Friday, November 15, 2024
Featuredਅੰਤਰਰਾਸ਼ਟਰੀ

ਯੁੱਧ ਕਾਰਨ ਹਰ ਸਾਲ ਇਕ ਲੱਖ ਤੋਂ ਵੱਧ ਬੱਚਿਆਂ ਦੀ ਹੁੰਦੀ ਹੈ ਮੌਤ

ਬਰਲਿਨ : ਜਰਮਨੀ ਦੇ ਸ਼ਹਿਰ ਮਿਊਨਿਖ ਦੇ ਗ਼ੈਰ ਸਰਕਾਰੀ ਸੰਗਠਨ ‘ਸੇਵ ਦੀ ਚਿਲਡਰਨ ਇੰਟਰਨੈਸ਼ਨਲ’ ਨੇ ਸ਼ੁਕਰਵਾਰ ਨੂੰ ਕਿਹਾ ਕਿ ਯੁੱਧ ਅਤੇ ਉਸ ਦੇ ਪ੍ਰਭਾਵ ਕਾਰਨ ਹਰੇਕ ਸਾਲ ਘੱਟੋ-ਘੱਟ ਇਕ ਲੱਖ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਇਸ ਵਿਚ ਭੁੱਖ ਅਤੇ ਮਦਦ ਨਾ ਮਿਲਣ ਜਿਹੇ ਪ੍ਰਭਾਵ ਸ਼ਾਮਲ ਹਨ। ਇਕ ਅਨੁਮਾਨ ਮੁਤਾਬਕ 10 ਯੁੱਧ ਪੀੜਤ ਦੇਸ਼ਾਂ ਵਿਚ ਸਾਲ 2013 ਤੋਂ 2017 ਵਿਚਕਾਰ ਯੁੱਧ ਕਾਰਨ 5,50,000 ਬੱਚੇ ਦਮ ਤੋੜ ਚੁੱਕੇ ਹਨ। ਉਨ੍ਹਾਂ ਦੀ ਮੌਤ ਯੁੱਧ ਅਤੇ ਉਸ ਦੇ ਪ੍ਰਭਾਵਾਂ ਕਾਰਨ ਹੋਈ ਹੈ। ਜਿਸ ਵਿਚ ਹਸਪਤਾਲਾਂ ਅਤੇ ਬੁਨਿਆਦੀ ਢਾਂਚਿਆਂ ਨੂੰ ਪਹੁੰਚਿਆ ਨੁਕਸਾਨ, ਭੁੱਖ, ਸਿਹਤ ਦੇਖਭਾਲ ਤੱਕ ਪਹੁੰਚ ਦੀ ਕਮੀ,

ਸਫਾਈ ਅਤੇ ਮਦਦ ਨਾ ਮਿਲ ਪਾਉਣ ਜਿਹੇ ਕਾਰਨ ਸ਼ਾਮਲ ਹਨ। ਸੰਗਠਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਥਾਰਨਿੰਗ ਸ਼ਿਮਿਡਟ ਨੇ ਇਕ ਬਿਆਨ ਵਿਚ ਕਿਹਾ,”ਹਰ 5 ਵਿਚੋਂ ਕਰੀਬ ਇਕ ਬੱਚਾ ਖਤਰਨਾਕ ਇਲਾਕੇ ਵਿਚ ਰਹਿ ਰਿਹਾ ਹੈ। ਬੀਤੇ ਦੋ ਦਹਾਕੇ ਵਿਚ ਇਹ ਸਭ ਤੋਂ ਵੱਡੀ ਗਿਣਤੀ ਹੈ।”

Share the News