ਪਤਰਕਾਰਾਂ ਦੇ ਧਰਨੇ ਦੀ ਧਮਕੀ ਅੱਗੇ ਭਗਵੰਤ ਮਾਨ ਦੀ ਸੁਰੱਖਿਆ ਟੀਮ ਦੇ ਹੁਕਮ ਹਵਾ ਚ ਉੱਡੇ
ਪਤਰਕਾਰਾਂ ਦੇ ਧਰਨੇ ਦੀ ਧਮਕੀ ਅੱਗੇ ਭਗਵੰਤ ਮਾਨ ਦੀ ਸੁਰੱਖਿਆ ਟੀਮ ਦੇ ਹੁਕਮ ਹਵਾ ਚ ਉੱਡੇ
ਬਰਨਾਲਾ, ਲੋਕ ਬਾਣੀ — ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਆਮ ਲੋਕਾਂ ਨੂੰ ਵੱਡੇ ਵੱਡੇ ਦਾਅਵੇ ਕਰ ਬਣੀ ਆਪ ਸਰਕਾਰ ਹੁਣ ਆਮ ਤੋਂ ਖ਼ਾਸ ਹੋ ਗਈ ਹੈ ਜਿਸ ਮੀਡੀਆ ਦੇ ਸਹਾਰੇ ਤੇ ਸਾਥ ਦੇ ਇਹ ਸਰਕਾਰ ਸੱਤਾ ਵਿਚ ਆਈ ਉਹ ਮੀਡੀਆ ਨੂੰ ਹੀ ਭੁੱਲ ਗਈ ਤੇ ਕੁਝ ਕੁ ਅਦਾਰਿਆਂ ਦੇ ਪਤਰਕਾਰ ਨੂੰ ਹੀ ਪਤਰਕਾਰ ਸਮਝਦੀ ਹੈ ਪੀਲੇ ਕਾਰਡ ਦਾ ਹੳਆ ਬਣਾ ਰਖਿਆ ਹੈ ਤੇ ਮੀਡੀਆ ਤੇ ਹੀ ਬੇਤੁਕੇ ਹੁਕਮ ਲਗਾਏ ਜਾ ਰਹੇ ਹਨ ਅੱਜ ਨਵੇਂ ਹਵਾ ਵਾਲੇ ਹੁਕਮਾ ਦੀ ਹਵਾ ਕੱਢ ਦਿੱਤੀ ਗਈ ਜਦੋਂ ਬਰਨਾਲਾ ਚ ਸਰਕਾਰੀ ਪ੍ਰੋਗਰਾਮ ਚ ਪੀਲੇ ਕਾਰਡ ਨੂੰ ਹੳਆ ਬਣਾ ਸਿਰਫ ਕੁਝ ਕੁ ਪਤਰਕਾਰਾਂ ਨੂੰ ਹੀ ਪ੍ਰੋਗਰਾਮ ਵਿੱਚ ਬਿਠਾਇਆ ਗਿਆ ਜਦੋਂ ਬਰਨਾਲਾ ਦੇ ਸੀਨੀਅਰ ਪੱਤਰਕਾਰ ਇਸ ਪ੍ਰੋਗਰਾਮ ਵਿੱਚ ਪਹੁੰਚੇ ਤਾਂ ਉਨ੍ਹਾਂ ਨੂੰ ਸੁਰੱਖਿਆ ਤੇ ਪੀਲੇ ਕਾਰਡ ਦਾ ਬੇਤੁਕਾ ਹੁਕਮ ਸੁਣਾਇਆ ਗਿਆ ਜਿਸ ਤੇ ਬਾਹਰ ਖੜ੍ਹੇ ਪਤਰਕਾਰਾਂ ਦੀ ਗਿਣਤੀ ਵੱਧ ਦੇਖ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਪਤਰਕਾਰਾਂ ਨੇ ਧਰਨੇ ਦੀ ਧਮਕੀ ਦੇ ਦਿੱਤੀ ਧਰਨੇ ਦੀ ਗੱਲ ਸੁਣ ਇੰਨਾ ਨਵੇਂ ਹੁਕਮਾਂ ਨੂੰ ਹਵਾ ਚ ਓਡਾ ਕੇ ਵੱਡੇ ਅਧਿਕਾਰੀ ਪਤਰਕਾਰਾਂ ਨੂੰ ਪ੍ਰੋਗਰਾਮ ਅੰਦਰ ਲੈ ਗਏ ਤੇ ਮਾਹੌਲ ਸ਼ਾਂਤ ਹੋਇਆ ਪਤਰਕਾਰਾਂ ਨੇ ਕਿਹਾ ਕਿ ਜੇਕਰ ਪਰਚੇ ਦਰਜ ਵਾਲੇ ਵੋਟਾਂ ਲੜ ਵਿਧਾਇਕ,ਐਮ.ਪੀ ਬਣ ਸਕਦੇ ਹਨ ਤਾਂ ਪਤਰਕਾਰਾ ਦੇ ਪੀਲੇ ਕਾਰਡ ਕਿਉਂ ਨਹੀਂ ਬਣ ਸਕਦੇ ਜੇਕਰ ਕੇਜਰੀਵਾਲ ਜੇਲ੍ਹ ਚ ਰਹੀ ਸਰਕਾਰ ਚੱਲਾ ਸਕਦਾ ਹੈ ਤਾਂ ਪਤਰਕਾਰ ਪੀਲੇ ਕਾਰਡ ਬਿਨਾਂ ਅੰਦਰ ਕਿਉਂ ਨਹੀਂ ਜਾਂ ਸਕਦੇ ਸਮੂਹ ਪਤਰਕਾਰਾ ਨੇ ਚੇਤਾਵਨੀ ਦਿਤੀ ਹੈ ਕਿ ਜੇਕਰ ਸਾਰੇ ਪਤਰਕਾਰਾਂ ਨੂੰ ਇਕ ਸਮਾਨ ਨਾ ਰਖਿਆ ਗਿਆ ਤਾਂ ਆਉਣ ਵਾਲੇ ਜ਼ਿਮਨੀ ਚੋਣਾਂ ਵਿੱਚ ਸਰਕਾਰ ਨੂੰ ਇਸਦਾ ਖਮੀਆਜਾ ਭੁਗਤਣਾ ਪਵੇਗਾ