ਪ੍ਰਕਾਸ਼ ਪੁਰਬ ਨੂੰ ਸਮੱਰਪਿਤ ਗੀਤ ਗਾਇਨ ਮੁਕਾਬਲੇ ਕਰਵਾਏ ਗਏ………..
ਪ੍ਰਕਾਸ਼ ਪੁਰਬ ਨੂੰ ਸਮੱਰਪਿਤ ਗੀਤ ਗਾਇਨ ਮੁਕਾਬਲੇ ਕਰਵਾਏ ਗਏ………..
ਲੁਧਿਆਣਾ, ( ਰਾਮ ਰਾਜਪੂਤ, ਸੂਖਚੈਨ ਮਹਿਰਾ ) – ਸਕੂਲ ਸਿੱਖਿਆ ਵਿਭਾਗ, ਪੰਜਾਬ ਸਰਕਾਰ ਵਲੋਂ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮੱਰਪਿਤ ਵਿਦਿਅਕ ਮੁਕਾਬਲਿਆਂ ਦੇ ਦੂਜੇ ਚਰਨ ਗੀਤ ਗਾਇਨ ਮੁਕਾਬਲੇ ਦੇ ਸੂਬਾ ਪੱਧਰੀ ਨਤੀਜੇ ਅੱਜ ਜਾਰੀ ਹੋ ਚੁੱਕੇ ਹਨ।ਰਾਜ ਖੋਜ ਅਤੇ ਸਿੱਖਿਆ ਸਿਖਲਾਈ ਸੰਸਥਾ, ਪੰਜਾਬ ਵਲੋਂ ਡਾਇਰੈਕਟਰ ਜਗਤਾਰ ਸਿੰਘ ਅਗਵਾਈ ਹੇਠ ਜਾਰੀ ਹੋਏ ਸੂਬਾ ਪੱਧਰੀ ਨਤੀਜੇ ਸਕੂਲਾਂ ਨੂੰ ਜਾਰੀ ਕਰਦਿਆਂ ਜ਼ਿਲਾ ਸਿੱਖਿਆ ਅਫਸਰ ਸਵਰਨਜੀਤ ਕੌਰ ਨੇ ਦੱਸਿਆ ਕਿ ਗੀਤ ਗਾਇਨ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸਕੂਲ ਮਾਛੀਵਾੜਾ ਦੀ ਵਿਦਿਆਰਥਣ ਚਰਨਕੰਵਲ ਕੌਰ ਨੇ ਮਿਡਲ ਵਰਗ ਵਿੱਚ ਸਮੁੱਚੇ ਰਾਜ ਵਿੱਚੋਂ ਦੂਜਾ ਸਥਾਨ ਹਾਸਲ ਕਰਕੇ ਜ਼ਿਲੇ ਦਾ ਮਾਣ ਵਧਾਇਆ।ਇਸੇ ਤਰ੍ਹਾਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਰਾਜ ਪੱਧਰੀ ਗੀਤ ਗਾਇਨ ਮੁਕਾਬਲੇ ਵਿੱਚ ਸਰਕਾਰੀ ਸਕੂਲ ਚਕਰ ਦੀ ਵਿਦਿਆਰਥਣ ਰਤਨਜੋਤ ਕੌਰ ਨੇ ਵੀ ਰਾਜ ਪੱਧਰ ਤੇ ਦੂਜਾ ਸਥਾਨ ਹਾਸਲ ਕਰਕੇ ਨਾਮਣਾ ਖੱਟਿਆ।
ਜ਼ਿਲਾ ਨੋਡਲ ਅਫਸਰ ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕਿ ਵਿਦਿਅਕ ਮੁਕਾਬਲਿਆਂ ਦੇ ਤੀਜੇ ਚਰਨ ਵਿੱਚ ਕਵਿਤਾ ਉਚਾਣ ਮੁਕਾਬਲੇ ਦੇ ਬਲਾਕ ਪੱਧਰ ਤੇ ਮਿਡਲ ਵਰਗ ਵਿੱਚ ਸਰਕਾਰੀ ਸਕੂਲ ਸਾਇਆਂ ਕਲਾਂ, ਲਾਪਰਾਂ, ਮਲੌਦ ਗਰਲਜ਼, ਸਿਹੋੜਾ, ਦੋਰਾਹਾ, ਪਾੲਲਿ, ਚਚਰਾੜੀ, ਜਗਰਾਉਂ ਗਰਲਜ਼, ਚੀਮਾ ਖੰਨਾ, ਹਾਰਿਉਂ ਮਾਜਰਾ, ਗੋਹ ਮਾਣਕੀ, ਕੋਹਾੜਾ, ਗਿੱਲ ਲੜਕੇ, ਲਲਤੋਂ ਕਲਾਂ, ਪਮਾਲੀ, ਮਾਣੇਵਾਲ, ਮਾਛੀਵਾੜਾ ਲੜਕੇ, ਪੰਜੇਟਾ, ਸਹਿਜੋ ਮਾਜਰਾ, ਹੈਬੋਵਾਲ ਖੁਰਦ, ਇਆਲੀ ਖੁਰਦ, ਕਾਕੋਵਾਲ, ਜਮਾਲਪੁਰ ਅਵਾਣਾ, ਰਾਮਗੜ੍ਹ, ਭਾਗਪੁਰ, ਬਸਰਾਉਂ, ਮਨਸੂਰਾਂ, ਦੇਹੜਕਾ, ਹਠੂਰ, ਕੋਟਾਲਾ, ਉਟਾਲਾਂ, ਭੈਣੀ ਅਰਾਈਆਂ, ਮਧੇਪੁਰ, ਪੁੜੈਣ, ਕੋਟਮਾਨਾ, ਮੰਡਿਆਣੀ, ਸੋਹੀਆਂ ਦੇ ਵਿਦਿਆਰਥੀਆਂ ਨੇ ਪਹਿਲੀਆਂ ਦੋ ਪੁਜ਼ੀਸ਼ਨਾਂ ਹਾਸਲ ਕੀਤੀਆਂ।ਇਸੇ ਤਰਾਂ ਸੀਨੀਅਰ ਵਰਗ ਵਿੱਚ ਕਰਮਸਰ, ਹਰਗੋਬਿੰਦਪੁਰ ਗਰਲਜ਼, ਉਕਸੀ, ਮਲੌਦ ਲੜਕੇ, ਰਾਜਗੜ੍ਹ, ਪਾਇਲ, ਕਾਉਂਕੇ ਕਲਾਂ, ਜਗਰਾਉਂ ਗਰਲਜ਼, ਰਾਜੇਵਾਲ, ਬੀਬੀਪੁਰ, ਖੰਨਾ ਗਰਲਜ਼, ਬੀਜਾ, ਫੁੱਲਾਂਵਾਲ, ਗਿੱਲ ਲੜਕੇ, ਬਾੜੇਵਾਲ, ਦਾਖਾ, ਮਾਛੀਵਾੜਾ ਲੜਕੇ, ਹੰਬੋਵਾਲ ਬੇਟ, ਰੁਪਾਲੋਂ, ਉੱਪਲ, ਪੀਏਯੂ, ਇਆਲੀ ਖੁਰਦ, ਕਾਕੋਵਾਲ, ਜਮਾਲਪੁਰ ਅਵਾਣਾ, ਲੱਖੋਗੱਦੋਵਾਲ, ਕੂਮ ਕਲਾਂ, ਮਨਸੂਰਾਂ, ਟਾਹਲੀ ਸਾਹਿਬ, ਦੇਹੜਕਾ, ਦੱਧਾਹੂਰ, ਕੋਟਾਲਾ, ਖੱਟਰਾਂ, ਲੀਲਾਂ ਮੇਘ ਸਿੰਘ, ਸ਼ੇਰਪੁਰ ਕਲਾਂ, ਸਿੱਧਵਾਂ ਕਲਾਂ, ਸਵੱਦੀ ਕਲਾਂ ਲੜਕੇ, ਮੰਡਿਆਣੀ ਅਤੇ ਬਰ੍ਹਮੀ ਦੇ ਵਿਦਿਆਰਥੀਆਂ ਨੇ ਪਹਿਲੀਆਂ ਦੋ ਪੁਜ਼ੀਸ਼ਨਾਂ ਹਾਸਲ ਕੀਤੀਆਂ।ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਮੁਕਾਬਲਿਆਂ ਵਿੱਚ ਮਿਡਲ ਵਰਗ ਤੋਂ ਦੋਰਾਹਾ, ਮਕਸੂਦੜਾ, ਬਾੜੇਵਾਲ, ਥਰੀਕੇ, ਰਾਈਆਂ, ਭਾਰਤ ਨਗਰ ਅਤੇ ਸੀਨੀਅਰ ਵਰਗ ਤੋਂ ਘਵੱਦੀ, ਕਰਮਸਰ, ਰਾਏਪੁਰ ਰਾਜਪੂਤਾਂ, ਲਲਹੇੜੀ, ਗਗੜਾ, ਗਿੱਲ ਗਰਲਜ਼, ਦਾਖਾ ਗਰਲਜ਼, ਮਾਛੀਵਾੜਾ, ਰੁਪਾਲੋਂ, ਸਰਾਭਾ, ਘੁੰਗਰਾਲੀ ਸਿੱਖਾਂ ਦੇ ਵਿਦਿਆਰਥੀਆਂ ਨੇ ਪੁਜ਼ੀਸ਼ਨਾਂ ਹਾਸਲ ਕੀਤੀਆਂ।
ਜ਼ਿਲਾ ਸਿੱਖਿਆ ਅਫਸਰ (ਸ) ਸਵਰਨਜੀਤ ਕੌਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ (ਸ) ਡਾ. ਚਰਨਜੀਤ ਸਿੰਘ ਤੇ ਸ੍ਰੀ ਅਸੀਸ ਕੁਮਾਰ ਸ਼ਰਮਾ ਨੇ ਸਾਂਝੇ ਤੌਰ ਤੇ ਜੇਤੂ ਵਿਦਿਆਰਥੀਆਂ ਤੇ ਉਨਾਂ ਦੇ ਗਾਈਡ ਅਧਿਆਪਕਾਂ ਅਤੇ ਸਕੂਲ ਮੁੱਖੀਆਂ ਨੂੰ ਮੁਬਾਰਕਵਾਦ ਦਿੱਤੀ ਅਤੇ ਅਪੀਲ ਕੀਤੀ ਕਿ ਬਾਕੀ ਰਹਿੰਦੇ ਮੁਕਾਬਲਿਆਂ ਲਈ ਸਰਕਾਰੀ ਸਕੂਲਾਂ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇ, ਕਿਉਂਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਕੋਲ ਹੁਨਰ ਅਤੇ ਕਲਾ ਦੀ ਕੋਈ ਘਾਟ ਨਹੀਂ ਹੈ। ਇਸ ਮੌਕੇ ਤੇ ਦਫਤਰ ਸੁਪਰਡੰਟ ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ਟੂਸਾ, ਪ੍ਰੀਤ ਮਹਿੰਦਰ ਸਿੰਘ, ਵਿਪਨ ਪਾਲ ਗੁਰੁ ਵੀ ਹਾਜ਼ਰ ਸਨ।