ਆਰ ਬੀ ਆਈ ਨੇ ਬੈਂਕਾਂ ਨੂੰ 3 ਮਹੀਨੇ ਲਈ ਕਰਜੇ ਦੀ ਕਿਸਤ ਤੋਂ ਮੁਕਤ ਦੀ ਸਲਾਹ …..
ਆਰ ਬੀ ਆਈ ਨੇ ਬੈਂਕਾਂ ਨੂੰ 3 ਮਹੀਨੇ ਲਈ ਕਰਜੇ ਦੀ ਕਿਸਤ ਤੋਂ ਮੁਕਤ ਦੀ ਸਲਾਹ ……
ਦੇਸ਼ ਵਿਚ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਜੰਗ ਜਾਰੀ ਹੈ ਅਤੇ 21 ਦਿਨਾਂ ਦਾ ਲਾਕਡਾਊਨ ਨਾਲ ਨਜਿੱਠਣ ਲਈ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਵਿਆਜ ਦਰਾਂ ਭਾਵ ਰੇਪੋ ਰੇਟ ਵਿਚ 0.75 ਫੀਸਦੀ ਘੱਟ ਕੀਤੀ ਹੈ। ਤੇ ਬੈਂਕ ਚ ਕਾਰਜ ਧਾਰਕ ਲਈ 3 ਮਹੀਨੇ ਲਈ ਕਰਜੇ ਦੀ ਕਿਸਤ ਤੋਂ ਮੁਕਤ ਕੀਤੇ ਜਾਨ ਦੀ ਸਲਾਹ ਦਿਤੀ ਇਸਦੇ ਨਾਲ ਹੁਣ ਰੇਪੋ ਰੇਟ ਘੱਟਕੇ 4.40 ਫੀਸਦੀ ਹੋ ਗਿਆ ਹੈ। ਇਸ ਤੋਂ ਪਹਿਲਾਂ ਰੇਪੋ ਰੇਟ 5.15 ਫੀਸਦੀ ਸੀ। ਰਿਜ਼ਰਵ ਬੈਂਕ ਨੇ ਇਸ ਤੋਂ ਇਲਾਵਾ ਰਿਜ਼ਰਵ ਰੇਪੋ ਰੇਟ ਵਿਚ ਵੀ 0.90 ਫੀਸਦੀ ਘੱਟ ਕੀਤੀ ਹੈ।
ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰਿਜਰਵ ਬੈਂਕ ਕੋਵਿਡ–19 ਦੀ ਮਹਾਮਾਰੀ ਦੇ ਮੱਦੇਨਜ਼ਰ ਐਮਪੀਸੀ ਦੀ ਮੀਟਿੰਗ 25 ਤੋਂ 27 ਮਾਰਚ ਵਿਚ ਹੋਈ, ਜਿਸ ਵਿਚ 4–2 ਦੇ ਬਹੁਮਤ ਨਾਲ ਰੇਪੋ ਰੇਟ ਨੂੰ 0.75 ਫੀਸਦੀ ਘੱਟ ਕਰਨ ਦਾ ਫੈਸਲਾ ਕੀਤਾ ਗਿਆ