ਅਕਾਲੀ ਲੀਡਰਸ਼ਿਪ ਵਲੋਂ ਮੋਰਚਾ ਫਤਿਹ ਕਰਨ ਲਈ ਵਰਕਰਾਂ ਨੂੰ ਕਮਰਕਸੇ ਕਸਣ ਦਾ ਸੱਦਾ
ਜਗਰਾਉਂ (ਅਰਜੁਨ ਸਹਿਜਪਾਲ) ਃ ਅੱਜ ਐੱਸ.ਆਰ.ਕਲੇਰ ਸਾਬਕਾ ਵਿਧਾਇਕ ਜਗਰਾਉਂ ਜੀ ਦੀ ਅਗਵਾਈ ਹੇਠ ਸ਼ੋਮਣੀ ਅਕਾਲੀ ਦਲ-ਬਸਪਾ ਦੇ ਦਫ਼ਤਰ ਅਹਿਮ ਮੀਟਿੰਗ ਹੋਈ ਜਿਸ ਵਿਧਾਨ ਸਭਾ ਚੋਣਾਂ ਦਾ ਮੋਰਚਾ ਫ਼ਤਿਹ ਕਰਨ ਲਈ ਪਾਰਟੀ ਵਰਕਰਾਂ ਨੂੰ ਮੋਰਚੇ ਸੰਭਾਲਣ ਤੇ ਕਮਰਕਸੇ ਕਸਣ ਦਾ ਸੱਦਾ ਦਿੱਤਾ ਗਿਆ। ਇਸ ਸਬੰਧੀ ਹਲਕਾ ਇੰਚਾਰਜ ਸ੍ਰੀ ਐਸ ਆਰ ਕਲੇਰ , ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਭਾਗ ਸਿੰਘ ਮੱਲਾ ਨੇ ਪਾਰਟੀ ਵਰਕਰਾਂ ਨੂੰ ਵਿਧਾਨ ਸਭਾ ਮੋਰਚਾ ਫ਼ਤਿਹ ਕਰਨ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ।ਇਸ ਮੌਕੇ ਸ੍ਰੀ ਕਲੇਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਇਨ੍ਹਾਂ ਚੋਣਾਂ ਨੂੰ ਲੈ ਕੇ ਵੱਖਰਾ ਜੋਸ਼ ਪਾਇਆ ਜਾ ਰਿਹਾ ਹੈ।ਇਸ ਮੌਕੇ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਧਦੇ ਪ੍ਰਭਾਵ ਨੂੰ ਦੇਖਕੇ ਕਾਂਗਰਸੀਆਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ।ਇਸ ਮੌਕੇ ਸ:ਮੱਲਾ ਨੇ ਦਾਅਵਾ ਕਰਦਿਆਂ ਕਿਹਾ ਕਿ ਜਗਰਾਉਂ ਹਲਕੇ ਦੇ ਵੋਟਰ ਸ੍ਰੀ ਐਸ ਆਰ ਕਲੇਰ ਨੂੰ ਵੱਡੀ ਲੀਡ’ਤੇ ਜਿਤਾਉਣਗੇ।
ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਸਰਕਲ ਪ੍ਰਧਾਨ ਸੁਖਦੇਵ ਸਿੰਘ ਗਿੱਦੜਵਿੰਡੀ, ਸਰਕਲ ਪ੍ਰਧਾਨ ਮਨਦੀਪ ਸਿੰਘ ਬਿੱਟੂ, ਯੂਥ ਸਰਕਲ ਪ੍ਰਧਾਨ ਦਲਜੀਤ ਸਿੰਘ ਪੋਨਾ, ਯੂਥ ਪ੍ਰਧਾਨ ਰਾਜਦੀਪ ਸਿੰਘ ਤਿਹਾੜਾ, ਜਸਦੇਵ ਸਿੰਘ ਲੀਲਾ, ਬਲਵੀਰ ਸਿੰਘ ਮੀਰਪੁਰ ਹਾਸ, ਮਨਦੀਪ ਸਿੰਘ ਸਿੱਧਵਾ, ਜਸਪਾਲ ਸਿੰਘ ਫਤਿਹਗੜ੍ਹ ਸਿਵੀਆ, ਸਰਪੰਚ ਏਕਮ ਸਿੰਘ ਫਤਿਹਗੜ੍ਹ ਸਿਵੀਆ, ਸਰਤਾਜ ਸਿੰਘ ਗਾਲਿਬ ਰਣ ਸਿੰਘ, ਕੁਲਵੰਤ ਸਿੰਘ ਰਾਮਗੜ੍ਹ ਭੁੱਲਰ, ਜਸਵੀਰ ਕੌਰ ਰਾਮਗੜ੍ਹ ਭੁੱਲਰ, ਕੁਲਵਿੰਦਰ ਕੌਰ ਅੱਬੂਪੁਰਾ, ਨਿਰਭੈ ਸਿੰਘ ਅਲੀਗੜ੍ਹ, ਸਰਪੰਚ ਬੁੱਧ ਸਿੰਘ ਲੀਲਾ ਪੱਛਮੀ, ਬਲਰਾਜ ਸਿੰਘ ਗਰੇਵਾਲ, ਭਾਵਖੰਡਨ ਸਿੰਘ, ਸੁਰਿੰਦਰ ਸਿੰਘ ਪਰਜੀਆ ਬਿਹਾਰੀਪੁਰ, ਵਿੱਕੀ ਗਾਲਿਬ, ਹਰਵਿੰਦਰ ਸਿੱਧਵਾ, ਰਵਿੰਦਰ ਸਿੱਧਵਾ, ਜਗਜੀਤ ਗਾਲਿਬ, ਪੂਰਨ ਸਿੰਘ ਲੀਲਾ, ਸੁੱਖੀ ਮਲਸਿਹਾ ਬਾਜਣ, ਬਿੱਟਾ ਮਲਕ, ਰਾਣਾ ਰਾਮਗੜ੍ਹ ਭੁੱਲਰ, ਸੁਖਵੀਰ ਚੀਮਨਾ, ਹਾਕਮ ਚੀਮਨਾ ਇਸ ਤੋਂ ਇਲਾਵਾ ਹੋਰ ਕਈ ਅਹੁਦੇਦਾਰ ਸਹਿਬਾਨ ਤੇ ਵਰਕਰ ਹਾਜ਼ਰ ਸਨ।