ਪੰਜਾਬ ਚ” ਆਪ,ਪਾਰਟੀ ਆਉਣ ਤੇ ਮਾਫ਼ੀਆ ਰਾਜ ਖ਼ਤਮ ਹੋਵੇਗਾ…….
ਪੰਜਾਬ ਚ” ਆਪ,ਪਾਰਟੀ ਆਉਣ ਤੇ ਮਾਫ਼ੀਆ ਰਾਜ ਖ਼ਤਮ ਹੋਵੇਗਾ…….
ਨਾਭਾ ( ਰਮੇਸ਼ ) ਆਮ ਆਦਮੀ ਪਾਰਟੀ ਦੇ ਸਮੂਹ ਵਲੰਟੀਅਰਾਂ ਦੀ ਇੱਕ ਅਹਿਮ ਬੈਠਕ ਸਥਾਨਕ ਸਮਾਜ ਭਲਾਈ ਭਵਨ ਪਟਿਆਲਾ ਰੋਡ, ਨਾਭਾ ਵਿਖੇ ਹੋਈ। ਇਸ ਬੈਠਕ ‘ਚ ਹਲਕੇ ਦੇ ਵੱਡੀ ਗਿਣਤੀ ‘ਚ ਐਕਟਿਵ ਵਲੰਟੀਅਰਾਂ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵੱਡੀ ਗਿਣਤੀ ‘ਚ ਅਕਾਲੀ ਦਲ ਤੇ ਕਾਂਗਰਸ ਦੇ ਵਰਕਰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ। ਇਸ ਦੌਰਾਨ ਲੋਕ ਸਭਾ ਹਲਕਾ ਪਟਿਆਲਾ ਦੇ ਨਵ-ਨਿਯੁਕਤ ਕੀਤੇ ਗਏ ਇੰਚਾਰਜ ਹਲਕਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਕੋਆਰਡੀਨੇਟਰ ਐਡਵੋਕੇਟ ਸਤਵੀਰ ਸਿੰਘ ਬਖਸੀਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਚੇਤਨ ਸਿੰਘ ਜੋੜਾਮਾਜਰਾ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਤੇ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲ ਤੋਂ ਕੈਪਟਨ ਸਰਕਾਰ ‘ਚ ਵੀ ਚੱਲ ਰਹੇ ਜੰਗਲ ਤੇ ਅਫ਼ਸਰਸ਼ਾਹੀ ਰਾਜ ਤੋਂ ਪੂਰੀ ਤਰ੍ਹਾਂ ਤੰਗ ਹਨ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਚੱਲ ਰਹੀ ਇਮਾਨਦਾਰ ਕੇਜਰੀਵਾਲ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਤੋਂ ਪੂਰੀ ਤਰ੍ਹਾਂ ਜਾਣੂ ਪੰਜਾਬ ਦੇ ਲੋਕ ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੇ ਹੱਕ ‘ਚ ਫ਼ਤਵਾ ਦੇਣ ਲਈ ਤਿਆਰ ਬੈਠੇ ਹਨ। ਸ. ਸੰਧਵਾਂ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਰੇਤ, ਕੇਬਲ, ਟਰਾਂਸਪੋਰਟ, ਗੁੰਡਾ ਟੈਕਸ, ਸ਼ਰਾਬ ਅਤੇ ਨਸਾ ਸਮਗਲਰਾਂ ਸਮੇਤ ਹਰ ਪੱਧਰ ਤੇ ਮਾਫ਼ੀਆ ਰਾਜ ਕਾਇਮ ਹੈ, ਜਿਸ ਨੂੰ ਆਪ ਦੀ ਸਰਕਾਰ ਆਉਣ ‘ਤੇ ਖ਼ਤਮ ਕੀਤਾ ਜਾਵੇਗਾ ਤੇ ਲੋਕ ਆਪ ਪਾਰਟੀ ਦੇ ਆਉਣ ਦੀ ਉਡੀਕ ਚ ਹਨ ਤਾ ਜੋ ਇੰਨਾ ਮਾਫੀਆ ਲੋਕਾਂ ਨੂੰ ਸਬਕ ਸਿਖਾਉਣ