ਗਣਿਤ ਅਤੇ ਸਾਇੰਸ ਵਿਸ਼ੇ ਦੇ ਅਧਿਆਪਕਾਂ ਦੀ ਦੋ ਰੋਜ਼ਾ ਟ੍ਰੇਨਿੰਗ ਸ਼ੁਰੂ
ਗਣਿਤ ਅਤੇ ਸਾਇੰਸ ਵਿਸ਼ੇ ਦੇ ਅਧਿਆਪਕਾਂ ਦੀ ਦੋ ਰੋਜ਼ਾ ਟ੍ਰੇਨਿੰਗ ਸ਼ੁਰੂ
13 ਜੁਲਾਈ ਤੋਂ 26 ਜੁਲਾਈ ਤੱਕ ਛੇ ਫੇਜ਼ਾਂ ਵਿੱਚ ਲੱਗੇਗੀ ਟ੍ਰੇਨਿੰਗ
ਗੁਰਦਾਸਪੁਰ-ਨਵਨੀਤ ਕੁਮਾਰ
ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਗੁਣਾਤਮਿਕ ਬਣਾਉਣ ਅਤੇ ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਉਦੇਸ਼ ਨਾਲ ਸਮੇਂ-ਸਮੇਂ ਤੇ ਅਧਿਆਪਕ ਸਿਖਲਾਈ ਵਰਕਸ਼ਾਪਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਈ.ਓ. ਸੈਕੰਃ ਨੇ ਦੱਸਿਆ ਕਿ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਦੇਖ-ਰੇਖ ਅਧੀਨ ਗਣਿਤ ਅਤੇ ਸਾਇੰਸ ਵਿਸ਼ਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਦੋ ਰੋਜ਼ਾ ਟ੍ਰੇਨਿੰਗ 13 ਜੁਲਾਈ ਤੋਂ ਸ਼ੁਰੂ ਹੋ ਗਈ ਹੈ। ਇਹ ਸਿਖਲਾਈ ਵਰਕਸ਼ਾਪ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਗਣਿਤ ਅਤੇ ਸਾਇੰਸ ਵਿਸ਼ੇ ਦੇ ਅਧਿਆਪਕਾਂ ਦੀ ਗਿਣਤੀ ਅਨੁਸਾਰ ਛੇ ਗੇੜਾਂ ਵਿੱਚ ਸਮੂਹ ਡਾਈਟ ਪ੍ਰਿੰਸੀਪਲਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਸਿੱਖਿਆ ਦੀ ਦੇਖ-ਰੇਖ ਹੇਠ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗਣਿਤ ਅਤੇ ਸਾਇੰਸ ਵਿਸ਼ੇ ਦੀ ਦੋ-ਦੋ ਦਿਨਾਂ ਟ੍ਰੇਨਿੰਗ ਕਮ ਵਰਕਸ਼ਾਪ ਕ੍ਰਮਵਾਰ 13 ਜੁਲਾਈ ਤੋਂ 14 ਜੁਲਾਈ , 15 ਜੁਲਾਈ ਤੋਂ 16 ਜੁਲਾਈ , 18 ਜੁਲਾਈ ਤੋਂ 19 ਜੁਲਾਈ , 20 ਜੁਲਾਈ ਤੋਂ 21 ਜੁਲਾਈ , 22 ਜੁਲਾਈ ਤੋਂ 23 ਜੁਲਾਈ , 25 ਜੁਲਾਈ ਤੋਂ 26 ਜੁਲਾਈ ਤੱਕ ਵੱਖ-ਵੱਖ ਛੇ ਗੇੜਾਂ ਵਿੱਚ ਲਗਾਈ ਜਾਵੇਗੀ। ਇਸ ਦੌਰਾਨ ਡੀ.ਈ.ਓ. ਸੈਕੰ: ਵੱਲੋਂ ਅੱਜ ਜ਼ਿਲ੍ਹਾ ਖੋਜ ਤੇ ਸਿਖਲਾਈ ਸੰਸਥਾ ਗੁਰਦਾਸਪੁਰ ਵਿਖੇ ਸਾਇੰਸ ਅਤੇ ਗਣਿਤ ਅਧਿਆਪਕਾਂ ਦੀ ਚੱਲ ਰਹੀ ਟ੍ਰੇਨਿੰਗ ਵਿਜਟ ਕਰਕੇ ਯੋਜਨਾਬੰਦੀ ਤਹਿਤ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡੀ.ਐਮ. ਗਣਿਤ ਗੁਰਨਾਮ ਸਿੰਘ , ਡੀ.ਐਮ. ਸਾਇੰਸ ਗੁਰਵਿੰਦਰ ਸਿੰਘ , ਬੀ.ਐਮ , ਅਰੁਣ ਸਿੰਘ, ਪਰਮਿੰਦਰ ਸਿੰਘ , ਬਾਦਲ ਅੰਗੂਰਾਲਾ, ਰਾਜ ਕੁਮਾਰ , ਰਵੀ ਦਾਸ , ਨਿਧੀ ਸ਼ਰਮਾ , ਸੁਖਜਿੰਦਰ ਸਿੰਘ , ਰਜਨੀਸ਼ ਕੁਮਾਰ , ਰਣਜੀਤ ਸਿੰਘ ਆਦਿ ਹਾਜ਼ਰ ਸਨ।