Friday, November 15, 2024
Breaking NewsFeaturedਪੰਜਾਬਮੁੱਖ ਖਬਰਾਂ

ਨਗਰ ਨਿਗਮ ਨੇ ਇੰਨਾ ਵੱਡੇ ਹਸਪਤਾਲਾਂ ਨੂੰ ਦਿੱਤੀ ਚਿਤਾਵਨੀ………

ਨਗਰ ਨਿਗਮ ਨੇ ਇੰਨਾ ਵੱਡੇ ਹਸਪਤਾਲਾਂ ਨੂੰ ਦਿੱਤੀ ਚਿਤਾਵਨੀ………
ਚੰਡੀਗੜ ( ਪੰਕਜ ) ਨਗਰ ਨਿਗਮ ਚੰਡੀਗੜ੍ਹ ਨੇ ਪੀ. ਜੀ. ਆਈ. ਅਤੇ ਸੈਕਟਰ-32 ਹਸਪਤਾਲ ਨੂੰ ਚਿਤਾਵਨੀ ਦੇ ਕੇ ਸਿਰਫ਼ ਉਪਚਾਰਿਕਤਾ ਨਿਭਾਈ ਹੈ ਜਦਕਿ ਹਕੀਕਤ ਇਹ ਹੈ ਕਿ ਇਸ ਤਰ੍ਹਾਂ ਕਈ ਸਾਲਾਂ ਤੋਂ ਚੱਲ ਰਿਹਾ ਹੈ | ਡੰਪਿੰਗ ਗਰਾਊਾਡ ਅਤੇ ਗਾਰਬੇਜ ਪਲਾਂਟ ਦੀ ਸਮੱਸਿਆ ਨਾਲ ਗ੍ਰਸਤ ਡੱਡੂਮਾਜਰਾ ਜੁਆਇੰਟ ਐਕਸ਼ਨ ਕਮੇਟੀ ਨੇ ਅਤੀਤ ਦੇ ਖ਼ੁਲਾਸੇ ਕਰਦੇ ਗੰਭੀਰ ਦੋਸ਼ ਲਗਾਉਂਦੇ ਕਿਹਾ ਕਿ ਇਹ ਨਗਰ ਨਿਗਮ ਨੂੰ ਹੁਣ ਯਾਦ ਆ ਰਿਹਾ ਹੈ, ਜਦੋਂ ਐੱਨ. ਜੀ. ਟੀ. ਨੇ ਸਖ਼ਤ ਨਿਰਦੇਸ਼ ਦਿੱਤੇ ਹਨ ਪਰ ਐਕਸ਼ਨ ਕਮੇਟੀ ਪਿਛਲੇ ਕਈ ਸਾਲਾਂ ਤੋਂ ਇਹ ਮੁੱਦਾ ਚੁੱਕਦੀ ਆ ਰਹੀ ਹੈ ਕਿ ਪੀ. ਜੀ. ਆਈ. ਸਹਿ ਹੋਰ ਸਿਹਤ ਸੇਵਾਵਾਂ ਦੇਣ ਵਾਲੇ ਮੈਡੀਕਲ ਵੇਸਟ ਸਾਰਾ ਡੰਪਿੰਗ ਗਰਾਉਂਡ ਵਿਚ ਆਉਂਦਾ ਹੈ | ਉਨ੍ਹਾਂ ਅੱਗੇ ਕਿਹਾ ਉਸ ਵੇਲੇ ਦੇ ਮੇਅਰ ਆਸਾ ਜਸਵਾਲ ਨੂੰ ਇਹ ਸਭ ਵਿਖਾਇਆ ਤਾਂ ਉਨ੍ਹਾਂ ਨੇ ਪੀ. ਜੀ. ਆਈ. ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਉਸ ਦੇ ਬਾਵਜੂਦ ਕੁਝ ਨਹੀਂ ਹੋਇਆ

Share the News

Lok Bani

you can find latest news national sports news business news international news entertainment news and local news