ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ –ਮੀਡੀਆ ਕਲੱਬ
ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ –ਮੀਡੀਆ ਕਲੱਬ
ਜਲੰਧਰ ( ਰਾਕੇਸ਼ ਵਰਮਾ ) ਲੋਕਤੰਤਰ ਵਾਲੇ ਭਾਰਤ ਦੇਸ਼ ਚ ਪੱਤਰਕਾਰਾਂ ਤੇ ਹਮਲੇ ਅਤੇ ਪੱਤਰਕਾਰਾਂ ਤੇ ਝੂਠੇ ਪਰਚੇ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਪਿਛਲੇ ਦਿਨੀਂ ਰਿਪਬਲਿਕ ਭਾਰਤ ਟੀਵੀ ਚੈਨਲ ਦੇ ਪੱਤਰਕਾਰ ਅਨੁਜ ਕੁਮਾਰ ਨੂੰ ਮਹਾਰਾਸ਼ਟਰ ਦੀ ਸਰਕਾਰ ਦੀ ਸ਼ਹਿ ਤੇ ਮਹਾਰਾਸ਼ਟਰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਮਹਾਰਾਸ਼ਟਰ ਵਿੱਚ ਇਸ ਸਮੇਂ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਪਰ ਇਸ ਧੱਕੇਸ਼ਾਹੀ ਦੀ ਨਿੰਦਿਆ ਪੂਰੇ ਦੇਸ਼ ਹੋ ਰਹੀ ਹੈ ਤੇ ਦੇਸ਼ ਦੇ ਹਰ ਰਾਜ ਦੇ ਪੱਤਰਕਾਰਾਂ ਚ ਕਾਫੀ ਰੋਸ ਹੈ ਤੇ ਮੀਡੀਆ ਕਲੱਬ ਪੰਜਾਬ ਵੀ ਇਸ ਘਟਨਾ ਦੀ ਨਿੰਦਿਆ ਕਰਦਾ ਹੈ ਤੇ ਆਏ ਦਿਨ ਪੱਤਰਕਾਰਾਂ ਤੇ ਹਮਲੇ ਅਤੇ ਇੱਕ ਤਾਜ਼ਾ ਘਟਨਾ ਵਿੱਚ ਮਹਾਰਾਸ਼ਟਰ ਸਰਕਾਰ ਦੇ ਦਬਾਅ ਵਿੱਚ ਮਹਾਰਾਸ਼ਟਰ ਪੁਲੀਸ ਨੇ ਇੱਕ ਟੀਵੀ ਚੈਨਲ ਦੇ ਪੱਤਰਕਾਰ ਅਤੇ ਉਸ ਦੇ ਕੈਮਰਾਮੈਨ ਅਤੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਇਹ ਗ੍ਰਿਫ਼ਤਾਰੀ ਸਿਰਫ ਇਸ ਲਈ ਕਿ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕੇ ਪਰ ਇਨ੍ਹਾਂ ਨੂੰ ਨਹੀਂ ਪਤਾ ਕਿ ਪੱਤਰਕਾਰ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਪੱਤਰਕਾਰ ਹਮੇਸ਼ਾਂ ਸੱਚ ਲਈ ਖੜੇ ਹਨ ਮੀਡੀਆ ਕਲੱਬ ਦੇ ਸਾਰੇ ਮੇਮ੍ਬਰ ਤੇ ਅਹੁਦੇਦਾਰ ਇਸ ਘਟਨਾ ਦੀ ਕੜੇ ਸ਼ਬਦਾਂ ਵਿੱਚ ਨਿੰਦਿਆਂ ਕਰਦੇ ਹਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਦੇ ਹਨ ਕਿ ਪੱਤਰਕਾਰਾਂ ਤੇ ਜਿਹੜਾ ਝੂਠਾ ਪਰਚਾ ਦਿੱਤਾ ਗਿਆ ਹੈ ਉਸ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਪੱਤਰਕਾਰ ਨੂੰ ਰਿਹਾ ਕੀਤਾ ਜਾਵੇ ਅਤੇ ਇਸ ਕੇਸ ਦੀ ਉੱਚ ਪੱਧਰੀ ਜਾਂਚ ਹੋਵੇ ਅਤੇ ਇਸ ਵਿੱਚ ਜਿਹੜੇ ਪੁਲੀਸ ਕਰਮਚਾਰੀ ਦੋਸ਼ੀ ਪਾਏ ਜਾਣ ਉਨ੍ਹਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤਾ ਜੋ ਬਾਕੀ ਸਭ ਅਧਿਕਾਰੀਆਂ ਵਾਂਗ ਪਤਰਕਾਰ ਵੀ ਆਪਣੀ ਡਿਊਟੀ ਬਗੈਰ ਕਿਸੇ ਡਰ ਭੈ ਤੋਂ ਕਰ ਸਕਣ ਤੇ ਸੱਚ ਸਮਾਜ ਨੂੰ ਪਰੋਸ ਸਕਣ ਇਸ ਮੌਕੇ ,ਮੀਡੀਆ ਕਲੱਬ ਦੇ ਕਨਵੀਨਰ ਮਨਵੀਰ ਵਾਲੀਆਂ,ਚੇਅਰਮੈਨ ਅਮਨ ਮਹਿਰਾ,ਪ੍ਰਧਾਨ ਸੰਜੀਵ ਸ਼ੈਲੀ ,ਉਪ ਪ੍ਰਧਾਨ ਜਤਿੰਦਰ ਸ਼ਰਮਾ ,ਮੀਤ ਪ੍ਰਧਾਨ ਜਤਿੰਦਰ ਕੁਮਾਰ ਸ਼ਰਮਾ ,ਜਨ-ਸੈਕਟਰੀ ਸੁਦੇਸ਼ ਸ਼ਰਮਾ ,ਕੈਸ਼ੀਅਰ ਡੀ.ਸੀ ਪਾਲ ਕੋਲ ,ਉਪ ਕੈਸ਼ੀਅਰ ਗੋਪਾਲ ,ਸਲਾਹ ਕਾਰ ਟਿੰਕੂ ਪੰਡਤ ,ਮੁਖ ਸਲਾਹ ਕਾਰ ਵਿਨੈ ਪਾਲ ,ਹਰਸ਼ ਕੁਮਾਰ ,ਵਿਸ਼ਾਲ ਸ਼ੈਲੀ ਆਦਿ ਹਾਜਰ ਸਨ