78 ਕਿੱਲੋ ਨਕਲੀ ਦੇਸੀ ਘਿਓ ਨਸ਼ਟ ਕੀਤਾ ਗਿਆ….
78 ਕਿੱਲੋ ਨਕਲੀ ਦੇਸੀ ਘਿਓ ਨਸ਼ਟ ਕੀਤਾ ਗਿਆ….
ਨਵਾਂਸ਼ਹਿਰ ( ਸੁਖਵਿੰਦਰ ) ਮਿਲਾਵਟੀ ਵਸਤਾਂ ਿਖ਼ਲਾਫ਼ ਚਲਾਈ ਜਾ ਰਹੀ ਮੁਹਿੰਮ ਅਧੀਨ ਫੂਡ ਸੇਫ਼ਟੀ ਟੀਮ ਵਲੋਂ ਅੱਜ ਭੋਜਨ ਸੁਰੱਖਿਆ ਮਿਆਰਾਂ ‘ਤੇ ਖਰਾ ਨਾ ਉੱਤਰਨ ਵਾਲਾ 78 ਕਿੱਲੋਗ੍ਰਾਮ ਦੇਸੀ ਘਿਓ ਨਸ਼ਟ ਕੀਤਾ ਗਿਆ | ਸਹਾਇਕ ਕਮਿਸ਼ਨਰ (ਫੂਡ) ਮਨੋਜ ਖੋਸਲਾ ਅਨੁਸਾਰ ਇਹ ਘਿਓ ਪਿਛਲੇ ਦਿਨੀਂ ਜੈਨ ਏਜੰਸੀ, ਜੈਨ ਗਲੀ ਰੇਲਵੇ ਰੋਡ, ਨਵਾਂਸ਼ਹਿਰ ਦੀ ਫ਼ਰਮਾਂ ‘ਤੇ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਛਾਪੇਮਾਰੀ ਦੌਰਾਨ ਬਰਾਮਦ ਕੀਤਾ ਗਿਆ ਸੀ | ਇਸ ਛਾਪੇਮਾਰੀ ਦੌਰਾਨ ਬਠਿੰਡਾ ਦੀਆਂ ਫ਼ਰਮਾਂ ਵਲੋਂ ਤਿਆਰ ਕੀਤੇ ਗਏ ਅਸ਼ਟਮੀ, ਅਸ਼ੋਕਾ ਲਾਈਟ ਤੇ ਮਾਸਟਰ ਕਿਚਨ ਬ੍ਰਾਂਡਾਂ ਦੇ ਦੇਸੀ ਘਿਉ ਦੇ ਸੈਂਪਲ ਭਰੇ ਗਏ ਸੀ | ਉਨ੍ਹਾਂ ਦੱਸਿਆ ਕਿ ਸਟੇਟ ਫੂਡ ਲੈਬ ਦੀਆਂ ਟੈੱਸਟ ਰਿਪੋਰਟਾਂ ਅਨੁਸਾਰ ਇਹ ਘਿਓ ਗੈਰ-ਮਿਆਰੀ, ਮਿਸ-ਬ੍ਰਾਂਡਿਡ ਤੇ ਗੁਮਰਾਹਕੁੰਨ ਪਾਇਆ ਗਿਆ, ਜਿਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਐਡਜੂਕੇਟਿੰਗ ਅਫ਼ਸਰ ਫ਼ੂਡ ਸੇਫ਼ਟੀ ਸ਼ਹੀਦ ਭਗਤ ਸਿੰਘ ਨਗਰ ਦੀ ਅਦਾਲਤ ਵਲੋਂ ਇਹ ਸਾਰਾ ਸਟਾਕ ਫ਼ੂਡ ਸੇਫ਼ਟੀ ਐਕਟ ਦੇ ਨਿਯਮਾਂ ਅਨੁਸਾਰ ਨਸ਼ਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ | ਉਨ੍ਹਾਂ ਦੱਸਿਆ ਕਿ ਘਿਓ ਦਾ ਸਟਾਕ ਕਰਨ ਵਾਲੇ ਉਕਤ ਦੁਕਾਨਦਾਰਾਂ/ਵਪਾਰੀਆਂ ਅਤੇ ਨਿਰਮਾਤਾ ਕੰਪਨੀਆਂ ਦੇ ਿਖ਼ਲਾਫ਼ ਫ਼ੂਡ ਸੇਫ਼ਟੀ ਐਕਟ ਅਧੀਨ ਕੇਸ ਦਾਇਰ ਕਰ ਦਿੱਤੇ ਗਏ ਹਨ | ਸ੍ਰੀ ਖੋਸਲਾ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਗਵਾਹਾਂ ਦੀ ਹਾਜ਼ਰੀ ਵਿਚ, ਫ਼ੋਟੋਗ੍ਰਾਫੀ ਤੇ ਵੀਡੀਓਗ੍ਰਾਫ਼ੀ ਕਰਨ ਉਪਰੰਤ ਇਹ ਸਾਰਾ ਸਟਾਕ ਨਸ਼ਟ ਕਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਦੇਸੀ ਘਿਓ ਦੇ ਨਾਂਅ ‘ਤੇ ਧੋਖਾਧੜੀ ਕਰਕੇ ਮਿਲਾਵਟੀ ਘਿਓ ਵੇਚਣ ਦੇ ਦੋਸ਼ ਅਧੀਨ 10 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿਛਲੇ ਦਿਨੀਂ ਲਏ ਗਏ ਖਾਣ-ਪੀਣ ਦੀਆਂ ਵਸਤੂਆਂ ਦੇ ਨਮੂਨਿਆਂ ‘ਚੋਂ ਫੂਡ ਸੇਫ਼ਟੀ ਐਕਟ ਦੇ ਮਿਆਰਾਂ ‘ਤੇ ਪੂਰੇ ਨਾ ਉੱਤਰਣ ‘ਤੇ ਫ਼ੂਡ ਸੇਫ਼ਟੀ ਅਫ਼ਸਰ ਸ਼੍ਰੀਮਤੀ ਰਾਖੀ ਵਿਨਾਇਕ ਅਤੇ ਸ਼੍ਰੀਮਤੀ ਸੰਗੀਤਾ ਸਹਿਦੇਵ ਵਲੋਂ 36 ਕੇਸ ਏ.ਡੀ.ਸੀ ਦੀ ਅਦਾਲਤ ਵਿਚ ਦਾਇਰ ਕੀਤੇ ਗਏ ਹਨ |
ਸਹਾਇਕ ਕਮਿਸ਼ਨਰ (ਫੂਡ) ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਖਾਣ-ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟ ਨੂੰ ਰੋਕਣ ਲਈ ਕਮਿਸ਼ਨਰ, ਫੂਡ ਐਾਡ ਡਰੱਗ ਐਡਮਨਿਸਟੇ੍ਰਸ਼ਨ ਪੰਜਾਬ ਸ੍ਰੀ ਕਾਹਨ ਸਿੰਘ ਪੰਨੂ ਦੇ ਆਦੇਸ਼ਾਂ ਅਨੁਸਾਰ ਆਰੰਭੀ ਇਹ ਮੁਹਿੰਮ ਅਗਲੇ ਦਿਨਾਂ ਵਿਚ ਵੀ ਜਾਰੀ ਰਹੇਗੀ