ਕਿਥੇ ਹੋਇਆ 6 ਮਕਾਨ ਮਾਲਕਾਂ ਤੇ ਮਾਮਲਾ ਦਰਜ ……….
ਕਿਥੇ ਹੋਇਆ 6 ਮਕਾਨ ਮਾਲਕਾਂ ਤੇ ਮਾਮਲਾ ਦਰਜ ……….
ਚੰਡੀਗੜ ( ਪੰਕਜ ) ਕਿਰਾਏਦਾਰਾਂ ਦੀ ਜਾਣਕਾਰੀ ਪੁਲਿਸ ਨੂੰ ਨਾ ਦੇਣ ਦੇ ਮਾਮਲੇ ਵਿਚ ਪੁਲਿਸ ਨੇ 6 ਮਕਾਨ ਮਾਲਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਮਕਾਨ ਮਾਲਕਾਂ ਿਖ਼ਲਾਫ਼ ਧਾਰਾ-188 ਤਹਿਤ ਕਾਰਵਾਈ ਕੀਤੀ ਹੈ ਅਤੇ ਬਾਅਦ ‘ਚ ਸਾਰੇ ਮਕਾਨ ਮਾਲਕਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ | ਪੁਲਿਸ ਅਨੁਸਾਰ ਜਿਨ੍ਹਾਂ ਮਕਾਨ ਮਾਲਕਾਂ ਿਖ਼ਲਾਫ਼ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਿਚ ਸੈਕਟਰ-22 ਬੀ ਦੇ ਦੀਪਕ ਗੁਲਾਟੀ, ਸੈਕਟਰ-22 ਦੇ ਰਾਜੇਸ਼ ਕੁਮਾਰ, ਖੁੱਡਾ ਲਹੌਰਾ ਦੇ ਰਵਿੰਦਰ ਕੁਮਾਰ, ਸ਼ਾਸਤਰੀ ਨਗਰ ਦੇ ਰਾਜ ਕੁਮਾਰ, ਇੰਦਰਾ ਕਾਲੋਨੀ ਦੇ ਰਾਕੇਸ਼ ਕੁਮਾਰ ਅਤੇ ਸ਼ਾਸਤਰੀ ਨਗਰ ਦਾ ਲਾਲੂ ਸ਼ਾਮਿਲ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ