ਹੁਣ ਜਾਲੀ ਡਿਗਰੀ ਡਾਕਟਰ ਦੀ ਖੇਰ ਨੀ ……….
ਹੁਣ ਜਾਲੀ ਡਿਗਰੀ ਡਾਕਟਰ ਦੀ ਖੇਰ ਨੀ ……….
ਫਾਜਿਲਕਾ ( ਗੁਰਨਾਮ ) ਫ਼ਾਜ਼ਿਲਕਾ ਦੇ ਸਿਵਲ ਸਰਜਨ ਡਾ.ਦਲੇਰ ਸਿੰਘ ਮੁਲਤਾਨੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਕ ਸ਼ਿਕਾਇਤ ਮਿਲੀ ਸੀ ਕਿ ਇਕ ਆਸ਼ਾ ਵਰਕਰ ਨੇ ਜਣੇਪੇ ਦੌਰਾਨ ਇਕ ਪਰਿਵਾਰ ਨੂੰ ਟ੍ਰੈਂਡ ਦਾਈ ਕੋਲ ਲਿਜਾ ਕੇ ਕੇਸ ਕਰਵਾਇਆ ਅਤੇ ਉਨ੍ਹਾਂ ਤੋਂ ਪੈਸੇ ਲਏ, ਜਿਸ ਦੀ ਸ਼ਿਕਾਇਤ ਪੀੜਿਤ ਪਰਿਵਾਰ ਨੇ ਉਨ੍ਹਾਂ ਨੂੰ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਦੀ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਟ੍ਰੈਂਡ ਦਾਈ ਕੋਲ ਇਕ ਜਾਲੀ ਡਿਗਰੀ ਹੈ, ਜਿਸ ਨੂੰ ਦਿਖਾ ਕੇ ਉਹ ਕੇਸ ਫੜਦੀ ਸੀ। ਉਨ੍ਹਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਪੰਜਾਬ ‘ਚ ਹਜ਼ਾਰਾਂ ਡਾਕਟਰਾਂ ਦੇ ਡਿਗਰੀਆਂ ਹਾਸਿਲ ਕਰਨ ਦਾ ਖ਼ਦਸ਼ਾ ਹੈ, ਜੋ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਕਤ ਦੋਨੋ ਟ੍ਰੇਂਡ ਦਾਈ ਅਤੇ ਆਸ਼ਾ ਵਰਕਰ ਦੇ ਖ਼ਿਲਾਫ਼ ਮਾਮਲਾ ਦਰਜ਼ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ ਅਤੇ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ