ਪੁਲਿਸ ਨੇ ਦੇਰ ਰਾਤ ਪਰਚਾ ਦਰਜ ਕਰਕੇ ਛੁਡਾਇਆ ਖਹਿੜਾ , ਮਾਮਲਾ ਮਾਲਕ ਵੱਲੋਂ ਕੀਤੀ ਦੁਕਾਨਦਾਰ ਦੀ ਕੁੱਟ-ਮਾਰ ਦਾ
ਪੁਲਿਸ ਨੇ ਦੇਰ ਰਾਤ ਪਰਚਾ ਦਰਜ ਕਰਕੇ ਛੁਡਾਇਆ ਖਹਿੜਾ , ਮਾਮਲਾ ਮਾਲਕ ਵੱਲੋਂ ਕੀਤੀ ਦੁਕਾਨਦਾਰ ਦੀ ਕੁੱਟ-ਮਾਰ ਦਾ
ਗੁਰਦਾਸਪੁਰ -ਨਵਨੀਤ ਕੁਮਾਰ
ਵੀਰਵਾਰ ਨੂੰ ਗੁਰਦਾਸਪੁਰ ਚ ਹੋਈ ਗੁੰਡਾਗਰਦੀ ਦੇ ਵਿਰੁੱਧ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸਾਹਿਲ ਮਹਾਜਨ ਵੱਲੋਂ ਵਪਾਰੀ ਸਾਥੀਆਂ ਦੀ ਮਦਦ ਨਾਲ ਪੁਲਿਸ ਸਟੇਸ਼ਨ ਸਿਟੀ ਦਾ ਘਿਰਾਓ ਕੀਤਾ ਗਿਆ ਜਿਸ ਦੇ ਸਮਰਥਨ ਵਿੱਚ ਬੀ. ਜੇ. ਪੀ ਦੇ ਸਾਬਕਾ ਮੰਡਲ ਪ੍ਰਧਾਨ ਪਵਨ ਤਾਗੜੀ . ਮੌਜੂਦਾ ਮੰਡਲ ਪ੍ਰਧਾਨ ਅਤੁੱਲ ਮਹਾਜਨ ਤੇ ਮੀਡੀਆ ਇੰਚਾਰਜ ਅਨੀਲ ਮਹਾਜਨ ਤੇ ਸਮਾਜ ਸੇਵੀ ਰਵਿੰਦਰ ਖੰਨਾ ਵੱਲੋਂ ਸਾਥੀਆਂ ਨਾਲ ਪਹੁੰਚ ਕੇ ਰਾਤ ਪਰਚਾ ਕੱਟਣ ਤੱਕ ਥਾਣੇ ਦਾ ਘਿਰਾੳ ਕੀਤਾ । ਮੋਕੇ ਤੇ ਪਹੁੰਚੇ ਥਾਣਾ ਸਦਰ ਦੇ ਐਸ਼.ਐਚ. ੳ ਤੇ ਡੀ. ਐਸ . ਪੀ ਵੱਲੋਂ ਉੱਨਾਂ ਨੂੰ ਗੱਲ-ਬਾਤ ਕਰਕੇ ਸ਼ਾਂਤ ਕਰਨ ਦੀ ਕੋਸਿਸ ਕੀਤੀ ਗਈ । ਪਰ ਧਰਨੇ ਤੇ ਬੈਠੇ ਲੋਕ ਪਰਚਾ ਕੱਟਣ ਤੋ ਬਾਅਦ ਧਰਨਾ ਚੁੱਕਣ ਤੇ ਅੜੇ ਰਹੇ । ਰਾਤ ਕਰੀਬ 11 ਵਜੇ ਪਰਚਾ ਕੱਟਣ ਉਪਰੰਤ ਧਰਨਾਕਾਰੀਆ ਵੱਲੋਂ ਧਰਨਾ ਚੁੱਕਿਆ ਗਿਆ । ਪਰਚੇ ਵਿੱਚ ਮਾਲਕਣ , ਉਸਦੇ ਦੋ ਪੁੱਤਰਾਂ ਤੇ , ਇਕ ਰਿਸ਼ਤੇਦਾਰ ਤੇ ਬਾਕੀ ਅਣਪਛਾਤਿਆਂ ਤੇ ਪਰਚਾ ਦਰਜ ਕੀਤਾ ਗਿਆ ਹੈ । ਇਸ ਮੋਕੇ ਤੇ ਉੱਨਾਂ ਕਿਹਾ ਕਿ ਜੇਕਰ ਪੁਲਿਸ ਉੱਨਾਂ ਨੂੰ ਜਲਦੀ ਗ੍ਰਿਫ਼ਤਾਰ ਨਹੀਂ ਕਰਦੀ ਤਾਂ ਮਜਬੂਰ ਹੋ ਕੇ ਫੇਰ ਪ੍ਰਦਰਸ਼ਨ ਕੀਤਾ ਜਾਵੇਗਾ । ਜਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਦੁਕਾਨ ਕਰਦੇ ਆ ਰਹੇ ਸਾਹਿਲ ਮਹਾਜਨ ਉਪਰ ਮਾਲਕ ਦੇ ਬੇਟੇ ਨੇ ਆਪਣੇ ਨਾਲ 10 ਤੋਂ 15 ਹਥਿਆਰ ਬੰਦ ਗੁੰਡੇ ਲੈ ਕੇ ਉਸਨੂੰ ਮਾਰਨ ਦੀ ਨੀਅਤ ਨਾਲ ਉਸ ਉੱਪਰ ਹਮਲਾ ਕਰ ਦਿਤਾ । ਜਿਸ ਨਾਲ ਸਾਹਿਲ ਮਹਾਜਨ ਨੂੰ ਕਾਫ਼ੀ ਅੰਦਰੂਨੀ ਸੱਟਾ ਵੀ ਲੱਗੀਆਂ ਹਨ । ਗੱਲ ਬਾਤ ਕਰਦਿਆਂ ਸਾਹਿਲ ਮਹਾਜਨ ਨੇ ਦੱਸਿਆ ਕਿ ਉਸਦਾ ਦੁਕਾਨ ਦੇ ਮਾਲਕਾ ਨਾਲ ਕੋਰਟ ਵਿੱਚ ਕੇਸ ਚੱਲ ਰਿਹਾ ਹੈ । ਹਰ ਰੋਜ ਦੀ ਤਰਾਂ ਜਦੋਂ ਉਹ ਵੀਰਵਾਰ ਸਵੇਰੇ ਦੁਕਾਨ ਤੇ ਆਪਣਾ ਕੰਮ ਕਰ ਰਿਹਾ ਸੀ ਤਾਂ ਦੁਕਾਨ ਦੇ ਮਾਲਕ ਦੇ ਬੇਟੇ ਨੇ ਆ ਕੇ ਉਸ ਨਾਲ ਗਾਲੀ ਗਲੋਚ ਕਰਨਾ ਸੁਰੂ ਕਰ ਦਿਤਾ ਜਦਕਿ ਉਸ ਦੇ ਗ੍ਰਾਹਕ ਵੀ ਦਫ਼ਤਰ ਅੰਦਰ ਮੌਜੂਦ ਸਨ । ਉੱਨਾਂ ਗੂੰਡਿਆ ਨੇ ਉੱਨਾਂ ਨਾਲ ਵੀ ਗਾਲੀ ਗਲੋਬ ਕੀਤਾ ਤੇ ਉੱਨਾਂ ਨੂੰ ਉੱਥੋਂ ਭਜਾ ਦਿਤਾ । ਸਾਹਿਲ ਮਹਾਜਨ ਨੇ ਦੱਸਿਆ ਕਿ ਉਸਦਾ ਦਫ਼ਤਰ ਵਿੱਚ ਪਿਆ ਸਾਰਾ ਸਮਾਨ ਤੇ ਫਾਇਲਾ ਬਾਰ ਸੁੱਟ ਦਿੱਤੀਆਂ ਉਸ ਨੂੰ ਸੋਟਿਆਂ ਨਾਲ ਕੁੱਟਿਆ ਸੀ ।