ਘਰੋਂ ਲਾਪਤਾ ਪ੍ਰੇਮੀ ਜੋੜੇ ਦੀ ਲਾਸ਼ ਖੇਤਾਂ ਚੋ ਮਿਲੀ ………….
ਘਰੋਂ ਲਾਪਤਾ ਪ੍ਰੇਮੀ ਜੋੜੇ ਦੀ ਲਾਸ਼ ਖੇਤਾਂ ਚੋ ਮਿਲੀ ………….
ਤਰਨਤਾਰਨ (ਦਲਬੀਰ ਉਧੋਕੇ ) ਪੁਲਿਸ ਥਾਣਾ ਖੇਮਕਰਨ ਦੇ ਅਧੀਨ ਆਉਂਦੇ ਪਿੰਡ ਦੁਹਲ ਕੋਹਨਾ ਵਿਖੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਮਿਲਣ ਤੇ ਪਿੰਡ ਵਿੱਚ ਸਨਸਨੀ ਫੈਲ ਗਈ ।ਇਸ ਘਟਨਾ ਦੀ ਸੂਚਨਾ ਮਿਲਣ ਤੇ ਡੀ ਐਸ ਪੀ ਭਿੱਖੀਵਿੰਡ ਰਾਜਬੀਰ ਸਿੰਘ, ਐਸ ਪੀ ਕਵਲਜੀਤ ਔਲਖ ਤੇ ਪੁਲਿਸ ਥਾਣਾ ਖੇਮਕਰਨ ਦੇ ਮੁੱਖੀ ਤਰਸੇਮ ਮਸੀਹ ਮੋਕੇ ਤੇ ਪੁਹੰਚੇ।ਪ੍ਰਾਪਤ ਜਨਕਾਰੀ ਅਨੁਸਾਰ ਮ੍ਰਤਕ ਜੁਗਰਾਜ ਸਿੰਘ @ਜੋਗਾ ਪੁੱਤਰ ਕੁਲਵੰਤ ਸਿੰਘ ਵਾਸੀ ਦੂਹਲ ਕੋਹਨਾ ਅਤੇ ਜੋਤੀ ਪੁੱਤਰੀ ਬਿੱਟੂ ਵਾਸੀ ਦੂਹਲ ਕੋਹਨਾ ਦੇ ਵਿਚ ਆਪਸੀ ਪ੍ਰੇਮ ਸਬੰਧ ਸਨ ।ਜੋਤੀ ਦਾ ਵਿਆਹ ਅਮ੍ਰਿਤਸਰ ਦੇ ਨੇੜੇ ਭਰਾੜੀਵਾਲ ਵਿਖੇ ਹੋਇਆ ਸੀ ਜਿਥੇ ਸਹੁਰਾ ਪਰਿਵਾਰ ਨਾਲ ਅਣਬਣ ਦੇ ਚਲਦਿਆਂ ਉਹ ਆਪਣੇ ਪੇਕੇ ਰਹਿ ਰਹੀ ਸੀ।ਇਹ ਜੋੜਾ 8 ਮਈ ਤੋਂ ਘਰੋਂ ਗਾਇਬ ਸਨ ਜਿਸ ਦੀ ਗੁਮਸ਼ੁਦੀ ਦੀ ਰਿਪੋਰਟ ਮ੍ਰਿਤਕ ਨੌਜਵਾਨ ਜੁਗਰਾਜ ਸਿੰਘ ਦੇ ਪਰਿਵਾਰ ਵਲੋਂ ਖੇਮਕਰਨ ਪੁਲਿਸ ਨੂੰ ਦਿੱਤੀ ਗਈ ਸੀ ਅੱਜ ਸ਼ਾਮ 5 ਵਜੇ ਦੇ ਕਰੀਬ ਇਹਨਾਂ ਦੋਹਾਂ ਦੀਆਂ ਲਾਸ਼ਾਂ ਪਿੰਡ ਦੇ ਬਾਹਰਵਾਰ ਬੁਰੀ ਹਾਲਤ ਵਿਚ ਖੇਤਾਂ ਵਿਚੋਂ ਬਰਾਮਦ ਹੋਈਆਂ।ਜਿਥੇ ਪੁਲਿਸ ਨੂੰ ਕੀਟਨਾਸ਼ਕ ਦਵਾਈ ਦੀ ਇਕ ਸ਼ੀਸ਼ੀ ਵੀ ਮਿਲੀ।ਇਸ ਸਬੰਧ ਵਿਚ ਮ੍ਰਿਤਕ ਜੁਗਰਾਜ ਸਿੰਘ ਦੇ ਪਿਤਾ ਕੁਲਵੰਤ ਸਿੰਘ ਨੇ ਲੜਕੀ ਦੇ ਪਰਿਵਾਰ ਵਲੋਂ ਦੋਹਾਂ ਦਾ ਕਤਲ ਕੀਤੇ ਜਾਣ ਦਾ ਖਦਸਾ ਪ੍ਰਗਟ ਕੀਤਾ ਲੜਕੇ ਦੇ ਪਿਤਾ ਦੇ ਬਿਆਨ ਦੇ ਅਧਾਰ ਤੇ ਲੜਕੀ ਦੀ ਮਾਤਾ ਸੁੱਖੀ ਅਤੇ ਉਸਦੇ ਚਚੇਰੇ ਭਰਾ ਗੁਰਭੇਜ ਸਿੰਘ ਪੁੱਤਰ ਹਰਬੰਸ ਸਿੰਘ ਖਿਲਾਫ ਵੱਖ ਵੱਖ ਧਾਰਵਾ ਤਹਿਤ ਮਾਮਲਾ ਦਰਜ ਕਰਕੇ ਅਗੇਲੀ ਕਾਰਵਾਈ ਸ਼ੁਰੂ ਕਰ ਦਿੱਤੀ।