ਸਕੂਲ ਲਾਇਬ੍ਰੇਰੀ ਅਤੇ ਲੈਬੋਰਟਰੀ ਨਾਨ ਟੀਚਿੰਗ ਸਟਾਫ਼ ਨੇ ਸਿੱਖਿਆ ਵਿਭਾਗ ਤੋਂ ਮਾਸਟਰ ਕਾਡਰ ਵਿੱਚ ਤਰੱਕੀ ਕਰਨ ਦੀ ਪ੍ਰਕਿਰਿਆ ਵਿੱਚ ਕੀਤੀ ਤੇਜੀ ਦੀ ਮੰਗ
ਸਕੂਲ ਲਾਇਬ੍ਰੇਰੀ ਅਤੇ ਲੈਬੋਰਟਰੀ ਨਾਨ ਟੀਚਿੰਗ ਸਟਾਫ਼ ਨੇ ਸਿੱਖਿਆ ਵਿਭਾਗ ਤੋਂ ਮਾਸਟਰ ਕਾਡਰ ਵਿੱਚ ਤਰੱਕੀ ਕਰਨ ਦੀ ਪ੍ਰਕਿਰਿਆ ਵਿੱਚ ਕੀਤੀ ਤੇਜੀ ਦੀ ਮੰਗ
ਮੋਗਾ ( ਰਵਿੰਦਰ ਗਿੱਲ,ਪਰਦੀਪ ਧਵਨ ) ਉੱਚ ਯੋਗਤਾ ਪ੍ਰਾਪਤ ਸਰਕਾਰੀ ਸਕੂਲਜ਼ ਲਾਇਬ੍ਰੇਰੀਅਨ,ਸਹਾਇਕ ਲਾਇਬ੍ਰੇਰੀਅਨ, ਐਸ.ਐਲ.ਏ ਲਾਇਬ੍ਰੇਰੀ ਰਿਸਟੋਰਰ ਯੂਨੀਅਨ ਦੀ ਮੋਗਾ ਇਕਾਈ ਦੇ ਵਫ਼ਦ ਨੇ ਜਿਲ੍ਹਾ ਕਨਵੀਨਰ ਬਲਜੀਤ ਸੇਖਾ ਦੀ ਅਗਵਾਈ ਵਿੱਚ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਮੋਗਾ ਜਸਪਾਲ ਸਿੰਘ ਔਲਖ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਮੋਗਾ ਰਾਕੇਸ਼ ਕੁਮਾਰ ਮੱਕੜ ਰਾਹੀਂ ਸਿੱਖਿਆ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਨੂੰ ਸੰਬੋਧਿਤ ਮੰਗ ਪੱਤਰ ਦਿੱਤਾ ਗਿਆ।ਮੰਗ ਪੱਤਰ ਰਾਹੀਂ ਜਥੇਬੰਦੀ ਨੇ ਵਿਭਾਗ ਤੋਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਵੱਲੋਂ ਤਰੱਕੀ ਨਿਯਮਾਂ ਵਿੱਚ ਸੋਧ ਕਰਕੇ ਫਰਵਰੀ 2020 ਵਿੱਚ ਨਾਨ-ਟੀਚਿੰਗ (ਲਾਇਬ੍ਰੇਰੀਅਨ, ਸਹਾਇਕ ਲਾਇਬ੍ਰੇਰੀਅਨ,ਐਸ.ਐਲ.ਏ ਲਾਇਬ੍ਰੇਰੀ ਰਿਸਟੋਰਰ) ਦਾ 1% ਤੱਰਕੀ ਦਾ ਕੋਟਾ ਬਹਾਲ ਕੀਤਾ ਗਿਆ ਸੀ। ਇਸ ਸਬੰਧੀ ਤਰੱਕੀ ਪ੍ਰਕਿਰਿਆ ਲਗਭਗ 7-8 ਮਹੀਨੇ ਤੋਂ ਚੱਲ ਰਹੀ ਹੈ।ਮਿਤੀ 29 ਜੁਲਾਈ 2020 ਨੂੰ ਨਾਨ-ਟੀਚਿੰਗ ਤੋਂ ਮਾਸਟਰ ਕਾਡਰ ਵਿੱਚ ਤਰੱਕੀ ਲਈ ਕੇਸ ਮੰਗੇ ਗਏ ਸਨ ਪ੍ਰੰਤੂ ਵਿਭਾਗ ਵਲੋਂ ਹੁਣ ਤੱਕ ਇਸ ਤਰੱਕੀ ਪ੍ਰਕਿਰਿਆ ਨੂੰ ਪੂਰਾ ਨਹੀਂ ਕੀਤਾ ਗਿਆ। ਅਸੀਂ ਪਿਛਲੇ 15-20 ਸਾਲਾਂ ਤੋਂ ਤਰੱਕੀਆਂ ਦਾ ਇੰਤਜ਼ਾਰ ਕਰ ਰਹੇ ਹਾਂ।
ਇਸ ਲਈ ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਤਰੱਕੀ ਪ੍ਰਕਿਰਿਆ ਨੂੰ ਸਮਾਂ-ਬੱਧ ਕੀਤਾ ਜਾਵੇ ਅਤੇ ਮਾਸਟਰ ਕਾਡਰ ਵਿੱਚ ਜਲਦ ਤੋਂ ਜਲਦ ਤਰੱਕੀਆਂ ਕੀਤੀਆਂ ਜਾਣ ਅਤੇ 7654 ਭਰਤੀ ਰਾਹੀਂ ਨਿਯੁਕਤ ਹੋਏ ਕਰਮਚਾਰੀਆਂ ਦਾ ਓ.ਡੀ.ਐਲ ਰੇੜਕਾ ਖਤਮ ਕਰਕੇ ਉਹਨਾਂ ਨੂੰ ਸਿੱਖਿਆ ਵਿਭਾਗ ਵਿੱਚ ਜਲਦ ਰੈਗੂਲਰ ਕੀਤਾ ਜਾਵੇ।ਇਸ ਸਮੇਂ ਦਿਲਬਾਗ ਸਿੰਘ ਬਰਾੜ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਇਸ ਵਫ਼ਦ ਵਿੱਚ ਬਲਜੀਤ ਸੇਖਾ, ਮੈਡਮ ਕੁਸੁਮ ਲਤਾ, ਮਨਪ੍ਰੀਤ ਸਿੰਘ, ਲਖਵਿੰਦਰ ਸਿੰਘ, ਗੁਰਬਖਸ਼ ਸਿੰਘ,ਮੈਡਮ ਮੀਨਾਕਸ਼ੀ,ਮੈਡਮ ਕਰਮਜੀਤ ਕੌਰ, ਅਮਰਜੀਤ ਸਿੰਘ, ਮੈਡਮ ਮੋਨਿਕਾ ਆਦਿ ਸਾਥੀ ਸ਼ਾਮਿਲ ਹੋਏ।