ਪੰਜਾਬ ਸਰਕਾਰ ਖਿਲਾਫ ਢੋਲ ਜਾਂ ਢੋਲਕੀ ਵਜਾ ਕੇ ਕੌਣ ਕਰੇਗਾ ਰੋਸ ਪ੍ਰਦਰਸ਼ਨ …..
ਪੰਜਾਬ ਸਰਕਾਰ ਖਿਲਾਫ ਢੋਲ ਜਾਂ ਢੋਲਕੀ ਵਜਾ ਕੇ ਕੌਣ ਕਰੇਗਾ ਰੋਸ ਪ੍ਰਦਰਸ਼ਨ …….
ਮਾਨਸਾ ( ਨਵਜੀਤ ਸਿੰਘ ) ਜੂਨ ਮਹੀਨੇ ਤੋਂ ਬਾਅਦ ਕੋਰੋਨਾ ਭੱਤਾ ਨਾ ਦੇਣ ਦੇ ਰੋਸ ਵਜੋਂ 17 ਅਗਸਤ ਤੋਂ ਰਾਜ ਭਰ ਚ ਜਾਰੀ ਲੜੀਵਾਰ ਭੁੱਖ ਹੜਤਾਲ ਦੇ ਚਲਦਿਆਂ 28 ਅਗਸਤ ਸ਼ੁਕੱਰਵਾਰ ਨੂੰ ਰਾਜ ਭਰ ਅੰਦਰ ਢੋਲ ਜਾਂ ਢੋਲਕੀ ਵਜਾ ਕੇ ਸੂਬਾ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਜਾਵੇਗਾ।ਜਥੇਬੰਦੀ ਦੇ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੇ ਹਵਾਲੇ ਨਾਲ ਇਸ ਅੇਕਸ਼ਨ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆ ਜਿਲ੍ਹਾ ਮਾਨਸਾ ਦੇ ਪ੍ਰਧਾਨ ਸੁਖਵਿੰਦਰ ਕੌਰ ਸੁੱਖੀ ਨੇ ਦੱਸਿਆ ਕਿ ‘ਆਸ਼ਾ ਵਰਕਰਾਂ ਦਾ ਢੋਲ , ਖੋਲ੍ਹੇਗਾ ਸਰਕਾਰ ਦੀ ਪੋਲ’ ਨਾਅਰੇ ਅਧੀਨ ਇਹ ਪ੍ਰਦਰਸ਼ਨ ਕੀਤੇ ਜਾਣਗੇ ਤਾਂ ਜੋ ਉਨ੍ਹਾਂ ਦੀਆਂ ਹੱਕੀ ਮੰਗਾਂ ਦੀ ਆਵਾਜ਼ ਪੰਜਾਬ ਵਿਧਾਨ ਸਭ ਦੇ ਇਜਲਾਸ ਤੱਕ ਪੁੱਜ ਸਕੇ ਆਸ਼ਾ ਵਰਕਰਜ਼ ਤੇ ਫੈਸੀਲੀਟੇਟਰਜ਼ ਯੂਨੀਅਨ ਇਸ ਸਾਰੇ ਰੋਅਸ ਮਾਰਚ ਦੀ ਪੈਰਵਾਈ ਕਰੇਗਾ