ਜਨਤਕ ਥਾਵਾਂ ‘ਤੇ ਥੁੱਕਣ ‘ ਵਾਲਿਆਂ ਦੀ ਹੁਣ ਖੈਰ ਨੀ …….
ਜਨਤਕ ਥਾਵਾਂ ‘ਤੇ ਥੁੱਕਣ ‘ ਵਾਲਿਆਂ ਦੀ ਹੁਣ ਖੈਰ ਨੀ …….
ਜਨਤਕ ਥਾਵਾਂ ‘ਤੇ ਥੁੱਕਣ ‘ਤੇ ਕੁਝ ਸੌ ਰੁਪਏ ਜੁਰਮਾਨੇ ਦੀ ਸਜ਼ਾ ਤੋਂ ਲੈ ਕੇ ਕਤਲ ਦੀ ਕੋਸ਼ਿਸ਼ ਕਰਨ ਦਾ ਆਰੋਪ ਲਗਾਇਆ ਜਾ ਸਕਦਾ ਹੈ। ਕੇਂਦਰ ਸਰਕਾਰ ਨੇ ਦੇਸ਼ ਭਰ ‘ਚ ਲੌਕਡਾਊਨ ਲਈ ਜਾਰੀ ਕੀਤੇ ਆਪਣੇ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ‘ਚ ਕਿਹਾ ਹੈ ਕਿ ਇਹ ਕੰਮ ਤਬਾਹੀ ਪ੍ਰਬੰਧਨ ਐਕਟ ਅਧੀਨ ਇਕ ਜੁਰਮ ਹੋਵੇਗਾ। ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਕੋਰੋਨਾ ਖੰਘ ਅਤੇ ਛਿੱਕਣ ਕਾਰਨ ਹਵਾ ‘ਚ ਫੈਲਦੀਆਂ ਬੂੰਦਾਂ ਨਾਲ ਫੈਲਦਾ ਹੈ। ਇਹੀ ਕਾਰਨ ਹੈ ਕਿ ਲੋਕਾਂ ਨੂੰ ਇਕ ਦੂਜੇ ਤੋਂ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਜਦ ਕੋਈ ਗੁਟਖਾ ਜਾਂ ਸੁਪਾਰੀ ਖਾਣ ਤੋਂ ਬਾਅਦ ਥੁੱਕਦਾ ਹੈ, ਤਾਂ ਕੋਰੋਨਾਵਾਇਰਸ ਫੈਲਣ ਦਾ ਖ਼ਤਰਾ ਹੁੰਦਾ ਤੇ ਹੁਣ ਇਸ ਥੁੱਕਣ ਤੇ ਸਰਕਾਰ ਵਲੋਂ ਪੂਰਨ ਤੋਰ ਤੇ ਪਾਬੰਦੀ ਲਾ ਦਿਤੀ ਗਈ ਹੈ