ਪਤਨੀ ਨਾਲ ਹੋਏ ਤਲਾਕ ਤੋਂ ਬਾਅਦ ਵਪਾਰੀ ਨੇ ਫਾਹਾ ਲਿਆ ……
ਪਤਨੀ ਨਾਲ ਹੋਏ ਤਲਾਕ ਤੋਂ ਬਾਅਦ ਵਪਾਰੀ ਨੇ ਫਾਹਾ ਲਿਆ …….
ਰੂਪਨਗਰ ( ਜਸਵਿੰਦਰ ) ਰੂਪਨਗਰ ਦੇ ਇੱਕ ਵਪਾਰੀ ਹਰਿੰਦਰਪਾਲ ਸਿੰਘ ਮਿੰਟੂ ਪੁੱਤਰ ਭਗਤ ਸਿੰਘ ਨਿਵਾਸੀ ਮਕਾਨ ਨੰਬਰ 36 ਸਨਸਿਟੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ ਜਿਸ ਨੇ ਇਕ ਨੋਟ ਲਿਖ ਕੇ ਆਪਣੀ ਮੌਤ ਦਾ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਅਤੇ ਲਿਖਿਆ ਕਿ ਉਹ ਆਪਣੇ ਬੱਚਿਆਂ ਨਾਲ ਬੇਹੱਦ ਪਿਆਰ ਕਰਦਾ ਹੈ | ਉਨ੍ਹਾਂ ਬੱਚਿਆਂ ਨੂੰ ਮਿਲਜੁਲ ਕੇ ਰਹਿਣ ਦੀ ਨਸੀਹਤ ਵੀ ਦਿੱਤੀ ਹੈ | ਮਿ੍ਤਕ ਹਰਿੰਦਰਪਾਲ ਸਿੰਘ ਬੇਹੱਦ ਹਸਮੁਖ ਅਤੇ ਮਿਲਣਸਾਰ ਸੁਭਾਅ ਦਾ ਮਾਲਕ ਸੀ ਅਤੇ ਲਾਇਨਜ਼ ਕਲੱਬ ਤੇ ਹੋਰ ਸੰਸਥਾਵਾਂ ਨਾਲ ਵੀ ਜੁੜਿਆ ਰਿਹਾ ਪਰ ਕੁੱਝ ਅਰਸੇ ਤੋਂ ਉਹ ਆਪਣੀ ਪਤਨੀ ਨਾਲ ਹੋਏ ਤਲਾਕ ਤੋਂ ਬਾਅਦ ਬੇਹੱਦ ਪ੍ਰੇਸ਼ਾਨ ਰਹਿੰਦਾ ਸੀ | ਉਸ ਦਾ ਇੱਕ ਬੇਟਾ ਵਿਦੇਸ਼ ਵਿਚ ਰਹਿੰਦਾ ਹੈ ਅਤੇ ਇੱਕ ਬੇਟੇ ਦੀ ਗੁਰਦੁਆਰਾ ਸਿੰਘ ਸਭਾ ਦੇ ਸਾਹਮਣੇ ਰੈਡੀਮੇਡ ਕੱਪੜੇ ਦੀ ਦੁਕਾਨ ਹੈ ਅਤੇ ਇੱਕ ਦੁਕਾਨ ਵਿਚ ਉਹ ਮਨੀ ਐਕਸਚੇਂਜ ‘ਤੇ ਪੁੱਤਰ ਦੀ ਦੁਕਾਨ ‘ਤੇ ਕੰਮ ਕਰਦਾ ਸੀ | ਉਹ ਕੁੱਝ ਸਮੇਂ ਤੋਂ ਸਨਸਿਟੀ ‘ਚ ਇਕੱਲਾ ਇੱਕ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ ਜਦੋਂ ਕਿ ਉਸ ਦੇ ਬੇਟੇ ਦਾ ਮਕਾਨ ਆਦਰਸ਼ ਨਗਰ ਵਿਚ ਹੈ | ਜਾਂਚ ਅਧਿਕਾਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਿ੍ਤਕ ਬਾਰੇ ਸੂਚਨਾ ਦਵਿੰਦਰ ਸਿੰਘ ਗਰਚਾ ਨੇ ਦਿੱਤੀ ਸੀ | ਪੁਲਿਸ ਨੇ ਪੱਖੇ ਤੋਂ ਲਟਕਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ