ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਰੱਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ
ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਰੱਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ
ਧਰਮਕੋਟ (ਰਵਿੰਦਰ ਗਿੱਲ/ਪ੍ਰਦੀਪ ਧਵਨ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਸਹਿਯੋਗ ਸਦਕਾ ਪੇਂਡੂ ਹਲਕਿਆਂ ਨੂੰ ਸਮਾਰਟ ਵਿਲੇਜ਼ ਬਣਾਉਣ ਦੀ ਯੋਜਨਾ ਤਹਿਤ ਧਰਮਕੋਟ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਵੱਲੋਂ 38 ਵੱਖ-ਵੱਖ ਕੰਮਾਂ ਸਬੰਧੀ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਹਲਕੇ ਦੇ ਵੱਖ-ਵੱਖ ਪਿੰਡਾਂ ਲੋਹਗੜ੍ਹ, ਭਿੰਡਰ ਕਲਾਂ, ਦੌਲੇਵਾਲਾ, ਮੰਦਰ , ਜਨੇਰ,ਕੜਾਹੇਵਾਲਾ, ਚੂਹੜ ਸਿੰਘ ਵਾਲਾ ਵਿੱਚ ਰੱਖੇ ਗਏ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਲਕਾ ਵਿਧਾਇਕ ਲੋਹਗੜ੍ਹ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਵੱਖ ਵੱਖ ਕੰਮਾਂ ਦੇ ਸ਼ੁਰੂਆਤੀ ਉਦਘਾਟਨ ਕੀਤੇ ਗਏ ਹਨ।ਉਨ੍ਹਾਂ ਨਾਲ ਇਸ ਮੌਕੇ ਬੀਡੀਪੀਓ ਮਨਜੋਤ ਸਿੰਘ, ਜਿਲ੍ਹਾ ਪ੍ਰੀਸ਼ਦ ਚੇਅਰਮੈਨ ਇੰਦਰਜੀਤ ਸਿੰਘ, ਸਰਪੰਚ ਹਰਜੀਤ ਕੌਰ, ਬਲਾਕ ਸੰਮਤੀ ਚੇਅਰਪਰਸਨ ਬਲਜੀਤ ਕੌਰ, ਸੋਹਣਾ ਖੇਲਾ, ਅਵਤਾਰ ਸਿੰਘ, ਪੰਚਾਇਤ ਸਕੱਤਰ ਗੁਰਭੇਜ ਸਿੰਘ, ਜੀ ਆਰ ਐਸ ਕੁਲਦੀਪ ਸਿੰਘ, ਬਲਦੇਵ ਸਿੰਘ ਗੁਰਪ੍ਰੀਤ ਸਿੰਘ ਸਮੇਤ ਵੱਖ-ਵੱਖ ਪਿੰਡਾਂ ਦੇ ਸਰਪੰਚ-ਪੰਚ ਹਾਜ਼ਰ ਸਨ।