ਐਸ ਐਸ ਪੀ ਨੂੰ ਕਿਸਨੇ ਸੁਣਾਇਆ ਦੁਖੜਾਂ ਪੜੋ………..
ਐਸ ਐਸ ਪੀ ਨੂੰ ਕਿਸਨੇ ਸੁਣਾਇਆ ਦੁਖੜਾਂ ਪੜੋ
ਫਿਰੋਜਪੁਰ(ਪੱਤਰ ਪ੍ਰੇਰਕ ) ਜਿਲਾਂ ਫਿਰੋਜਪੁਰ ਰਹਿਣ ਵਾਲੀ ਕਮਲਜੀਤ ਕੌਰ ਪਤਨੀ ਪੁਸਪਿੰਦਰ ਸਿੰਘ ਵਾਸੀ 29 ਡੀ ਮਾਲ ਰੋਡ ਨੇ ਐਸ ਐਸ ਐਸ ਪੀ ਫਿਰੋਜਪੁਰ ਭੁਪਿੰਦਰ ਸਿੰਘ ਨੂੰ ਲਿਖਤੀ ਦਰਖਾਸਤ ਦਿਦਿਆ ਦੋਸ ਲਾਇਆ ਹੈ ਕਿ ਕਿ ਪੁਲਿਸ ਥਾਣਾ ਲੱਖੋਕੇ ਬਹਿਰਾਮ ਵਿਖੇ ਐਫ ਆਈ ਆਰ ਨੰਬਰ 82/ ਮਿਤੀ 22/ 8/2020 ਨੂੰ ਮੇਰੇ ਪਤੀ ਪੁਸਪਿੰਦਰ ਸਿੰਘ ਪੁਤਰ ਕੁਲਦੀਪ ਸਿੰਘ / ਅਤੇ ਦਲਜੀਤ ਸਿੰਘ ਵਾਸੀ ਚੱਕ ਘੁਬਾਇਆ / ਦਲੇਰ ਸਿੰਘ ਦੱਲੂ ਪੁਤਰ ਬਲਵਿੰਦਰ ਸਿੰਘ ਵਾਸੀ ਚੱਕ ਘੱਲ ਕਲਾਂ , ਅਤੇ ਸੁਖਵਿੰਦਰ ਸਿੰਘ ਪੁਤਰ ਜਸਪਾਲ ਸਿੰਘ ਵਾਸੀ ਜੋਗੇਵਾਲ ਆਦਿ ਚਾਰ ਵਿਆਕਤੀਆ ਖਿਲਾਫ ਗੱਡੀ ਚੋਰੀ ਦਾ ਪਰਚਾ ਧਾਰਾ 379/ ਅਤੇ 120ਬੀ ਅਧੀਨ ਪਰਚਾ ਦਰਜ ਕੀਤਾ ਗਿਆ ਹੈ ਜਦ ਕਿ ਗੱਡੀ ਦੇ ਟਾਇਰ ਦਲਜੀਤ ਸਿੰਘ ਵਾਸੀ ਚੱਕ ਘੁਬਾਇਆ ਘਰੋ ਬਰਾਮਦ ਕੀਤੇ ਗਏ ਸਨ । ਉਸਨੇ ਦੱਸਿਆ ਕਿ ਮੇਰੇ ਪਤੀ ਨੇ ਦਲਜੀਤ ਸਿੰਘ ਤੋ ਕੁਝ ਨਗਦ ਪੈਸੇ ਲੈਣੇ ਸਨ । ਜਿਸ ਕਾਰਣ ਜਾਣ ਬੁਝਕੇ ਮੇਰੇ ਪਤੀ ਦਾ ਨਾਮ ਇਸ ਪਰਚੇ ਵਿਚ ਪਵਾਇਆ ਗਿਆ ਹੈ । ਉਸਨੇ ਕਿਹਾ ਕਿ ਹੁਣ ਮੇਰਾ ਪਤੀ ਗੱਡੀ ਤੇ ਗਿਆ ਹੋਇਆ ਹੈ ਪਰ।ਉਕਤ ਵਿਅਕਤੀ ਸਾਡੇ ਘਰ ਆਕੇ ਇੱਟਾਂ ਰੋੜੇ ਚਲਾਉਦਾ ਹੈ ਅਤੇ ਪੁਲਿਸ ਵਰਦੀ ਵਿਚ ਕੁਝ ਵਿਅਕਤੀਆ ਭੇਜਕੇ ਸਾਡੇ ਕੋਲੋ ਕੁਝ ਨਾਮਾਲੂਮ ਕਾਗਜਾ ਦੇ ਅਗੂਠੇ ਲਗਵਾਉਣ ਦੀ ਕੋਸਿਸ ਕਰਦਾ ਹੈ ਅਤੇ ਸਾਨੂੰ ਮਾਵਾਂ ਧੀਆ ਨੂੰ ਜਾਨੋ ਮਾਰਨ ਦੀਆ ਧਮਕੀਆ ਦਿੰਦਾ।ਉਸਨੇ ਕਿਹਾ ਕਿ ਮੈ ਗੱਠੀਆ ਦੀ ਬਿਮਾਰੀ ਨਾਲ ਪੀੜਤ ਹਾ ਇਸ ਸਬੰਧੀ ਅਸੀ ਕਈ ਵਾਰ ਨੇੜਲੇ ਥਾਣੇ ਦਰਖਾਸਤ ਦੇ ਚੁੱਕੇ ਹਾ ਪਰ ਉਕਤ ਵਿਅਕਤੀ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ ।ਉਨਾ ਮੰਗ ਕੀਤੀ ਕਿ ਮੇਰੇ ਪਤੀ ਦੀ ਇਨਕਆਰੀ ਲਾਕੇ ਸਾਨੂੰ ਇਨਸਾਫ ਦਵਾਇਆ ਜਾਵੇ । ਇਸ ਮੌਕੇ ਐਸ ਐਸ ਪੀ ਨੇ ਪੀੜਤ ਔਰਤ ਕਮਲਜੀਤ ਕੌਰ ਨੂੰ ਵਿਸਵਾਸ ਦਵਾਇਆ ਕਿ ਜੇਕਰ ਆਪ ਦੇ ਪਤੀ ਨਿਰਦੋਸ ਹਨ ਤਾ ਆਪ ਜੀ ਨੂੰ ਇਨਸਾਫ ਦਵਾਉਣ ਲਈ ਵਚਨਬੱਧ ਹੈ ਇਸ ਲਈ ਇਸ ਕੇਸ ਦੀ ਇਨਕੁਆਰੀ ਡੀ ਐਸ ਪੀ ਹਰ ਸਹਾਏ ਨੂੰ ਮਾਰਕ ਕੀਤੀ ਗਈ ਹੈ । ਦੂਜੇ ਪਾਸੇ ਜਦੋ ਪਰਚੇ ਵਿਚ ਨਾਮਜਦ ਦਲਜੀਤ ਸਿੰਘ ਵਾਸੀ ਚੱਕ ਘੁਬਾਇਆ ਨੂੰ ਬਜੁਰਗ ਔਰਤ ਤੇ ਉਸਦੀ ਧੀ ਨੂੰ ਧਮਕਾ ਕੇ ਜਾਅਲੀ ਕਾਗਜਾ ਤੇ ਅਗੂਠਾ ਲਗਾਉਣ ਅਤੇ ਘਰ ਉਤੇ ਪਥਰਾਅ ਕਰਨ ਬਾਰੇ ਪੁਛਿਆ ਤਾ ਉਨਾ ਕਿਹਾ ਕਿ ਇਸ ਦਾ ਗੱਡੀਆ ਚੌਰੀ ਕਰਦਾ ਹੈ ਅਤੇ ਇਸਨੇ ਹੀ ਗੱਡੀ ਚੌਰੀ ਕੀਤੀ ਹੈ ਇਸਨੇ ਸਾਨੂੰ ਇਸਨੇ ਨਜਾਇਜ ਫਸਾਇਆ ਹੈ।