Friday, November 15, 2024
ਖੇਡਾਂ

ਵਿਸ਼ਵ ਕੱਪ ਲਈ ਤਿਆਰ-ਬਰ-ਤਿਆਰ ਟੀਮ ਇੰਡੀਆ

ਭਾਰਤ ਵਿਚ ਕ੍ਰਿਕੇਟ ਖੇਡ ਨੂੰ ਬੜੇ ਜੋਸ਼ ਅਤੇ ਜਨੂੰਨ ਨਾਲ ਖੇਡਿਆ ਤੇ ਵੇਖਿਆ ਜਾਂਦਾ ਹੈ। ਇਸ ਵਰ੍ਹੇ ਕ੍ਰਿਕਟ ਵਿਸ਼ਵ ਕੱਪ ਹੋਣ ਜਾ ਰਿਹਾ ਹੈ। ਵਿਸ਼ਵ ਕੱਪ ਦੀਆਂ ਤਿਆਰੀਆਂ ਦੌਰਾਨ ਭਾਰਤੀ ਟੀਮ ਨੇ ਜਿਸ ਤਰ੍ਹਾਂ ਇਸ ਦੇ ਤਿੰਨਾਂ ਸਰੂਪਾਂ ਵਿਚ ਆਪਣਾ ਦਬਦਬਾ ਬਣਾਇਆ ਹੋਇਆ ਹੈ ਉਸ ਤੋਂ ਕ੍ਰਿਕਟ ਪ੍ਰੇਮੀਆਂ ਨੂੰ ਆਸ ਹੈ ਕਿ ਜੇ ਸਤੁੰਲਨ ਤੇ ਫਾਰਮ ਪੱਖੋਂ ਵੇਖਿਆ ਜਾਵੇ ਤਾਂ ਟੀਮ ਇੰਡੀਆਂ ਤੋਂ ਵੱਡੀਆਂ ਪ੍ਰਾਪਤੀਆਂ ਦੀ ਆਸ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ ਦੌਰਾਨ ਭਾਰਤੀ ਟੀਮ ਦੇ ਦਮਦਾਰ ਪ੍ਰਦਰਸ਼ਨ ਨੇ ਖੇਡ ਪ੍ਰੇਮੀਆਂ ਦੀਆਂ ਉਮੀਦਾਂ ਵਿਚ ਹੋਰ ਵਾਧਾ ਕੀਤਾ ਹੈ। ਕ੍ਰਿਕੇਟ ਦੇ ਵਿਸ਼ਲੇਸ਼ਕ ਵੀ ਇਸ ਗੱਲ ਦੀ ਹਾਮੀ ਭਰਦੇ ਨਜ਼ਰ ਆ ਰਹੇ ਹਨ।

ਭਾਰਤੀ ਕ੍ਰਿਕਟ ਟੀਮ ਦੀ ਗੱਲ ਕਰੀਏ ਤਾਂ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਸ ਸਮੇਂ ਸਭਨਾਂ ਦੇ ਪਸੰਦੀਦਾ ਖਿਡਾਰੀ ਹਨ। ਵਿਰਾਟ ਦਾ ਹਮਲਾਵਰ ਰਵੱਈਆ ਜਿੱਥੇ ਖਿਡਾਰੀਆਂ ਅੰਦਰ ਜੋਸ਼ ਭਰਦਾ ਹੈ ਉੱਥੇ ਵਿਰੋਧੀਆਂ ਦੇ ਹੌਸਲੇ ਪਸਤ ਕਰਦਾ ਹੈ। ਵਿਰਾਟ ਬੱਲੇਬਾਜ਼ੀ ਵਿਚ ਹਰ ਤਰ੍ਹਾਂ ਦੀ ਪ੍ਰਸਥਿਤੀ ਵਿਚ ਖ਼ੁਦ ਨੂੰ ਸਾਬਿਤ ਵੀ ਕਰ ਚੁੱਕਾ ਹੈ। ਇਸ ਸਮੇਂ ਵਿਰਾਟ ਭਾਰਤੀ ਬੱਲੇਬਾਜ਼ੀ ਦਾ ਮੁੱਖ ਥੰਮ੍ਹ ਹੈ। ‘ਰਨ ਮਸ਼ੀਨ’ ਦੇ ਨਾਲ-ਨਾਲ ਵਿਰਾਟ ਕਈ ਰਿਕਾਰਡਾਂ ਦਾ ਬਾਦਸ਼ਾਹ ਵੀ ਹੈ।

Share the News