ਮੋਗਾ ਚ ਆਸ਼ਾ ਵਰਕਰਜ਼ ਨੇ 9 ਦਿਨ ਤੋਂ ਕਿਊ ਲਗਾਇਆ ਧਰਨਾ ਪੜੋ ……
ਮੋਗਾ ਚ ਆਸ਼ਾ ਵਰਕਰਜ਼ ਨੇ 9 ਦਿਨ ਤੋਂ ਕਿਊ ਲਗਾਇਆ ਧਰਨਾ ਪੜੋ ……
ਮੋਗਾ (ਰਵਿੰਦਰ ਗਿੱਲ ) ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਆਸ਼ਾ ਵਰਕਰ ਵਰਿੰਦਰ ਕੁਮਾਰੀ ਦੀਆਂ ਸੇਵਾਵਾਂ ਬਹਾਲ ਕੀਤੇ ਜਾਣ ਦੀ ਮੰਗ ਨੂੰ ਲੈ ਕਿ ਡੀਸੀ ਦਫਤਰ ਮੋਗਾ ਅੱਗੇ ਧਰਨਾ ਲਗਾ ਵਿੱਢਿਆ ਸੰਘਰਸ਼ ਅੱਜ ਨੋਵੇ ਦਿਨ ਵੀ ਜਾਰੀ ਰਿਹਾ।ਇਸ ਮੌਕੇ ਤੇ ਸਰਕਾਰ ਅਤੇ ਮਹਿਕਮੇਂ ਵੱਲੋਂ ਕੋਈ ਵੀ ਯੋਗ ਸੁਣਵਾਈ ਨਾ ਹੋਣ ਤੋਂ ਨਾਰਾਜ਼ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਮੰਦਰ ਕੌਰ ਅਤੇ ਸਰੂਪ ਕੌਰ ਨੇ ਸਾਂਝੇ ਤੌਰ ਤੇ ਕਿਹਾ ਕਿ ਮਹਿਕਮੇਂ ਵੱਲੋਂ ਆਸ਼ਾ ਵਰਕਰ ਵਰਿੰਦਰ ਕੁਮਾਰੀ ਨੂੰ ਕਰੋਨਾ ਕਾਲ ਦੌਰਾਨ ਕੰਮ ਕਰਨ ਇਹ ਤੋਹਫ਼ਾ ਦਿੱਤਾ ਗਿਆ ਹੈ ਕਿ ਉਸਨੂੰ ਆਪਣੇ ਕਰੋਨਾ ਦੌਰਾਨ ਕੀਤੇ ਕੰਮ ਅਤੇ ਸਰਵੇ ਦੇ ਪੈਸੇ ਵੀ ਨਹੀਂ ਦਿੱਤੇ ਗਏ ਅਤੇ ਉਲਟਾ ਉਸ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ।ਆਪਣਾ ਰੋਸ ਜਾਹਰ ਕਰਦੇ ਹੋਏ ਇਨ੍ਹਾਂ ਵਰਕਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਸਾਥੀ ਵਰਕਰ ਵਰਿੰਦਰ ਕੁਮਾਰੀ ਬਲਾਕ ਅਜੀਤਵਾਲ ਜੋ ਕਿ 12 ਸਾਲ ਤੋਂ ਆਸ਼ਾ ਵਰਕਰ ਵਜੋਂ ਕੰਮ ਕਰ ਰਹੀ ਹੈ ਅਤੇ ਉਸਦੀ ਮਾਲੀ ਹਾਲਤ ਵੀ ਠੀਕ ਨਹੀਂ ਹੈ।ਉਸਦਾ ਬੇਟਾ ਜੋ ਕਿ ਕੈਂਸਰ ਦਾ ਮਰੀਜ ਹੈ ਇਹੋ ਜਹੇ ਹਾਲਾਤਾਂ ਵਿੱਚ ਵੀ ਇਸ ਵਰਕਰ ਨੇ ਆਪਣਾ ਕੰਮ ਕੀਤਾ ਪਰ ਮਾਰਚ ਤੋਂ ਲੈ ਕੇ ਹੁਣ ਤੱਕ ਮਹਿਕਮੇਂ ਵੱਲੋਂ ਕੋਈ ਵੀ ਪੈਸੇ ਇਸਨੂੰ ਨਹੀਂ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਜਿਵੇਂ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਹੈ।ਉਨ੍ਹਾਂ ਮੰਗ ਕੀਤੀ ਕਿ ਆਸ਼ਾ ਵਰਕਰ ਨੂੰ ਸਰਕਾਰ ਅਤੇ ਮਹਿਕਮੇਂ ਵੱਲੋਂ ਇਨਸਾਫ ਮਿਲਣਾ ਚਾਹੀਦਾ ਹੈ।ਉਨ੍ਹਾਂ ਸਮਾਂ ਉਹ ਇਸ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ।ਇਸ ਮੌਕੇ ਹੋਰ ਆਸ਼ਾ ਵਰਕਰ ਵੀ ਮੌਜੂਦ ਸਨ।