ਰਿਸ਼ਵਤ ਮਾਮਲੇ ਚ ਫਸੇ ਡੀ.ਐਸ.ਪੀ ਨੇ ਕੀ ਕਿਹਾ …………
ਰਿਸ਼ਵਤ ਮਾਮਲੇ ਚ ਫਸੇ ਡੀ.ਐਸ.ਪੀ ਨੇ ਕੀ ਕਿਹਾ …………
ਚੰਡੀਗੜ ( ਪੰਕਜ ) 40 ਲੱਖ ਰਿਸ਼ਵਤ ਮਾਮਲੇ ਵਿਚ ਫਸੇ ਡੀ.ਐਸ.ਪੀ ਰਾਮਚੰਦਰ ਮੀਨਾ ਨੇ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਵਿਚ ਡਿਸਚਾਰਜ ਅਰਜ਼ੀ ਦਾਇਰ ਕੀਤੀ ਹੈ | ਅਰਜ਼ੀ ਵਿਚ ਉਨ੍ਹਾਂ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ ਹੈ | ਉਨ੍ਹਾਂ ਅਰਜ਼ੀ ਵਿਚ ਕਿਹਾ ਕਿ ਉਨ੍ਹਾਂ ਨੇ ਕਦੇ ਕੋਈ ਰਿਸ਼ਵਤ ਨਹੀਂ ਲਈ ਅਤੇ 30 ਲੱਖ ਰੁਪਏ ਟੇਬਲ ‘ਤੇ ਪਏ ਸਨ | ਉਨ੍ਹਾਂ ਕਿਹਾ ਕਿ ਇਸ ਆਧਾਰ ‘ਤੇ ਕਿਸੇ ਨੂੰ ਮੁਲਜ਼ਮ ਨਹੀਂ ਬਣਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਕੋਲੋਂ ਸੀ.ਬੀ.ਆਈ ਦੇ ਕੋਈ ਨੋਟ ਵੀ ਬਰਾਮਦ ਨਹੀਂ ਹੋਏ ਸਨ | ਉਨ੍ਹਾਂ ਕਿਹਾ ਕਿ ਇਹ ਇਕ ਸਮਝੌਤੇ ਦੀ ਡੀਲ ਸੀ ਅਤੇ ਕਿਸੇ ਵੀ ਮੁਲਜ਼ਮ ਵਲੋਂ ਸ਼ਿਕਾਇਤ ਕਰਤਾ ਤੋਂ ਪੈਸਿਆਂ ਦੀ ਮੰਗ ਨਹੀਂ ਕੀਤੀ ਗਈ ਸੀ, ਇਸ ਲਈ ਉਨ੍ਹਾਂ ‘ਤੇ ਕੇਸ ਨਹੀਂ ਬਣਦਾ ਹੈ ਅਤੇ ਕੇਸ ਨੂੰ ਡਿਸਚਾਰਜ ਕਰ ਦੇਣਾ ਚਾਹੀਦਾ ਹੈ | ਅਰਜ਼ੀ ‘ਤੇ ਬਹਿਸ ਲਈ 22 ਜੁਲਾਈ ਦੀ ਤਰੀਕ ਤੈਅ ਕੀਤੀ ਗਈ ਹੈ | ਇਸ ਤੋਂ ਪਹਿਲਾ ਡੀ.ਐਸ.ਪੀ ਮੀਨਾ 40 ਤੋਂ ਜ਼ਿਆਦਾ ਅਰਜ਼ੀਆਂ ਦਾਇਰ ਕਰ ਚੁੱਕੇ ਹਨ | 2015 ਦੇ ਇਸ ਮਾਮਲੇ ਵਿਚ ਹਾਲੇ ਤੱਕ ਦੋਸ਼ ਆਇਦ ਨਹੀ ਹੋ ਸਕੇ ਹਨ | ਹਰ ਵਾਰ ਜਦੋਂ ਦੋਸ਼ ਆਇਦ ਹੋਣੇ ਹੁੰਦੇ ਹਨ ਤਾਂ ਉਨ੍ਹਾਂ ਵਲੋਂ ਅਦਾਲਤ ਵਿਚ ਕੋਈ ਨਾ ਕੋਈ ਅਰਜ਼ੀ ਦਾਇਰ ਕਰ ਦਿੱਤੀ ਜਾਂਦੀ ਹੈ