ਟ੍ਰੈਫ਼ਿਕ ਪੁਲਿਸ ਨੇ ਲਾਇਆ ਸਕੂਲ ਚ ਸੈਮੀਨਾਰ
ਟ੍ਰੈਫ਼ਿਕ ਪੁਲਿਸ ਨੇ ਲਾਇਆ ਸਕੂਲ ਚ ਸੈਮੀਨਾਰ
ਗੁਰਦਾਸਪੁਰ-ਨਵਨੀਤ ਕੁਮਾਰ
ਜ਼ਿਲਾ ਗੁਰਦਾਸਪੁਰ ਪੁਲਿਸ ਵੱਲੋਂ ਅੱਜ ਪੰਜਾਬ ਸੀਨੀਅਰ ਸੈਕੰਡਰੀ ਸਕੂਲ ਕਲਾਨੌਰ ਰੋਡ ਸੇਖੁਪੁਰ ਵਿੱਚ ਪ੍ਰਿੰਸੀਪਲ ਰਣਦੀਪ ਕੁਮਾਰ ਜੀ ਦੇ ਸਹਿਯੋਗ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਅਹਿਮੀਅਤ ਬਾਰੇ ਜਾਣਕਾਰੀ ਦੇਣ ਲਈ ਸੇਮੀਨਾਰ ਦਾ ਲਾਇਆ ਗਿਆ।ਸੈਮੀਨਾਰ ਵਿੱਚ ਟ੍ਰੈਫਿਕ ਐਜੂਕੇਸਨ ਸੈਲ ਗੁਰਦਾਸਪੁਰ ਦੇ ਇੰਚਾਰਜ ਐਸ ਆਈ ਦਲਜੀਤ ਸਿੰਘ, ਐਸ ਆਈ ਗੁਰਮੀਤ ਸਿੰਘ ਅਤੇ ਏਐਸਆਈ ਸੁਭਾਸ਼ ਚੰਦਰ ਮੌਜੂਦ ਹਨ।ਸੇਮੀਨਾਰ ਵਿੱਚ ਸਕੂਲ ਦੇ ਵਿਦਿਆਰਥੀ ਨੂੰ ਟ੍ਰੈਫਿਕ ਰੂਲਸ ਦੀ ਅਹਮੀਅਤ ਬਾਰੇ ਜਾਣਕਾਰੀ ਦਿੰਦੇ ਹਨ ਕਿ ਦੋ ਪਹੀਆ ਗੱਡੀਆਂ ਵਾਂਗ ਸਕੂਟਰ ਮੋਟਰ ਸਾਈਕਲ ਚਲਾਉਂਦੇ ਵਕਤ ਹੈਲਮੇਟ ਪਾ ਕੇ ਰੱਖਣਾ ਚਾਹੀਦਾ ਹੈ ਹੇਲਮੇਟ ਸਰ ਦਾ 90% ਬਚਾਉਦਾ ਹੈ ਅਤੇ ਤੁਹਾਡੀ ਸਪੀਡ ਵੀ ਘੱਟ ਰੱਖਣੀ ਚਾਹੀਦੀ ਹੈ। ਅਤੇ ਚਾਰ ਪਹੀਆ ਵਾਹਨ ਚਾਲਕ ਵੀ ਗੱਡੀ ਅਤੇ ਵਾਹਨ ਚਲਾਉਦੇ ਸਮੇਂ ਸੀਟ ਬੈਲਟ ਜ਼ਰੂਰ ਲਾਉਣੀ ਚਾਹੀਦੀ ਹੈ। ਅਤੇ ਇਸਦੇ ਨਾਲ ਸਕੂਲ ਦੇ ਡਰਾਈਵਰਾਂ ਨੂੰ ਵੀ ਟਰੈਫਿਕ ਨਿਯਮਾਂ ਬਾਰੇ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਵੀ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਡਰਾਈਵਿੰਗ ਕਰਦੇ ਡਰਾਇਵਰਾਂ ਨੂੰ ਯੂਨੀਫੌਮ ਪਹਿਨ ਕੇ ਰੱਖਣਾ ਚਾਹੀਦਾ ਹੈ ਅਤੇ ਅਪਣੇ ਨਾਮ ਪਲੇਟ ਵੀ ਲਗਾ ਕੇ ਰੱਖਣਾ ਚਾਹੀਦਾ ਹੈ, ਚਪਲ ਪਾ ਕੇ ਕਦੇ ਵੀ ਗੱਡੀ ਨਹੀਂ ਚਲਾਉਣੀ ਚਾਹੀਦੀ ਅਤੇ ਬੱਸਾਂ ਵਿੱਚ ਅੱਗ ਬੁਝਾਉ ਯੰਤਰ ਰੱਖਣਾ ਚਾਹੀਦਾ ਹੈ।ਸੈਮੀਨਾਰ ਵਿੱਚ ਹਾਜ਼ਰ ਸਕੂਲ ਦੇ ਵਿਦਿਆਰਥੀ ਅਤੇ ਸਕੂਲ ਦੇ ਬੱਸ ਡਰਾਈਵਰ ਨਰਿੰਦਰ, ਗੋਲਡੀ, ਵਿਕਰਮ, ਗੁਰਮਿਤ ਸਾਰੇ ਨੇ ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕੀਤਾ ਅਤੇ ਸਕੂਲ ਦੇ ਵਿਕਾਸ ਪਵਨ ਕੁਮਾਰ, ਘਟਨਾ, ਸਤਿੰਦਰ,ਅਮਨਦੀਪ ਕੌਰ ਆਦਿ ਜੀ ਨੇ ਆਏ ਹੋਏ ਸਾਰੇ ਟਰੈਫਿਕ ਮੁਲਾਜਮਾਂ ਦਾ ਧੰਨਵਾਦ ਕੀਤਾ।