ਨੌਕਰੀ ਦਿਵਾਉਣ ਦੇ ਨਾਮ ਤੇ ਡੇਢ ਲੱਖ ਦੀ ਠੱਗੀ ਮਾਮਲਾ ਦਰਜ ………..
ਨੌਕਰੀ ਦਿਵਾਉਣ ਦੇ ਨਾਮ ਤੇ ਡੇਢ ਲੱਖ ਦੀ ਠੱਗੀ ਮਾਮਲਾ ਦਰਜ ………..
ਚੰਡੀਗੜ ( ਪੰਕਜ ) ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਡੇਢ ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਿਤ ਮਾਮਲੇ ਦੀ ਸ਼ਿਕਾਇਤ ਪਿੰਡ ਰਾਏਪੁਰ ਖ਼ੁਰਦ ਦੇ ਰਹਿਣ ਵਾਲੇ ਲਕਸ਼ਮੀ ਕਾਂਤ ਸ਼ਰਮਾ ਨੇ ਪੁਲਿਸ ਨੂੰ ਦਿੱਤੀ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਰਾਏਪੁਰ ਖ਼ੁਰਦ ਦੇ ਰਹਿਣ ਵਾਲੇ ਅਨਿਲ ਕੁਮਾਰ ਨੇ ਸ਼ਿਕਾਇਤਕਰਤਾ ਦੇ ਬੱਚਿਆਂ ਨੂੰ ਸਟੇਟ ਬੈਂਕ ਆਫ਼ ਇੰਡੀਆ ਅਤੇ ਕੈਨਰਾ ਬੈਂਕ ਵਿਚ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਉਸ ਤੋਂ ਡੇਢ ਲੱਖ ਰੁਪਏ ਲੈ ਲਏ ਅਤੇ ਬਾਅਦ ਵਿਚ ਨਾ ਤਾਂ ਉਸ ਦੇ ਪੈਸੇ ਵਾਪਿਸ ਕੀਤੇ ਅਤੇ ਨਾ ਹੀ ਨੌਕਰੀਆਂ ਦਿਵਾਈਆਂ | ਮਾਮਲੇ ਦੀ ਸ਼ਿਕਾਇਤ ਪਬਲਿਕ ਵਿੰਡੋ ‘ਤੇ ਕੀਤੀ ਗਈ ਸੀ, ਜਿਸ ਦੇ ਬਾਅਦ ਪੁਲਿਸ ਨੇ ਕਾਨੰੂਨੀ ਰਾਇ ਲੈਣ ਦੇ ਬਾਅਦ ਸਬੰਧਿਤ ਮਾਮਲਾ ਦਰਜ ਕੀਤਾ ਹੈ