ਪੰਜਾਬ ਦੇ ਇਸ ਪਿੰਡ ਚ ਪੀਲੀਏ ਦੀ ਬਿਮਾਰੀ ਦੀ ਦਹਿਸ਼ਤ ….
ਪੰਜਾਬ ਦੇ ਇਸ ਪਿੰਡ ਚ ਪੀਲੀਏ ਦੀ ਬਿਮਾਰੀ ਦੀ ਦਹਿਸ਼ਤ ….
ਨਵਾਂਸ਼ਹਿਰ ( ਸੁਖਵਿੰਦਰ ) ਪੀਲੀਏ (ਜੋਂਡਿਸ) ਦੀ ਬਿਮਾਰੀ ਨੇ ਪਾਈ ਲੋਕਾਂ ਵਿਚ ਭਾਰੀ ਦਹਿਸ਼ਤ ਪਾਈ ਹੋਈ ਹੈ | ਪਿੰਡ ਪੋਜੇਵਾਲ ਵਿਖੇ ਪਿਛਲੇ ਦਿਨਾਂ ਤੋਂ ਪੀਲੀਏ ਦੀ ਬਿਮਾਰੀ ਨੇ ਅਜਿਹੇ ਪੈਰ ਪਸਾਰੇ ਕਿ ਦਿਨ-ਬ-ਦਿਨ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ | ਇਸ ਸਬੰਧੀ ਅੱਜ ਡਾ: ਰਿੰਦਰ ਕੁਮਾਰ ਐਸ.ਐਮ.ਓ. ਸੜੋਆ ਤੇ ਡਾ: ਮੇਘਾ ਕਟਿਆਲ ਮੈਡੀਕਲ ਅਫ਼ਸਰ ਪੋਜੇਵਾਲ ਨੇ ਦੱਸਿਆ ਕਿ ਇਕੱਲੇ ਪਿੰਡ ਪੋਜੇਵਾਲ ਵਿਖੇ ਪੀਲੀਏ ਨਾਲ ਗ੍ਰਸਤ ਮਰੀਜ਼ਾਂ ਦੀ ਗਿਣਤੀ 36 ਹੈ ਜਿਨ੍ਹਾਂ ਦੀ ਪਹਿਚਾਣ ਸਿਹਤ ਵਿਭਾਗ ਵਲੋਂ ਕੀਤੀ ਗਈ ਹੈ ਤੇ ਅੰਕੜੇ ਕੁਝ ਹੋਰ ਵੀ ਹੋ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਦਾ ਮੁੱਖ ਕਾਰਨ ਕੀ ਹੈ ਖੋਜ ਕੀਤੀ ਜਾ ਰਹੀ ਹੈ ਅਤੇ ਪੀਣ ਵਾਲੇ ਪਾਣੀ ਦੇ ਸੈਂਪਲ ਵੀ ਭਰਾ ਦਿੱਤੇ ਗਏ ਹਨ | ਪੀਲੀਏ ਦੇ ਮਰੀਜ਼ਾਂ ਦੀ ਗਿਣਤੀ ਵੱਧਣ ਨਾਲ ਪਿੰਡ ਦੇ ਲੋਕਾਂ ਵਿਚ ਕਾਫ਼ੀ ਦਹਿਸ਼ਤ ਪਾਈ ਗਈ ਹੈ | ਇਸ ਸਬੰਧੀ ਜਦੋਂ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਸਕੀਮ ਉਨ੍ਹਾਂ ਦੇ ਵਿਭਾਗ ਦੇ ਅਧੀਨ ਨਹੀਂ ਹੈ ਇਹ ਸਕੀਮ ਪਿਛਲੇ ਦੋ ਸਾਲਾਂ ਤੋਂ ਪਿੰਡ ਦੀ ਪੰਚਾਇਤ ਚਲਾ ਰਹੀ ਹੈ | ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਵੀ ਲੋਕਾਂ ਦੀਆਂ ਪਾਣੀ ਦੀਆਂ ਟੈਂਕੀਆਂ ਦੀ ਜਾਂਚ ਕੀਤੀ ਜਾ ਰਹੀ ਹੈ | ਇੱਥੇ ਦੱਸਣਯੋਗ ਹੈ ਕਿ ਜਿਨ੍ਹਾਂ ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀਆਂ ਸਕੀਮਾਂ ਪੰਚਾਇਤਾਂ ਨੂੰ ਦਿੱਤੀਆਂ ਹੋਈਆ ਹਨ ਉੱਥੇ ਇਨ੍ਹਾਂ ਸਕੀਮਾਂ ਦੀ ਕੋਈ ਬਹੁਤੀ ਦੇਖ-ਰੇਖ ਨਹੀਂ ਹੋ ਰਹੀ ਹੈ ਅਤੇ ਇਨ੍ਹਾਂ ਸਕੀਮਾਂ ‘ਤੇ ਕੋਈ ਤਜ਼ਰਬੇਕਾਰ ਸਟਾਫ਼ ਨਹੀਂ ਹੈ ਜਿਸ ਕਾਰਨ ਇਹ ਸਮੱਸਿਆਵਾਂ ਆ ਰਹੀਆਂ ਹਨ | ਇੱਥੇ ਇਹ ਵੀ ਵਰਨਣਯੋਗ ਹੈ ਕਿ ਜਿਹੜੀਆਂ ਸਕੀਮਾਂ ਪੰਚਾਇਤਾਂ ਵਲੋਂ ਚਲਾਈਆਂ ਜਾ ਰਹੀਆਂ ਹਨ ਉਨ੍ਹਾਂ ਸਕੀਮਾਂ ਵਿਚ ਟੈਂਕੀਆਂ ਦੀ ਸਹੀ ਢੰਗ ਨਾਲ ਸਫ਼ਾਈ ਤੇ ਸਹੀ ਢੰਗ ਨਾਲ ਦਵਾਈ ਨਹੀਂ ਪਾਈ ਜਾਂਦੀ ਜਿਸ ਨਾਲ ਇਨ੍ਹਾਂ ਸਕੀਮਾਂ ਤੋਂ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਸਾਫ਼ ਮੁਹੱਈਆ ਨਹੀਂ ਹੋ ਰਿਹਾ ਹੈ ਜਿਸ ਨਾਲ ਅਜਿਹੀਆਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ | ਲੋਕਾਂ ਦੀ ਮੰਗ ਹੈ ਕਿ ਸਰਕਾਰ ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀ ਸਫ਼ਾਈ ਵੱਲ ਖ਼ਾਸ ਧਿਆਨ ਦੇਵੇ ਤਾਂ ਜੋ ਲੋਕਾਂ ਨੂੰ ਬਿਮਾਰੀਆਂ ਤੋਂ ਨਿਜਾਤ ਮਿਲ ਸਕੇ | ਇਸ ਸਬੰਧੀ ਪਿੰਡ ਦੇ ਸਰਪੰਚ ਸਾਮ ਸੁੰਦਰ ਕਟਾਰੀਆ ਨੇ ਦੱਸਿਆ ਕਿ ਉਹ ਪਿੰਡ ਵਿਚ ਸਫ਼ਾਈ ਲਈ ਹਰ ਸੰਭਵ ਯਤਨ ਕਰ ਰਹੇ ਹ