Friday, November 15, 2024
Breaking NewsFeaturedਅੰਤਰਰਾਸ਼ਟਰੀਪੰਜਾਬ

ਅਟਵਾਲ ਦੀ ਜਿੱਤ ਨਾਲ ਖੁੱਲ੍ਹੇਗਾ ਜਲੰਧਰ ਦੇ ਬੰਦ ਪਏ ਵਿਕਾਸ ਦਾ ਤਾਲਾ : ਅਨੁਰਾਗ ਠਾਕੁਰ

https://www.youtube.com/watch?v=kwL16tfXJF0
ਅਟਵਾਲ ਦੀ ਜਿੱਤ ਨਾਲ ਖੁੱਲ੍ਹੇਗਾ ਜਲੰਧਰ ਦੇ ਬੰਦ ਪਏ ਵਿਕਾਸ ਦਾ ਤਾਲਾ : ਅਨੁਰਾਗ ਠਾਕੁਰ
ਪੰਜਾਬ ਨੂੰ ਗੁਜਰਾਤ ਵਾਂਗ ਨੰਬਰ ਵਨ ਬਣਾਵਾਂਗੇ : ਵਿਜੇ ਰੁਪਾਨੀ
ਵਪਾਰੀਆਂ ਦੇ ਹਿੱਤਾਂ ਦੀ ਰਾਖੀ ਅਤੇ ਸੁਰੱਖਿਆ ਯਕੀਨੀ ਬਣਾਈ ਜਾਵੇਗੀ: ਅਸ਼ਵਨੀ ਸ਼ਰਮਾ
ਜਲੰਧਰ, ਲੋਕ ਬਾਣੀ –: ਸਥਾਨਕ ਹੋਟਲ ਵਿਖੇ ਵੱਖ-ਵੱਖ ਵਪਾਰਕ ਜੱਥੇਬੰਦੀਆਂ ਅਤੇ ਸੰਗਠਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਨੇ ਵਪਾਰੀਆਂ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਕੇਂਦਰੀ ਪੱਧਰ ‘ਤੇ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਵਪਾਰੀ ਕਿਸੇ ਵੀ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਲੋਕ ਸਭਾ ਮੈਂਬਰ ਸਮੇਂ-ਸਮੇਂ ‘ਤੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਜੀ.ਐੱਸ.ਟੀ. ਨੂੰ ਤਰਕਸੰਗਤ ਬਣਾਉਣ ਸਬੰਧੀ ਆਪਣੇ ਇਲਾਕੇ ਦੇ ਵਪਾਰੀਆਂ ਦਾ ਪੱਖ ਕੇਂਦਰ ਸਰਕਾਰ ਅੱਗੇ ਪੇਸ਼ ਕਰਦੇ ਹਨ ਅਤੇ ਕੇਂਦਰ ਦੀ ਮੋਦੀ ਸਰਕਾਰ ਇਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਦੀ ਹੈ।
ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੂਬਾ ਇੰਚਾਰਜ ਵਿਜੇ ਰੂਪਾਨੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਪੰਜਾਬ ਵਿੱਚ ਭਾਜਪਾ ਨੂੰ ਮੌਕਾ ਮਿਲਦਾ ਹੈ ਤਾਂ ਪੰਜਾਬ ਵੀ ਗੁਜਰਾਤ ਵਾਂਗ ਤੇਜ਼ੀ ਨਾਲ ਵਿਕਾਸ ਦੇ ਰਾਹ ’ਤੇ ਚੱਲ ਸਕਦਾ ਹੈ ਅਤੇ ਮੁੜ ਨੰਬਰ ਵਨ ਬਣ ਸਕਦਾ ਹੈ।
ਅਨੁਰਾਗ ਠਾਕੁਰ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੀ ਜਿੱਤ ਜਲੰਧਰ ਸਮੇਤ ਪੰਜਾਬ ਦੇ ਵਿਕਾਸ ਅਤੇ ਸਮੱਸਿਆਵਾਂ ਦਾ ਤਾਲਾ ਖੋਲ੍ਹ ਸਕਦੀ ਹੈ ਅਤੇ ਹੁਣ ਇਹ ਫੈਸਲਾ ਜਲੰਧਰ ਦੇ ਲੋਕਾਂ ‘ਤੇ ਨਿਰਭਰ ਹੈ ਕਿ ਉਹ ਕੀ ਚਾਹੁੰਦੇ ਹਨ?
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਪਾਰੀਆਂ ਨੂੰ ਜਿਮਣੀ ਚੋਣਾਂ ਵਿੱਚ ਭਾਜਪਾ ਦਾ ਸਮਰਥਨ ਕਰਨ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਭਾਜਪਾ ਦੇ ਰਾਜ ਵਿੱਚ ਵਪਾਰੀਆਂ ਦੇ ਸਾਰੇ ਹਿੱਤ ਸੁਰੱਖਿਅਤ ਰਹਿਣਗੇ। ਜੇਕਰ ਜਲੰਧਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਜਿੱਤ ਜਾਂਦੇ ਹਨ ਤਾਂ ਇਸ ਇਲਾਕੇ ਦੀਆਂ ਸਾਰੀਆਂ ਵਪਾਰਕ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ।
ਮੰਚ ਦਾ ਸੰਚਾਲਨ ਕਰਦਿਆਂ ਸੂਬਾਈ ਬੁਲਾਰੇ ਦੀਵਾਨ ਅਮਿਤ ਅਰੋੜਾ ਨੇ ਵੱਖ-ਵੱਖ ਵਪਾਰਕ ਜਥੇਬੰਦੀਆਂ ਵੱਲੋਂ ਚੁੱਕੇ ਗਏ ਮੁੱਖ ਮੁੱਦਿਆਂ ਨੂੰ ਮੁੱਖ ਤੌਰ ‘ਤੇ ਆਦਮਪੁਰ ਹਵਾਈ ਅੱਡੇ ਤੋਂ ਵੱਡੇ ਸ਼ਹਿਰਾਂ ਲਈ ਉਡਾਣਾਂ ਵਧਾਉਣ, ਜੀ.ਐਸ.ਟੀ. ਵਿੱਚ ਇੰਸਪੈਕਟਰੀ ਰਾਜ ਖਤਮ ਕਰਨ ਅਤੇ ਜੀ.ਐਸ.ਟੀ. ਦੀਆਂ ਦਰਾਂ ਨੂੰ ਘੱਟ ਕਰਨ ਅਤੇ ਇਸ ਨੂੰ ਹੋਰ ਤਰਕਸੰਗਤ ਬਣਾਉਣ ਦੇ ਮੁੱਦੇ ਚੁੱਕੇ। ਪੰਜਾਬ ਵਿੱਚ ਅਮਨ-ਕਾਨੂੰਨ ਨੂੰ ਸੁਧਾਰਨ ਅਤੇ ਡਰ ਦੇ ਮਾਹੌਲ ਆਦਿ ਨੂੰ ਖਤਮ ਕਰਨ ‘ਤੇ ਜ਼ੋਰ ਦਿੱਤਾ। ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਅਤੇ ਸੂਬਾ ਇੰਚਾਰਜ ਵਿਜੇ ਰੁਪਾਨੀ ਨੂੰ ਆਪੋ-ਆਪਣੇ ਕਾਰੋਬਾਰੀ ਖੇਤਰ ਵਿੱਚ ਆ ਰਹੀਆਂ ਮੁਸ਼ਕਲਾਂ ਸਬੰਧੀ ਮੰਗ ਪੱਤਰ ਵੀ ਸੌਂਪੇ।
ਵਪਾਰ ਸੈੱਲ ਦੇ ਸੂਬਾ ਪ੍ਰਧਾਨ ਦਿਨੇਸ਼ ਸਰਪਾਲ ਨੇ ਵੱਖ-ਵੱਖ ਵਪਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਜੀ ਆਇਆਂ ਕਿਹਾ ਅਤੇ ਵਪਾਰ ਸੈੱਲ ਦੇ ਸੂਬਾ ਮੀਤ ਪ੍ਰਧਾਨ ਪ੍ਰਵੀਨ ਹਾਂਡਾ ਨੇ ਸੂਬਾ ਭਾਜਪਾ ਦੇ ਵੱਖ-ਵੱਖ ਸੈੱਲਾਂ ਦੇ ਕੋਆਰਡੀਨੇਟਰ ਰਾਕੇਸ਼ ਸ਼ਰਮਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸ਼ਾਮਲ ਸਾਰਿਆਂ ਦਾ ਧੰਨਵਾਦ ਕੀਤਾ।
ਅਕਾਲੀ ਦਲ ਢੀਂਡਸਾ ਦੇ ਗੁਰਚਰਨ ਸਿੰਘ ਚੰਨੀ ਅਤੇ ਸੀਏ ਸੁਰਿੰਦਰ ਆਨੰਦ ਅਤੇ ਨਰੇਸ਼ ਠੱਟਈ ਅਤੇ ਪ੍ਰਮੁੱਖ ਸੰਸਥਾਵਾਂ ਨੇ ਆਏ ਹੋਏ ਮਹਿਮਾਨਾਂ ਨੂੰ ਗੁਲਦਸਤੇ ਅਤੇ ਦੁਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਥੋਕ ਜੁੱਤੀ ਵਪਾਰੀ ਐਸੋਸੀਏਸ਼ਨ ਤੋਂ ਦਵਿੰਦਰ ਸਿੰਘ ਮਨਚੰਦਾ, ਥੋਕ ਕੱਪੜਾ ਵਪਾਰੀ ਐਸੋਸੀਏਸ਼ਨ ਤੋਂ ਹਰੀਸ਼ ਸਚਦੇਵਾ, ਅਨਿਲ ਸੱਚਰ, ਅਸ਼ੋਕ ਮਰਵਾਹਾ, ਜੈਨ ਪ੍ਰਕਾਸ਼ ਜੈਨ, ਜੈਨ ਮਾਰਕੀਟ ਐਸੋਸੀਏਸ਼ਨ ਤੋਂ ਹਰ ਮਿੱਤਲ ਮਹਾਜਨ, ਜੁਆਇੰਟ ਐਕਸ਼ਨ ਕਮੇਟੀ ਤੋਂ ਗੁਰਸ਼ਰਨ ਸਿੰਘ, ਜਲੰਧਰ ਇਲੈਕਟ੍ਰੀਕਲ ਟਰੇਡਰਸ ਐਸੋਸੀਏਸ਼ਨ ਤੋਂ ਜੋਏ ਮਲਿਕ, ਅਮਿਤ ਸਹਿਗਲ, ਹੋਲਸੇਲ ਜਨਰਲ ਮਰਚੈਂਟ ਐਸੋਸੀਏਸ਼ਨ ਤੋਂ ਤਰਸੇਮ ਜੈਨ, ਰਾਜੀਵ ਕਪੂਰ, ਹੋਲਸੇਲ ਜਨਰਲ ਮਰਚੈਂਟ ਵੈਲਫੇਅਰ ਐਸੋਸੀਏਸ਼ਨ ਤੋਂ ਸੁਖਵਿੰਦਰ ਬੱਗਾ, ਹੋਲਸੇਲ ਪੇਪਰ ਮਰਚੈਂਟ ਐਸੋਸੀਏਸ਼ਨ ਤੋਂ ਕਸ਼ਮੀਰੀ ਲਾਲ, ਅਸ਼ਵਨੀ ਮਹਾਜਨ, ਪੰਜਾਬ ਸਟੇਟ ਕਾਪੀ ਫੈਕਟਰਿੰਗ ਐਸੋਸੀਏਸ਼ਨ ਤੋਂ ਗੁਰੂ ਦੱਤ ਸ਼ਿੰਗਾਰੀ, ਖੇਡ ਉਦਯੋਗ ਤੋਂ ਵਿਜੇ ਧੀਰ, ਲਘੂ ਉਦਯੋਗ ਭਾਰਤੀ ਤੋਂ ਹਰੀਸ਼ ਗੁਪਤਾ, ਜਲੰਧਰ ਰਿਟੇਲ ਕਰਿਆਨਾ ਐਸੋਸੀਏਸ਼ਨ ਤੋਂ ਨਰੇਸ਼ ਗੁਪਤਾ, ਹੋਲਸੇਲ ਸ਼ੂਗਰ ਮਰਚੈਂਟ ਐਸੋਸੀਏਸ਼ਨ ਤੋਂ ਪ੍ਰੀਤਮ ਸਿੰਘ ਅਰੋੜਾ, ਕ੍ਰਿਸ਼ਨ ਲਾਲ ਅਰੋੜਾ, ਪਲਾਈਵੁੱਡ ਐਸੋਸੀਏਸ਼ਨ ਤੋਂ ਧਨੀਰਾਮ ਗੁਪਤਾ, ਥੋਕ ਸਰਾਫਾ ਐਸੋਸੀਏਸ਼ਨ ਤੋਂ ਨਰੇਸ਼ ਮਲਹੋਤਰਾ, ਵਪਾਰ ਮੰਡਲ ਤੋਂ ਪਰਮਿੰਦਰ ਸਿੰਘ, ਜਲੰਧਰ ਆਇਰਨ ਐਂਡ ਸਟੀਲ ਟਰੇਡਰਜ਼ ਐਸੋਸੀਏਸ਼ਨ ਤੋਂ ਰਾਜੇਸ਼ ਵਿੱਜ, ਜਲੰਧਰ ਬੇਕਰਜ਼ ਐਸੋਸੀਏਸ਼ਨ ਤੋਂ ਪਵਨ ਬਜਾਜ, ਨਰੇਸ਼ ਵਿੱਜ, ਥੋਕ ਇਲੈਕਟ੍ਰੀਕਲ ਐਸੋਸੀਏਸ਼ਨ ਨਵੀਂ ਅਨਾਜ ਮੰਡੀ ਤੋਂ ਬਲਜੀਤ ਸਿੰਘ ਆਹਲੂਵਾਲੀਆ, ਨਵੀਂ ਅਨਾਜ ਮੰਡੀ ਐਸੋਸੀਏਸ਼ਨ ਤੋਂ ਤਰਸੇਮ ਕਪੂਰ, ਹਾਰਡਵੇਅਰ ਐਂਡ ਮਿਲ ਸਟੋਰ ਐਸੋਸੀਏਸ਼ਨ ਤੋਂ ਸੁਸ਼ੀਲ ਤਲਵਾੜ ਅਤੇ ਹੋਰ, ਅਜੈ ਗੁਪਤਾ, ਮਨੀਸ਼ ਭਾਰਦਵਾਜ, ਅਜੈ ਜਗਤਾ, ਅਸ਼ਵਨੀ ਭੰਡਾਰੀ, ਵਿਵੇਕ ਖੰਨਾ, ਬਲਰਾਮ ਆਨੰਦ, ਇੰਦਰ ਭਾਟੀਆ, ਮਨੋਜ ਅਗਰਵਾਲ, ਵਿਜੇ ਕੁਮਾਰ, ਲਖਵਿੰਦਰ ਸਿੰਘ ਰੰਧਾਵਾ, ਮਨੋਜ ਲਵਲੀ, ਰਾਹੁਲ ਬਾਹਰੀ, ਰਵੀ ਸ਼ੰਕਰ, ਪ੍ਰੋਫੈਸਰ ਐਮ.ਪੀ ਸਿੰਘ, ਪ੍ਰੋਫੈਸਰ ਨਿਤਿਨ, ਮੁਕੇਸ਼ ਵਰਮਾ, ਬਲਵਿੰਦਰ ਸਿੰਘ, ਕਮਲ ਚੌਹਾਨ, ਸੀ.ਐਲ.ਕੋਛੜ ਆਦਿ ਨੇ ਸ਼ਿਰਕਤ ਕੀਤੀ।
Share the News

Lok Bani

you can find latest news national sports news business news international news entertainment news and local news