ਮਕਸੂਦਾ ਵਿਖੇ ਮੈਡੀਕਲ ਕੈਂਪ ‘ਤੰਦਰੁਸਤ ਪੰਜਾਬ ਆਯੋਜਿਤ
‘ਤੰਦਰੁਸਤ ਪੰਜਾਬ ਸਿਹਤ ਮੁਹਿੰਮ’ ਤਹਿਤ ਮਕਸੂਦਾ ਵਿਖੇ ਮੈਡੀਕਲ ਕੈਂਪ
ਜਲੰਧਰ :
‘ਤੰਦਰੁਸਤ ਪੰਜਾਬ ਸਿਹਤ ਮੁਹਿੰਮ’ ਤਹਿਤ ਅਰਬਨ ਪੀ.ਐਚ.ਸੀ ਮਕਸੂਦਾ ਵਿਖੇ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ । ਮੈਡੀਕਲ ਕੈਂਪ ਵਿਚ ਡਾਕਟਰਾਂ ਦੀਆਂ ਟੀਮਾਂ ਵਲੋਂ 649 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਮਰੀਜ਼ਾਂ ਨੂੰ ਮੁਫਤ ਦਵਾਈਆਂ ਤਕਸੀਮ ਕੀਤੀਆਂ ਗਈਆਂ ਅਤੇ ਮੁਫਤ ਲੈਬ ਟੈਸਟ ਕੀਤੇ ਗਏ।
ਇਸ ਕੈਂਪ ਦੌਰਾਨ ਸ਼੍ਰੀਮਤੀ ਨੀਲਮ ਕੁਮਾਰੀ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਵਲੋਂ ਸਿਹਤ ਸਕੀਮਾਂ ਅਤੇ ਸਿਹਤ ਪ੍ਰੋਗਰਾਮਾਂ ਬਾਰੇ ਲੋਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਡਾ. ਮੋਨਿਕਾ, ਡਾ. ਹੇਮੰਤ ਮਲਹੋਤਰਾ, ਫਾਰਮਇਸਟਾਂ, ਸਟਾਫ ਨਰਸਾਂ , ਐਲ.ਐਚ.ਵੀਜ਼, ਏ.ਐਨ.ਐਮ, ਆਸ਼ਾ ਵਰਕਰਜ਼, ਬਹੁ-ਮੰਤਵੀ ਸਿਹਤ ਕਰਮਚਾਰੀ ਅਤੇ ਫੀਲਡ ਵਰਕਰ ਮੌਜੂਦ ਸਨ।