ਸ਼ਹਿਰ ਚ ਮਨਾਇਆ ਗਿਆ ਤੀਜ ਦਾ ਤਿਓਹਾਰ ……….
ਸ਼ਹਿਰ ਚ ਮਨਾਇਆ ਗਿਆ ਤੀਜ ਦਾ ਤਿਓਹਾਰ ……….
ਚੰਡੀਗੜ ( ਪੰਕਜ ) ਚੰਡੀਗੜ ਚ ਪੰਜਾਬੀ ਸੱਭਿਆਚਾਰ ‘ਚ ਮੁਟਿਆਰਾਂ ਅਤੇ ਔਰਤਾਂ ਦੇ ਪ੍ਰਮੁੱਖ ਤਿਉਹਾਰ ਤੀਜ ਨੂੰ ਸਮਰਪਿਤ ਸੈਕਟਰ 34 ਵਿਖੇ ਗੀਤ ਸੰਗੀਤ ਦੇ ਨਾਲ-ਨਾਲ ਫ਼ੈਸ਼ਨ ਸ਼ੋਅ ਦੀਆਂ ਰੌਣਕਾਂ ਨੂੰ ਦਰਸ਼ਕਾਂ ਨੇ ਰੀਝ ਨਾਲ ਮਾਣਿਆ | ਇਸ ਮੌਕੇ ‘ਸੀ-ਬਿਟਸ’ ਦੇ ਡਾਇਰੈਕਟਰ ਨਵਨੀਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਤਿਉਹਾਰਾਂ ਨੂੰ ਸਮਰਪਿਤ ਜਿਨ੍ਹਾਂ ‘ਚ ਵਿਸਾਖੀ, ਦੀਵਾਲੀ, ਲੋਹੜੀ ਆਦਿ ਦੇ ਨਾਲ-ਨਾਲ ਕ੍ਰਿਸਮਸ ਅਤੇ ਈਦ ਆਦਿ ਨੂੰ ਵੀ ਉਤਸ਼ਾਹ ਨਾਲ ਮਨਾਇਆ ਜਾਂਦਾ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਸਬੰਧੀ ਬਕਾਇਦਾ ਵਰਕਸ਼ਾਪ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਕਾਰਜ ਵੀ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਵਿਆਹ ਉਪਰੰਤ ਵੀ ਆਪਣੇ ਪਰਿਵਾਰ ਦਾ ਿਖ਼ਆਲ ਰਖਦਿਆਂ ਅੱਗੋਂ ਵੀ ਔਰਤਾਂ ਨੂੰ ਸਮਾਜ ਲਈ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਹੈ | ਇਸ ਮੌਕੇ ਗੀਤ ਸੰਗੀਤ ਤੇ ਨਿ੍ਤ ਪੇਸ਼ਕਾਰੀਆਂ ਤੋਂ ਇਲਾਵਾ ਫ਼ੈਸ਼ਨ ਸ਼ੋਅ ਦੇ ਰਾਊਾਡ ਵੀ ਖ਼ੂਬ ਨਿਭੇ | ਫ਼ੈਸ਼ਨ ਸ਼ੋਅ ‘ਚ ਸ਼ੈਲੀ ਤਨੇਜਾ, ਅੰਸ਼ਿਕਾ, ਸੁਪ੍ਰਤਾ, ਸੰਜੋਗਤਾ ਘੋਸ਼, ਮੋਹਨੀ ਅਤੇ ਰੁਚੀ ਸ਼ਰਮਾ ਨੇ ਆਪਣੀ ਮਾਡਿਲੰਗ ਕਲਾ ਨਾਲ ਵਿਚਰਦਿਆਂ ਚੰਗਾ ਧਿਆਨ ਖਿੱਚਿਆ