ਪੂਰੇ ਜਿਲ੍ਹੇ ਚ ਭੂ ਮਾਫ਼ੀਆ ਵੱਡੀ ਪੱਧਰ ‘ਤੇ ਪੈਰ ਫਲਾਅ ਚੁੱਕਾ ਹੈ………..

ਪੂਰੇ ਜਿਲ੍ਹੇ ਚ ਭੂ ਮਾਫ਼ੀਆ ਵੱਡੀ ਪੱਧਰ ‘ਤੇ ਪੈਰ ਫਲਾਅ ਚੁੱਕਾ ਹੈ………..
ਨਵਾਂਸ਼ਹਿਰ ( ਸੁਖਵਿੰਦਰ ) ਭੂ ਮਾਫ਼ੀਆ ਐਨੀ ਵੱਡੀ ਪੱਧਰ ‘ਤੇ ਆਪਣੇ ਪੈਰ ਫਲਾਅ ਚੁੱਕਾ ਹੈ ਜੇਕਰ ਇਸ ਦੀ ਬਰੀਕੀ ਨਾਲ ਨਿਰਪੱਖ ਜਾਂਚ ਕੀਤੀ ਜਾਵੇ ਤਾਂ ਇਸ ਵਿਚ ਵੱਡੇ ਰਾਜਨੀਤਕ ਅਤੇ ਸਰਕਾਰੀ ਅਦਾਰਿਆਂ ‘ਚ ਸੇਵਾ ਦਾ ਮੁਖੋਟਾ ਪਾਈ ਬੈਠੇ ਚਿਹਰੇ ਸਾਹਮਣੇ ਆਉਣਗੇ | ਇਹ ਵਿਚਾਰ ਅੱਜ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰਭਮਹਿਲ ਸਿੰਘ ਨੇ ਪੈੱ੍ਰਸ ਮੀਟਿੰਗ ਦੌਰਾਨ ਕਹੇ | ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਨਿੱਜੀ ਪਲਾਂਟਾਂ ਦੇ ਸਬੰਧ ‘ਚ ਸ਼ਿਕਾਇਤ ਕਰਕੇ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੁਝ ਸਿਆਸੀ ਪਹੰੁਚ ਰੱਖਣ ਵਾਲੇ ਲੋਕਾਂ ਨੇ ਕਾਫ਼ੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵਲੋਂ ਕਾਨੰੂਨੀ ਪ੍ਰਕ੍ਰਿਆ ‘ਚ ਰਹਿ ਕੇ ਸਾਂਭੇ ਜ਼ਮੀਨੀ ਦਸਤਾਵੇਜ਼ ਦੀ ਬਦੌਲਤ ਉਹ ਕੁਝ ਵਿਗਾੜ ਨਹੀਂ ਸਕੇ | ਉਨ੍ਹਾਂ ਜ਼ਿਲ੍ਹੇ ਅੰਦਰ ਸਰਕਾਰੀ ਦਫ਼ਤਰ ਕਚਹਿਰੀਆਂ ਦੇ ਬਾਹਰ ਬੈਠੇ ਕੁਝ ਸ਼ਰਾਰਤੀ ਲੋਕਾਂ ਨੇ ਖ਼ੁਦ ਦੇ ਕਾਲੇ ਕਾਰਨਾਮਿਆਂ ਨੂੰ ਛੁਪਾਉਣ ਲਈ ਅਨੇਕਾਂ ਦੋਸ਼ ਲਗਾਏ ਪਰ ਕਿਸੇ ਵੀ ਮੁਕਾਮ ‘ਤੇ ਉਹ ਸਫਲ ਨਾ ਹੋ ਸਕੇ | ਪ੍ਰਧਾਨ ਹਰਪ੍ਰਭਮਹਿਲ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਭੂ ਮਾਫ਼ੀਆ ਦੀਆਂ ਕਾਲੀਆਂ ਧਾਂਦਲੀਆਂ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਅਤੇ ਮਾਣਯੋਗ ਕੋਰਟ ਤੋਂ ਵੀ ਤੱਥਾਂ ਨੂੰ ਤੋੜ ਮਰੋੜ ਕੇ ਬਣਾਏ ਚੱਕਰਵਿਊ ਨੂੰ ਅਦਾਲਤ ‘ਚ ਹੀ ਤੱਥਾਂ ਸਮੇਤ ਪੇਸ਼ ਕੀਤਾ ਜਾਵੇਗਾ | ਪ੍ਰਧਾਨ ਹਰਪ੍ਰਭਮਹਿਲ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਅਨੇਕਾਂ ਵਾਰ ਜ਼ਿਲ੍ਹੇ ਅੰਦਰ ਸਰਗਰਮ ਭੂ ਮਾਫ਼ੀਆ ਤੇ ਸਿਆਸੀ ਪਹੁੰਚ ਰੱਖਣ ਵਾਲਿਆਂ ਿਖ਼ਲਾਫ਼ ਕਾਰਵਾਈ ਕਰਨ ਲਈ ਪਹੁੰਚ ਕੀਤੀ ਪਰ ਪੁਲਿਸ ਵੀ ਮਸਲੇ ਨੂੰ ਸੁਲਝਾਉਣ ਲਈ ਬੇਵੱਸ ਨਜ਼ਰ ਆ ਰਹੀ ਹੈ

Share the News

Lok Bani

you can find latest news national sports news business news international news entertainment news and local news