



ਸਰਹਿੰਦ:Youthes Honored:ਨਹਿਰ ਹਾਦਸੇ ਵਿਚ 11 ਜ਼ਿੰਦਗੀਆਂ ਬਚਾਉਣ ਵਾਲੇ 2 ਨੌਜਵਾਨਾਂ ਕ੍ਰਿਸ਼ਨ ਕੁਮਾਰ ਪਾਸਵਾਨ ਤੇ ਜਸਕਰਨ ਸਿੰਘ ਨੂੰ ਲੋਈਆਂ ਦੇ ਕੇ ਸਨਮਾਨਤ ਕੀਤਾ। ਉਨ੍ਹਾਂ ਕਿਹਾ ਕਿ ਬਾਕੀ 15 ਅਗਸਤ ਨੂੰ ਤਿੰਨਾਂ ਨੂੰ 25000-25000 ਰੁਪਏ ਦੇ ਨਾਲ ਇੱਕ CM ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਬਹਾਦਰ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਭਰੋਸਾ ਦਿੱਤਾ ਹੈ ਕਿ ਇਨ੍ਹਾਂ ਨੂੰ ਕੋਈ ਨਾ ਕੋਈ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਨੇ ਇਸ ਹਾਦਸੇ ਵਿਚ ਆਪਣੀ ਜਾਨ ਦੀ ਬਾਜ਼ੀ ਲਾਉਣ ਵਾਲੀ ਬਠਿੰਡਾ ਪੀਸੀਆਰ ਟੀਮ ਨਾਲ ਮੁਲਾਕਾਤ ਕੀਤੀ ਸੀ ਤੇ ਐਲਾਨ ਕੀਤਾ ਸੀ ਕਿ ਇਸ ਟੀਮ ਦੇ ਮੁਲਾਜ਼ਮਾਂ ਨੂੰ ਰਾਜ ਪੱਧਰੀ ਅਜ਼ਾਦੀ ਸਮਾਰੋਹ ਦੌਰਾਨ ਮੁੱਖ ਮੰਤਰੀ ਰੱਖਯਕ ਪਦਕ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਹਾਦਸੇ ਦੇ ਰੀਅਲ ਹੀਰੋਜ਼ ਵਿਚ ਦੋ ਨੌਜਵਾਨ ਬੀਤੇ ਦਿਨ ਸੀ.ਐੱਮ. ਮਾਨ ਨੂੰ ਨਹੀਂ ਮਿਲੇ ਸਨ, ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕ੍ਰਿਸ਼ਨ ਕੁਮਾਰ ਤੇ ਜਸਕਰਨ ਸਿੰਘ ਨੂੰ ਸਪੈਸ਼ਲ ਗੱਡੀ ਭੇਜ ਕੇ ਆਪਣੇ ਕੋਲ ਬੁਲਾਇਆ ਤੇ ਉਨ੍ਹਾਂ ਦੀ ਬੇਮਿਸਾਲ ਹਿੰਮਤ ਵੀ ਖੂਬ ਪ੍ਰਸ਼ੰਸਾ ਕੀਤੀ।
ਦੱਸ ਦੇਈਏ ਕਿ ਹਾਲ ਹੀ ਵਿਚ ਬਠਿੰਡਾ ਦੀ ਸਰਹਿੰਦ ਨਹਿਰ ਵਿਚ ਇਨ੍ਹਾਂ ਨੌਜਵਾਨਾਂ ਨੇ ਇੱਕ ਕਾਰ ਵਿਚ ਡੁੱਬਦੇ ਹੋਏ ਪਰਿਵਾਰ ਨੂੰ ਬਚਾਇਆ, ਜਿਨ੍ਹਾਂ ਵਿਚ ਬੱਚਿਆਂ ਸਣੇ 11 ਲੋਕ ਸ਼ਾਮਲ ਸਨ। ਇਨ੍ਹਾਂ ਵਿਚੋਂ ਕਈਆਂ ਨੂੰ ਤਾਂ ਤੈਰਣਾ ਵੀ ਨਹੀਂ ਆਉਂਦਾ ਸੀ ਪਰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਤੇ 11 ਜਾਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਪੀਸੀਆਰ ਟੀਮ ਦੇ ਮੁਲਾਜ਼ਮ ਨੇ ਕਿਹਾ ਕਿ ਡੀਸੀ ਸਾਹਿਬ ਨੂੰ ਲਾਈਫ ਜੈਕੇਟਾਂ ਮੁਹੱਈਆ ਕਰਵਾਉਣ ਬਾਰੇ ਕਿਹਾ ਗਿਆ ਹੈ ਤਾਂਜੋ ਭਵਿੱਖ ਅਜਿਹਾ ਕੋਈ ਹਾਦਸਾ ਵਾਪਰੇ ਤਾਂ ਲੋਕਾਂ ਨੂੰ ਬਚਾਇਆ ਜਾ ਸਕੇ। ਨੌਜਵਾਨਾਂ ਨੇ ਕਿਹਾ ਕਿ ਨਹਿਰਾਂ ਦੇ ਸਾਈਡ ‘ਤੇ ਬੈਰੀਕੇਡ ਜਾਂ ਰੇਲਿੰਗ ਕਰਨੀ ਚਾਹੀਦੀ ਹੈ ਤਾਂਜੋ ਅਜਿਹੇ ਹਾਦਸੇ ਨਾ ਵਾਪਰਣ।





