ਪੀ ਐੱਸ ਈ ਬੀ ਇੰਪਲਾਇਜ ਫੈਡਰੇਸ਼ਨ ਏਟਕ ਮੰਡਲ ਯੁਨਿਟ ਗੁਰਦਾਸਪੁਰ ਦੀ ਮੀਟਿੰਗ ਹੋਈ
ਪੀ ਐੱਸ ਈ ਬੀ ਇੰਪਲਾਇਜ ਫੈਡਰੇਸ਼ਨ ਏਟਕ ਮੰਡਲ ਯੁਨਿਟ ਗੁਰਦਾਸਪੁਰ ਦੀ ਮੀਟਿੰਗ ਹੋਈ
24 ਨੰਵਬਰ ਨੂੰ ਰਾਮ ਲੀਲਾ ਗਰਾਊਂਡ ਦਿੱਲੀ ਵਿਖੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾਵੇਗਾ
ਰਾਕੇਸ਼ ਜੀਵਨ ਚੱਕ,ਦੋਰਾਂਗਲਾ–ਪੀ ਐੱਸ ਈ ਬੀ ਇੰਪਲਾਇਜ ਫੈਡਰੇਸ਼ਨ ਏਟਕ ਮੰਡਲ ਯੁਨਿਟ ਗੁਰਦਾਸਪੁਰ ਦੀ ਮੀਟਿੰਗ ਮੰਡਲ ਯੁਨਿਟ ਦੇ ਪ੍ਰਧਾਨ ਸਾਹਿਬ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਸਹਿਰੀ ਸਬ ਡਵੀਜ਼ਨ ਗੁਰਦਾਸਪੁਰ ਵਿਖੇ ਹੋਈ । ਇਸ ਮੀਟਿੰਗ ਨੁੰ ਵਿਸੇਸ਼ ਤੌਰ ਤੇ ਸਬੋਧਨ ਕਰਦਿਆ ਸਰਕਲ ਗੁਰਦਾਸਪੁਰ ਦੇ ਪ੍ਰਧਾਨ ਅਤੇ ਸੁਬਾ ਮੀਤ ਪ੍ਰਧਾਨ ਸਾਥੀ ਬਲਵਿੰਦਰ ਉਦੀਪੁਰ ਵੱਲੋਂ ਦਸਿਆ ਹੈ ਕਿ ਕੇਂਦਰ ਸਰਕਾਰ ਵੱਲੋ ਬਿਜਲੀ ਸੈਕਟਰ ਦਾ ਮੁਕੰਮਲ ਰੂਪ ਵਿਚ ਨਿਜੀਕਰਣ ਕਰਨ ਜਾ ਰਹੀ ਹੈ। ਕਮਰਚਾਰੀਆ ਅਤੇ ਇੰਜਨੀਅਰ ਤੇ ਆਮ ਲੋਕਾਂ ਦੇ ਵਿਰੋਧ ਦੇ ਬਾਵਜੂਦ ਬਿਜਲੀ ਸੋਧ ਬਿੱਲ 2022 ਨੂੰ ਪਾਰਲੀਮੈਂਟ ਵਿਚ ਪੇਸ਼ ਕਰ ਦਿਤਾ ਹੈ । ਜਿਸ ਨਾਲ ਪਾਵਰ ਸੈਕਟਰ ਦਾ ਭੋਗ ਪਾ ਕੇ ਇਸ ਨੂੰ ਬਹਕੋਮੀ ਕੰਪਨੀਆ ਦੇ ਹਵਾਲੇ ਕੀਤਾ ਜਾਵੇਗਾ । ਜਿਸ ਨਾਲ ਬਿਜਲੀ ਮਹਿੰਗੀ ਹੋਵੇਗੀ ਤੇ ਮਿਲਦੀ ਸਬਸਿਡੀ ਖਤਮ ਹੋਵੇਗੀ । ਜਿਸ ਦੇ ਵਿਰੋਧ ਵਿਚ ਦੇਸ਼ ਦੇ ਸਮੂਹ ਇੰਜਨੀਅਰ ਅਤੇ ਕਰਮਚਾਰੀ 24 ਨੰਵਬਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਰਾਮ ਲੀਲਾ ਗਰਾਊਂਡ ਵਿਖੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨਗੇ । ਜਿਸ ਵਿੱਚ ਪੰਜਾਬ ਵਿਚੋ ਹਜਾਰਾਂ ਬਿਜਲੀ ਮੁਲਾਜ਼ਮ ਸਾਮਲ ਹੋਣਗੇ ।
ਮੀਟਿੰਗ ਵਿੱਚ ਡਵੀਜ਼ਨ ਸਕੱਤਰ ਸਾਥੀ ਬਲਵਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਮੰਡਲ ਦਫਤਰ ਗੁਰਦਾਸਪੁਰ ਵਿਚ ਮੁਲਾਜ਼ਮਾਂ ਦੇ ਕੰਮਾਂ ਨੁੰ ਨਜਰ ਅੰਦਾਜ ਕੀਤਾ ਜਾ ਰਿਹਾ ,ਅਧੂਰੇ ਕਾਗਜ ਉਚ ਦਫਤਰਾਂ ਨੁੰ ਭੇਜੇ ਜਾਂਦੇ ਹਨ । ਜਿਹੜੇ ਕਿ ਇਤਰਾਜ ਲਗ ਕੇ ਵਾਪਸ ਆ ਜਾਦੇ ਹਨ । ਜਿਸ ਕਾਰਣ ਕੰਮਾਂ ਵਿਚ ਦੇਰੀ ਹੁੰਦੀ ਹੈ ਅਤੇ ਮੁਲਾਜ਼ਮਾਂ ਨੁੰ ਖਜਲ ਖੁਆਰ ਹੋਣਾ ਪੈਦਾ ਹੈ । ਜਿਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ਼ ਹੈ ਅਤੇ ਜਥੇਬੰਦੀ ਛੇਤੀ ਹੀ ਵਧੀਕ ਨਿਗਰਾਨ ਇੰਜੀਨੀਅਰ ਗੁਰਦਾਸਪੁਰ ਨੂੰ ਮਿਲ ਕੇ ਵਿਸਥਾਰ ਸਾਹਿਤ ਜਾਣਕਾਰੀ ਦੇਵੇਗੀ । ਇਸ ਮੀਟਿੰਗ ਵਿਚ ਸਾਥੀ ਸਤੀਸ਼ ਕੁਮਾਰ ,ਅਸ਼ਵਨੀ ਕੁਮਾਰ ,ਸੁਰਿੰਦਰ ਪਾਲ ਅਤਰੀ ਗੋਰਵ, ਅਨਿਲ ਕੁਮਾਰ ,ਵਿਜੇ ਕੁਮਾਰ, ਪੈਨਸ਼ਨਰਜ ਯੂਨੀਅਨ ਮੰਡਲ ਗੁਰਦਾਸਪੁਰ ਦੇ ਪ੍ਰਧਾਨ ਨਿਰਮਲ ਸਿੰਘ ਬਸਰਾ ,ਸਾਥੀ ਰੂਪ ਲਾਲ ਆਦਿ ਹਾਜ਼ਰ ਸਨ ।