ਇਸ ਸ਼ਹਿਰ ਚ ਕੌਸਲਰ ਸੰਭਾਲਣਗੇ ਕਮਿਊਨਿਟੀ ਸੈਂਟਰ ……
ਇਸ ਸ਼ਹਿਰ ਚ ਕੌਸਲਰ ਸੰਭਾਲਣਗੇ ਕਮਿਊਨਿਟੀ ਸੈਂਟਰ ……..
ਚੰਡੀਗੜ ( ਪੰਕਜ ) ਨਗਰ ਨਿਗਮ ਕਮਿਸ਼ਨਰ ਵਲੋਂ ਸਾਰੇ ਕੌਾਸਲਰਾਂ ਨੂੰ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਉਹ ਆਪਣੇ-ਆਪਣੇ ਵਾਰਡ ਵਿਚ ਪੈਂਦੇ ਕਮਿਊਨਿਟੀ ਸੈਂਟਰਾਂ ਦੀ ਗਵਰਨਿੰਗ ਬਾਡੀ ਦਾ ਗਠਨ ਕਰਕੇ 31 ਦਸੰਬਰ ਤੱਕ ਆਪਣੀ ਜ਼ਿੰਮੇਵਾਰੀ ਸੰਭਾਲ ਲੈਣ ਕਿਉਂਕਿ ਇਸ ਤਾਰੀਖ਼ ਤੱਕ ਇਨ੍ਹਾਂ ਸੈਂਟਰਾਂ ਵਿਚੋਂ ਕੇਅਰ ਟੇਕਰ ਹਟਾ ਦਿੱਤੇ ਜਾਣਗੇ | ਗਵਰਨਿੰਗ ਬਾਡੀ ਦਾ ਕਾਰਜਕਾਲ 2 ਸਾਲ ਲਈ ਹੋਵੇਗਾ | ਸੈਕਟਰ-37 ਅਤੇ 38 ਦੇ ਕਮਿਊਨਿਟੀ ਸੈਂਟਰ ਵਿਚ ਚੋਣ ਜ਼ਰੀਏ ਹੀ ਗਵਰਨਿੰਗ ਬਾਡੀ ਦਾ ਗਠਨ ਹੋਇਆ ਸੀ, ਕੋਈ ਵੀ ਉਸ ਇਲਾਕੇ ਦਾ ਨਿਵਾਸੀ ਕਮਿਊਨਿਟੀ ਸੈਂਟਰ ਦੀ ਮੈਂਬਰਸ਼ਿਪ ਲੈ ਸਕਦਾ ਹੈ | ਹੁਣ ਜਲਦ ਹੀ ਹਰ ਕਮਿਊਨਿਟੀ ਸੈਂਟਰ ਲਈ ਮੈਂਬਰਸ਼ਿਪ ਮੁਹਿੰਮ ਇਲਾਕਾ ਕੌਾਸਲਰ ਹੀ ਸ਼ੁਰੂ ਕਰਵਾਏਗਾ ਕਿਉਂਕਿ ਹਰ ਇਕ ਕਮਿਊਨਿਟੀ ਸੈਂਟਰ ਦੀ 9 ਮੈਂਬਰਾਂ ਦੀ ਗਵਰਨਿੰਗ ਬਾਡੀ ਦਾ ਗਠਨ ਹੋਵੇਗਾ | ਬਾਇਲਾਜ ਅਨੁਸਾਰ ਹਰ ਗਵਰਨਿੰਗ ਬਾਡੀ ਦਾ ਚੇਅਰਮੈਨ ਵਾਰਡ ਕੌਾਸਲਰ ਹੋਵੇਗਾ | ਸ਼ਹਿਰ ‘ਚ ਬਣੇ ਕਮਿਊਨਿਟੀ ਸੈਂਟਰ ਦੀ ਮੈਂਬਰਸ਼ਿਪ ਇਕ ਹਜ਼ਾਰ ਰੁਪਏ ਪ੍ਰਤੀ ਸਾਲ ਹੈ ਜਦਕਿ ਸੀਨੀਅਰ ਸਿਟੀਜ਼ਨ ਲਈ 500 ਰੁਪਏ ਹੈ | ਪੁਨਰਵਾਸ ਯੋਜਨਾ ਤਹਿਤ ਬਣੀਆਂ ਕਾਲੋਨੀਆਂ ‘ਚ ਕਮਿਊਨਿਟੀ ਸੈਂਟਰ ਦੀ ਮੈਂਬਰਸ਼ਿਪ 500 ਰੁਪਏ ਹੈ ਜਦਕਿ ਸੀਨੀਅਰ ਸਿਟੀਜ਼ਨ ਲਈ 250 ਰੁਪਏ ਹੈ | ਜੇ ਕੋਈ ਵਿਅਕਤੀ ਆਪਣਾ ਘਰ ਕਿਸੇ ਦੂਸਰੇ ਸੈਕਟਰ ਵਿਚ ਬਦਲਦਾ ਹੈ ਤਾਂ ਉਸ ਦੀ ਮੈਂਬਰਸ਼ਿਪ ਵੀ ਉਸੇ ਸੈਕਟਰ ਵਿਚ ਬਣੇ ਕਮਿਊਨਿਟੀ ਸੈਂਟਰ ਵਿਚ ਬਦਲੀ ਜਾਵੇਗੀ | ਹਰ ਧਾਰਮਿਕ ਪ੍ਰੋਗਰਾਮ ਉੱਤੇ ਕਮਿਊਨਿਟੀ ਸੈਂਟਰ ਵਿਚ ਰੋਕ ਹੈ ਜਦਕਿ ਵਾਰਡ ਕੌਾਸਲਰ ਨੂੰ ਪਬਲਿਕ ਮੀਟਿੰਗ ਲਈ ਸੈਂਟਰ ਮੁਫ਼ਤ ਪ੍ਰਯੋਗ ਕਰਨ ਦੀ ਸਹੂਲਤ ਹੈ