ਆਮ ਆਦਮੀ ਪਾਰਟੀ ਦੇ ਇਸ ਨੇਤਾ ਨੇ ਟਰੈਵਲ ਏਜੰਟਾਂ ਬਾਰੇ ਕੀ ਕਿਹਾ ………
ਚੰਡੀਗੜ ( ਪੰਕਜ ) ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ‘ਚ ਸਰਗਰਮ ‘ਟਰੈਵਲ ਏਜੰਟ ਮਾਫ਼ੀਆ’ ਨੂੰ ਸਿਆਸੀ ਅਤੇ ਪੁਲਿਸ-ਪ੍ਰਸ਼ਾਸਨਿਕ ਸਰਪ੍ਰਸਤੀ ਹਾਸਿਲ ਹੈ | ਇਸ ਕਰਕੇ ਥਾਂ-ਥਾਂ ਖੁੰਬਾਂ ਵਾਂਗ ਉੱਗੇ ਟਰੈਵਲ ਏਜੰਟ ਸਰਕਾਰ ਦੀ ਨੱਕ ਹੇਠ ਉਨ੍ਹਾਂ ਲਾਚਾਰ ਅਤੇ ਭੋਲੇ-ਭਾਲੇ ਨੌਜਵਾਨਾਂ ਨਾਲ ਸ਼ਰੇ੍ਹਆਮ ਠੱਗੀਆਂ ਮਾਰ ਰਹੇ ਹਨ ਜੋ ਬੇਰੁਜ਼ਗਾਰੀ ਕਾਰਨ ਰੋਜ਼ੀ-ਰੋਟੀ ਲਈ ਖਾੜੀ ਅਤੇ ਮੱਧ-ਪੂਰਵ ਦੇ ਇਰਾਕ ਵਰਗੇ ਅਸ਼ਾਂਤ ਦੇਸ਼ਾਂ ‘ਚ ਜਾਣ ਲਈ ਕਾਹਲੇ ਹਨ | ਪਾਰਟੀ ਦੇ ਐੱਨ. ਆਰ. ਆਈ. ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਗੜਬੜੀ ਨਾਲ ਗ੍ਰਸਤ ਇਰਾਕ ਅਤੇ ਅੱਤ ਦੇ ਗ਼ਰੀਬ ਸਾਇਪਿ੍ਸ ਵਰਗੇ ਦੇਸ਼ਾਂ ‘ਚ ਲੱਖਾਂ ਰੁਪਏ ਖ਼ਰਚ ਕੇ ਜੇਕਰ ਸਾਡੇ ਬੇਰੁਜ਼ਗਾਰ ਜਾਣ ਲਈ ਮਜਬੂਰ ਹਨ ਤਾਂ ਇਸ ਪਿੱਛੇ ਕਾਂਗਰਸ ਅਤੇ ਅਕਾਲੀ-ਭਾਜਪਾ ਆਧਾਰਿਤ ਸੂਬਾ ਅਤੇ ਕੇਂਦਰ ਸਰਕਾਰਾਂ ਜ਼ਿੰਮੇਵਾਰ ਹਨ ਜੋ ਆਪਣੇ ਮੁਲਕ ‘ਚ ਆਪਣੇ ਹੋਣਹਾਰ ਨੌਜਵਾਨਾਂ ਨੂੰ ਗੁਜ਼ਾਰੇ ਜੋਗਾ ਵੀ ਰੁਜ਼ਗਾਰ ਨਹੀਂ ਦੇ ਰਹੇ ਜਦਕਿ ਹਰ ਚੋਣਾਂ ਮੌਕੇ ਵੱਡੇ-ਵੱਡੇ ਸਬਜ਼ਬਾਗ ਦਿਖਾਏ ਜਾਂਦੇ ਹਨ | ਰੋੜੀ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਿੱਥੇ ਦੇਸ਼ ‘ਚ ਬਿਹਤਰ ਰੁਜ਼ਗਾਰ ਦੇ ਮੌਕੇ ਅਤੇ ਨੌਕਰੀਆਂ ਦੀ ਮੰਗ ਕੀਤੀ, ਉੱਥੇ ਫ਼ਰਜ਼ੀ ਅਤੇ ਧੋਖੇਬਾਜ਼ ਟਰੈਵਲ ਏਜੰਟਾਂ ਨੂੰ ਮਿਸਾਲੀਆ ਸਖ਼ਤੀ ਨਾਲ ਨੱਥ ਪਾਉਣ