ਹੋ ਰਹੀ ਹੈ ,ਪੰਜਾਬ ਵਿੱਚ ਬਾਰਸ਼ ਤੇ ਪਹਾੜਾਂ ਵਿੱਚ ਬਰਫਬਾਰੀ …
ਹੋ ਰਹੀ ਹੈ ,ਪੰਜਾਬ ਵਿੱਚ ਬਾਰਸ਼ ਤੇ ਪਹਾੜਾਂ ਵਿੱਚ ਬਰਫਬਾਰੀ …
ਹਿਮਾਚਲ ਪ੍ਰਦੇਸ਼ ਵਿੱਚ ਬਾਰਸ਼ ਤੇ ਬਰਫਬਾਰੀ ਦਾ ਦੌਰ ਜਾਰੀ ਹੈ। ਬਰਫਬਾਰੀ ਨਾਲ ਉਪਰੀ ਸ਼ਿਮਲਾ ਕੱਟਿਆ ਗਿਆ ਹੈ। ਹਿਮਾਚਲ ਦੇ ਖੜ੍ਹਾ ਪੱਥਰ, ਨਾਰਕੰਡਾ ਤੇ ਰਾਮਮੁਰ ਵਿੱਚ ਕਾਫੀ ਬਰਫਬਾਰੀ ਹੋ ਰਹੀ ਹੈ। ਕਿਨੌਰ ਤੇ ਲਾਹੌਲ ਸਪਿਤੀ ਵਿੱਚ ਵੀ ਬਰਫਬਾਰੀ ਪੈ ਰਹੀ ਹੈ। ਇਹ ਜ਼ਿਲ੍ਹੇ ਦੁਨੀਆ ਨਾਲੋਂ ਕੱਟੇ ਗਏ ਹਨ। ਹੇਠਲੇ ਹਿਮਾਚਲ ਵਿੱਚ ਬਾਰਸ਼ ਠੰਢ ਵਧਾ ਰਹੀ ਹੈ।ਇਸ ਦਾ ਅਸਰ ਪੰਜਾਬ ਦੇ ਮੌਸਮ ‘ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਵਿੱਚ ਬਾਰਸ਼ ਤੇ ਪਹਾੜਾਂ ਵਿੱਚ ਬਰਫਬਾਰੀ ਕਰਕੇ ਪਾਲਾ ਵਧ ਗਿਆ ਹੈ। ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 10.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂਕਿ ਲੁਧਿਆਣਾ ਤੇ ਪਟਿਆਲਾ ’ਚ ਘੱਟੋ ਘੱਟ ਤਾਪਮਾਨ ਕ੍ਰਮਵਾਰ 12.3 ਤੇ 13 ਡਿਗਰੀ ਸੈਲਸੀਅਸ ਰਿਹਾ।ਇਸੇ ਤਰ੍ਹਾਂ ਬਠਿੰਡਾ, ਆਦਮਪੁਰ, ਹਲਵਾਰਾ, ਗੁਰਦਾਸਪੁਰ ਤੇ ਪਠਾਨਕੋਟ ਦਾ ਘੱਟੋ-ਘੱਟ ਤਾਪਮਾਨ ਕ੍ਰਮਵਾਰ 12.6, 10.6, 12.5, 10 ਅਤੇ 10.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਦਮਪੁਰ ਸਭ ਤੋਂ ਠੰਢਾ ਰਿਹਾ