ਡੇਰਾ ਮੁਖੀ ਨੂੰ ਕੋਰਟ ਨੇ ਦਿੱਤਾ ਇਕ ਹੋਰ ਝਟਕਾ ……
ਡੇਰਾ ਮੁਖੀ ਨੂੰ ਕੋਰਟ ਨੇ ਦਿੱਤਾ ਇਕ ਹੋਰ ਝਟਕਾ ……
ਚੰਡੀਗੜ ( ਪੰਕਜ ) ਸੀਬੀਆਈ ਅਦਾਲਤ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਡੇਰਾ ਮੁਖੀ ਦੇ ਇੱਕ ਸ਼ਰਧਾਲੂ ਦੀ ਉਹ ਪਟੀਸ਼ਨ ਖਾਰਜ਼ ਕਰ ਦਿੱਤੀ ਹੈ ਜਿਸ ਵਿੱਚ ਉਸ ਨੇ ਸੀਬੀਆਈ ਜੱਜ ਨੂੰ ਬਦਲਣ ਦੀ ਮੰਗ ਕੀਤੀ ਸੀ। ਹੁਣ ਇਸ ਮਾਮਲੇ ਦੀ ਸੁਣਵਾਈ 14 ਦਸੰਬਰ ਨੂੰ ਹੋਏਗੀ।ਦਰਅਸਲ ਇਸ ਵੇਲੇ ਡੇਰਾ ਮੁਖੀ ਸਾਧਵੀਆਂ ਦੇ ਬਲਾਤਕਾਰ ਤੇ ਕਤਲ ਕੇਸ ਵਿੱਚ ਸਜ਼ਾ ਭੁਗਤ ਰਿਹਾ ਹੈ। ਉਸ ਖਿਲਾਫ ਡੇਰਾ ਮੈਨੇਜਰ ਦੇ ਕਤਲ ਦਾ ਕੇਸ ਵੀ ਚੱਲ ਰਿਹਾ ਹੈ। ਇਸ ਮਾਮਲੇ ਦੀ ਆਖਰੀ ਬਹਿਸ 14 ਦਸੰਬਰ ਨੂੰ ਸ਼ੁਰੂ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕੇਸ ਵਿੱਚ ਵੀ ਜਲਦ ਫੈਸਲਾ ਆ ਸਕਦਾ ਹੈ।
ਅੱਜ ਪੰਚਕੁਲਾ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਰਣਜੀਤ ਸਿੰਘ ਕਤਲ ਕੇਸ ਦੀ ਸੁਣਵਾਈ ਹੋਈ। ਡੇਰਾ ਮੁਖੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ। ਪਿਛਲ ਸੁਣਵਾਈ ਵਿੱਚ ਇਸ ਕੇਸ ਦੇ ਇੱਖ ਮੁਲਜ਼ਮ ਕ੍ਰਿਸ਼ਨ ਕੁਮਾਰ ਨੇ ਜੱਜ ਜਗਦੀਪ ਸਿੰਘ ਨੂੰ ਬਦਲਣ ਦੀ ਮੰਗ ਕੀਤੀ ਸੀ। ਡੇਰਾ ਪੱਖ ਦਾ ਕਹਿਣਾ ਹੈ ਕਿ ਇਸ ਜੱਜ ਨੇ ਪਹਿਲਾਂ ਵੀ ਰਾਮ ਰਹੀਮ ਖਿਲਾਫ ਦੋ ਕੇਸਾਂ ਦੇ ਫੈਸਲੇ ਸੁਣਾਏ ਹਨ। ਇਸ ਲਈ ਜੱਜ ‘ਤੇ ਭਰੋਸਾ ਨਹੀਂ