ਮੋਗਾ,ਚ ਕਰਫਿਊ ਦੌਰਾਨ ਜ਼ਿਲ੍ਹੇ ਅੰਦਰ ਸਵੇਰੇ 11:00 ਵਜੇ ਤੋ ਸ਼ਾਮ 6:00 ਵਜੇ ਤੱਕ ਜਰੂਰੀ ਸ਼ਰਤਾਂ, ਸਾਵਧਾਨੀਆਂ
ਮੋਗਾ,ਚ ਕਰਫਿਊ ਦੌਰਾਨ ਜ਼ਿਲ੍ਹੇ ਅੰਦਰ ਸਵੇਰੇ 11:00 ਵਜੇ ਤੋ ਸ਼ਾਮ 6:00 ਵਜੇ ਤੱਕ ਜਰੂਰੀ ਸ਼ਰਤਾਂ, ਸਾਵਧਾਨੀਆਂ
ਮੋਗਾ ( ਰਾਜ ਬੱਬਰ )ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿਸਾਨਾਂ ਦੇ ਹਾੜ੍ਹੀ ਦੇ ਸੀਜ਼ਨ ਦੌਰਾਨ ਉਨ੍ਹਾਂ ਦੇ ਲੋੜਵੰਦ ਕੰਮਾਂ ਦੀ ਪੂਰਤੀ ਲਈ ਜ਼ਿਲ੍ਹੇ ਅੰਦਰ ਰੀਪਰ (ਤੂੜੀ ਬਣਾਉਣ ਵਾਲੀ ਮਸ਼ੀਨ) ਚਲਾਉਣ ਦੀ ਪ੍ਰਵਾਨਗੀ ਕੁਝ ਜੂਰੀ ਸ਼ਰਤਾਂ ਤੇ ਸਵੇਰੇ 11:00 ਵਜੇ ਤੋ ਸ਼ਾਮ 6:00 ਵਜੇ ਤੱਕ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਖੇਤੀਬਾੜੀ ਅਫ਼ਸਰ ਮੁਤਾਬਿਕ 15 ਅਪ੍ਰੇੈਲ ਤੱਕ ਰੀਪਰ ਚਲਾਉਣ ਦੀ ਪ੍ਰਵਾਨਗੀ ਦੇਣੀ ਬਣਦੀ ਸੀ ਪ੍ਰੰਤ੍ਵੁ ਪਿਛਲੇ ਸਾਲ ਤੂੜੀ ਵਾਲੀ ਮਸ਼ੀਨ/ਰੀਪਰ ਚਲਾਉਣ ਨਾਲ ਜ਼ਿਲ੍ਹੇ ਵਿੱਚ ਕਈ ਥਾਵਾਂ ਤੇ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਇਸ ਕਰਕੇ ਰੀਪਰ ਚਲਾਉਣ ਸਮੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕੁਝ ਸਾਵਧਾਨੀਆਂ ਵਰਤਣੀਆਂ ਅਤੀ ਜਰੂਰੀ ਹਨ।
ਜ਼ਿਲ੍ਹਾ ਮੇੈਜਿਸਟ੍ਰੇਟ ਨੇ ਰੀਪਰ (ਤੂੜੀ ਬਣਾਉਣ ਵਾਲੀ ਮਸ਼ੀਨ) ਚਲਾਉਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਸ਼ਰਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੂੜੀ ਬਣਾਉਣ ਸਮੇ ਕਣਕ ਦਾ ਨਾੜ ਸਿੱਲਾ/ਨਮੀ ਵਾਲਾ ਨਹੀ ਹੋਣਾ ਚਾਹੀਦਾ ਭਾਵ ਕਣਕ ਦਾ ਨਾੜ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈ। ਤੂੜੀ ਬਣਾਉਣ ਸਮੇ ਖੇਤ ਨੇੜੇ ਅੱਗ ਬੁਝਾਉਣ ਵਾਲਾ ਯੰਤਰ/ਪਾਣੀ ਆਦਿ ਦਾ ਪ੍ਰਬੰਧ ਜਰੂਰ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਸਮੇ ਕੋਈ ਅੱਗ ਲੱਗਣ ਦੀ ਘਟਨਾ ਤੇ ਤੁਰੰਤ ਕਾਬੂ ਪਾਇਆ ਜਾ ਸਕੇ।
ਰੀਪਰ ਚਲਾਉਣ ਸਮੇ ਨੇੜੇ ਦੇ ਖੇਤ ਵਿੱਚ ਖੜ੍ਹੀ ਕਣਕ ਦੀ ਫਸਲ ਤੋ ਸੰਭਵ ਦੂਰੀ ਬਣਾ ਕੇ ਰੱਖੀ ਜਾਵੇ ਤਾਂ ਜੋ ਕਣਕ ਦੀ ਖੜ੍ਹੀ ਫਸਲ ਦਾ ਕੋਈ ਨੁਕਸਾਨ ਨਾ ਹੋਵੇ।
ਜੇਕਰ ਕਿਸੇ ਵੇਲੇ ਰੀਪਰ/ਟਰੈਕਟਰ ਦੀ ਖਰਾਬੀ ਕਾਰਣ ਜਾਂ ਤੂੜੀ ਬਣਾਉਣ ਸਮੇ ਦੌਰਾਨ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਹੋਏ ਨੁਕਸਾਨ ਦਾ ਜਿੰਮੇਵਾਰੀ ਪੂਰਨ ਤੌਰ ਤੇ ਸਬੰਧਤ ਰੀਪਰ/ਟਰੈਕਟਰ ਮਾਲਕ ਅਤੇ ਜਿਸ ਖੇਤ ਵਿੱਚ ਰੀਪਰ ਚਲਦਾ ਹੈ ਉਸ ਖੇਤ ਦੇ ਮਾਲਕ/ਠੇਕੇਦਾਰ ਦੀ ਹੋਵੇਗੀ।
ਤੂੜੀ ਬਣਾਉਣ ਦਾ ਕੰਮ ਕਰਦੇ ਸਮੇ ਕਿਸਾਨ, ਰੀਪਰ ਡਰਾਇਵਰ, ਲੇਬਰ ਭਾਵ ਸਾਰੇ ਵਿਅਕਤੀ ਹੀ ਸਾਬਣ ਨਾਲ ਹੱਥਾਂ ਨੂੰ ਵਾਰ ਵਾਰ ਧੋਣਗੇ, ਹੈਡ ਸੈਨੇਟਾਈਜ਼ਰ, ਮਾਸਕ, ਦਸਤਾਨਿਆਂ ਦੀ ਵਰਤੋ ਕਰਨਾ ਯਕੀਨੀ ਬਣਾਉਣਗੇ, ਸ਼ਮਾਜਿਕ ਦੂਰੀ ਕਾਇਮ ਰੱਖਣਗੇ ਅਤੇ ਸਰਕਾਰ ਦੀਆਂ ਹਦਾਇਤਾਂ ਜੋ ਵੀ ਕਰਫਿਊ ਸਬੰਧੀ ਜਾਰੀ ਕੀਤੀਆਂ ਹਨ ਦੀ ਪਾਲਣ ਨੂੰ ਵੀ ਯਕੀਨੀ ਬਣਾਉਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਅੱਗੇ ਦੱਸਦਿਆਂ ਕਿਹਾ ਕਿਸਾਨਾਂ ਲਈ ਹਾੜੀ ਦੇ ਸੀਜ਼ਨ ਅਤੇ ਕਰੋਨਾ ਵਾਈਰਸ ਕਾਰਣ ਪੈਦਾ ਹੋਈ ਮੁਸ਼ਕਿਲ ਨੂੰ ਮੁੱਖ ਰੱਖਦੇ ਹੋਏ ਉਕਤ ਹੁਕਮ ਜਾਰੀ ਕੀਤਾ ਗਿਆ ਹੈ ਇਸ ਵਿੱਚ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਲੋੜ ਪੈਣ ਤੇ ਹੀ ਉਕਤ ਹੁਕਮ ਅਨੁਸਾਰ ਆਪਣੀ ਜਰੂਰਤ ਪੂਰੀ ਕਰਨ ਲਈ ਮੂਵਮੈਟ ਕੀਤੀ ਜਾਵੇ। ਬੇਲੋੜੀ ਅਤੇ ਬੇਵਜ੍ਹਾ ਮੂਵਮੈਟ ਬਿਲਕੁਲ ਵੀ ਨਾ ਕੀਤੀ ਜਾਵੇ।