਣਾ ਆਦਿ ਸ਼ਾਮਲ ਹਨ। ਪੇਟ ਦੇ ਕੀੜਿਆਂ ਤੋਂ ਬਚਣ ਦਾ ਇੱਕ ਆਸਾਨ ਅਤੇ ਮਹੱਤਵਪੂਰਨ ਤਰੀਕਾ ਹੈ ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਦਿੱਤੀਆਂ ਜਾਵੇ| ਉਨ੍ਹਾਂ ਦੱਸਿਆਂ ਕਿ ਡੀਵਰਮਿੰਗ ਦੇ ਫਾਇਦੇ ਹਨ – ਇਹ ਅਨੀਮੀਆ ਨੂੰ ਕੰਟਰੋਲ ਕਰਦਾ ਹੈ, ਪੋਸ਼ਣ ਦੀ ਮਾਤਰਾ ਵਿੱਚ ਸੁਧਾਰ ਕਰਦਾ ਹੈ, ਕੰਮ ਕਰਨ ਦੀ ਸਮਰੱਥਾ ਅਤੇ ਜੀਵਿਕਾ ਵਿੱਚ ਸੁਧਾਰ ਕਰਦਾ ਹੈ, ਸਿੱਖਣ ਦੀ ਸਮਰੱਥਾ ਵਿੱਚ ਸੁਧਾਰ ਕਰਨ ਲਈ ਇਕਾਗਰਤਾ ਵਧਾਉਂਦਾ ਹੈ|

Share the News

Lok Bani

you can find latest news national sports news business news international news entertainment news and local news