ਕਿਥੇ ਹੋਇਆ ਸਕੂਲ ਖੋਲਣ ਦਾ ਨਿਰਦੇਸ਼ ਜਾਰੀ ਪੜੋ …….
ਕਿਥੇ ਹੋਇਆ ਸਕੂਲ ਖੋਲਣ ਦਾ ਨਿਰਦੇਸ਼ ਜਾਰੀ ਪੜੋ …….
ਚੰਡੀਗੜ ( ਰਾਕੇਸ਼ ਮਸੀਹ ) ਕੋਰੋਨਾ ਦਾ ਕਹਿਰ ਪੂਰੇ ਦੇਸ਼ ਚ ਜ਼ੋਰ ਤੇ ਹੈ ਤੇ ਰੋਜਾਨਾ ਲੋਕ ਇਸ ਬਿਮਾਰੀ ਨਾਲ ਮਰ ਰਹੇ ਹਨ ਪਰ ਚੰਡੀਗੜ੍ਹ ‘ਚ ਸਰਕਾਰੀ ਸਕੂਲਾਂ ਦੇ ਖੁੱਲ੍ਹਣ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਦਿੱਤੀਆਂ ਹਿਦਾਇਤਾਂ ਮੁਤਾਬਕ ਸਕੂਲ ਸਵੇਰੇ 8.30 ਵਜੇ ਤੋਂ ਲੈ ਕੇ ਦੁਪਹਿਰ 2.30 ਵਜੇ ਤੱਕ ਖੁੱਲ੍ਹੇ ਰਹਿਣਗੇ। ਸਕੂਲ ਪ੍ਰਿੰਸੀਪਲ/ਹੈੱਡ/ਇੰਚਾਰਜ ਰੋਜ਼ਾਨਾ ਸਕੂਲ ਕੰਮ ਦੇ ਘੰਟਿਆਂ ਦੌਰਾਨ ਹਾਜ਼ਰ ਰਹਿਣਗੇ ਅਤੇ ਹਿਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ। ਉੱਥੇ ਹੀ ਵਿਦਿਆਰਥੀ ਆਪਣੀ ਇੱਛਾ ਮੁਤਾਬਕ ਸਕੂਲ ‘ਚ ਆ ਸਕਣਗੇ। 50 ਫ਼ੀਸਦੀ ਟੀਚਿੰਗ ਸਟਾਫ਼ ਟਾਈਮ ਟੇਬਲ ਮੁਤਾਬਕ ਸਕੂਲ ‘ਚ ਆਵੇਗਾ ਅਤੇ ਸਕੂਲ ‘ਚ ਛੁੱਟੀ ਤੋਂ ਬਾਅਦ ਹੀ ਘਰ ਜਾ ਸਕੇਗਾ। ਸਕੂਲ ਦੋ ਸੈਸ਼ਨਾਂ ‘ਚ ਸ਼ੁਰੂ ਹੋਵੇਗਾ। ਪਹਿਲਾ ਸੈਸ਼ਨ ਸਵੇਰੇ 9 ਵਜੇ ਤੋਂ ਲੈ ਕੇ 11.30 ਤੱਕ ਹੋਵੇਗਾ ਅਤੇ ਦੂਜਾ ਸੈਸ਼ਨ ਦੁਪਹਿਰ 12 ਵਜੇ ਤੋਂ ਲੈ ਕੇ 2.30 ਵਜੇ ਤੱਕ ਹੋਵੇਗਾ ਕਿ ਇਹ ਫੈਸਲਾ ਸਹੀ ਹੈ ਅਜੈ ਸਕੂਲਾਂ ਲਈ ਲਿਆ ਗਿਆ ਫੈਸਲਾ ਜਲਦ ਬਾਜੀ ਨਹੀਂ ਹੈ ਕੌਣ ਹੈ ਜੁਮੇਵਾਰ ਜੇ ਕੋਈ ਕੇਸ ਇਸ ਸਮੇ ਦੌਰਾਨ ਦਾਖ਼ਲ ਹੋ ਗਿਆ