ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਵੋਟਾਂ ਦੋਰਾਨ ਚੱਲੀ ਗੋਲੀ
ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਵੋਟਾਂ ਦੋਰਾਨ ਚੱਲੀ ਗੋਲੀ
ਤਰਨਤਾਰਨ, ਲੋਕ ਬਾਣੀ –ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਅੱਜ ਹੋ ਰਹੀ ਵੋਟਿੰਗ ਦੌਰਾਨ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਲ ਸੈਣ ਭਗਤ ‘ਚ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆ ਰਹੀ ਹੈ ਇਸ ਘਟਨਾਂ ਵਿੱਚ ਇੱਕ ਵਿਅਕਤੀ ਮਨਪ੍ਰੀਤ ਸਿੰਘ ਦੇ ਜ਼ਖ਼ਮੀ ਹੋਇਆ‘ਤੇ ਉਸਨੂੰ ਅੰਮ੍ਰਿਤਸਰ ਦੇ ਨਿਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਇਹ ਲੜਾਈ ਲਾਈਨ ਵਿੱਚ ਲੱਗਣ ਨੂੰ ਲੈ ਕੇ ਹੋਈ। ਉਧਰ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਵਿੱਚ ਪਹਿਲਾਂ ਵੀ ਤਕਰਾਰ ਚੱਲਦਾ ਆ ਰਿਹਾ ਸੀ।
ਸੂਚਨਾ ਮੁਤਾਬਕ ਪੁਲਿਸ ਪ੍ਰਸ਼ਾਸਨ ਵੱਲੋਂ ਦੋਵੇਂ ਧਿਰਾਂ ਨੂੰ ਸਕੂਲ (ਵੋਟਿੰਗ ਵਾਲੀ ਜਗ੍ਹਾ) ਵਿੱਚੋਂ ਬਾਹਰ ਕੱਢ ਦਿੱਤਾ ਗਿਆ, ਜਿਸ ਤੋਂ ਬਾਅਦ ਦੋਵੇਂ ਧਿਰਾਂ ਦੀ ਖੁੱਲ੍ਹ ਕੇ ਲੜਾਈ ਹੋਈ ਤੇ ਪ੍ਰਸ਼ਾਸਨ ਦਾ ਤੰਤਰ ਮੁਕ ਦਰਸ਼ਨ ਬਣ ਕੇ ਵੇਖਦਾ ਰਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਇਸੇ ਤਰ੍ਹਾਂ ਚਲੇਗੀ