Friday, November 15, 2024
Featuredਅੰਤਰਰਾਸ਼ਟਰੀ

ਸਰਹੱਦ ‘ਤੇ ਕੰਧ ਬਣਾਉਣ ਲਈ ‘ਰਾਸ਼ਟਰੀ ਐਮਰਜੈਂਸੀ’ ਦਾ ਐਲਾਨ ਕਰ ਸਕਦੇ ਹਨ ਟਰੰਪ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਜੇ ਵੀ ਮੈਕਸੀਕੋ ਨਾਲ ਲੱਗਦੀ ਦੇਸ਼ ਦੀ ਸਰਹੱਦ ‘ਤੇ ਕੰਧ ਬਣਾਉਣਾ ਚਾਹੁੰਦੇ ਹਨ। ਟਰੰਪ ਕੰਧ ਬਣਾਉਣ ਦੇ ਅਪਣੇ ਚੁਣਾਵੀ ਵਾਅਦੇ ਨੂੰ ਪੂਰਾ ਕਰਨ ਲਈ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰਨ ਵਾਲੇ ਸ਼ਾਸਕੀ ਆਦੇਸ਼ ‘ਤੇ ਦਸਤਖਤ ਕਰ ਸਕਦੇ ਹਨ। ਰਾਸ਼ਟਰਪਤੀ ਟਰੰਪ ਮੁਤਾਬਕ ਦੇਸ਼ ਦੀ ਸੁਰੱਖਿਆ, ਮੈਕਸੀਕੋ ਤੋਂ ਆਉਣ ਵਾਲੇ ਗ਼ੈਰ ਕਾਨੂੰਨੀ ਪ੍ਰਵਾਸੀਆਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਇਹ ਕੰਧ ਬਹੁਤ ਮਹੱਤਵਪੂਰਣ ਹੈ। ਜੇਕਰ ਟਰੰਪ ਐਮਰਜੈਂਸੀ ਦਾ ਐਲਾਨ ਕਰਦੇ ਹਨ ਤਾਂ ਉਹ ਕੰਧ ਬਣਾਉਣ ਲਈ ਲੋੜੀਂਦੀ

5.6 ਅਰਡ ਡਾਲਰ ਅਮਰੀਕੀ ਡਾਲਰ ਦੀ ਰਾਸ਼ੀ ਵੀ ਪ੍ਰਾਪਤ ਕਰ ਸਕਦੇ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਇਕ ਬਿਆਨ ਵਿਚ ਕਿਹਾ,”ਟਰੰਪ ਸਰਕਾਰੀ ਕੰਮਕਾਜ ‘ਤੇ ਖ਼ਰਚ ਨਾਲ ਸਬੰਧਤ ਬਿੱਲ ‘ਤੇ ਦਸਤਖ਼ਤ ਕਰਨਗੇ ਅਤੇ ਜਿਵੇਂ ਕਿ ਉਨ੍ਹਾਂ ਨੇ ਕਿਹਾ ਹੈ ਉਹ ਹੋਰ ਸ਼ਾਸਕੀ ਕਾਰਵਾਈ ਕਰਨਗੇ, ਜਿਸ ਵਿਚ ਐਮਰਜੈਂਸੀ ਦਾ ਐਲਾਨ ਵੀ ਸ਼ਾਮਲ ਹੈ। ਇਸ ਜ਼ਰੀਏ ਅਸੀਂ ਯਕੀਨੀ ਕਰਾਂਗੇ ਕਿ ਸਰਹੱਦ ‘ਤੇ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਨਾ ਪਹੁੰਚੇ ਅਤੇ ਮਨੁੱਖੀ ਸੰਕਟ ਪੈਦਾ ਨਾ ਹੋਵੇ।” ਸੈਂਡਰਸ ਨੇ ਕਿਹਾ,”ਰਾਸ਼ਟਰਪਤੀ ਕੰਧ ਬਣਾਉਣ, ਸਰਹੱਦ ਦੀ ਸੁਰੱਖਿਆ ਕਰਨ

ਅਤੇ ਸਾਡੇ ਦੇਸ਼ ਨੂੰ ਸੁਰੱਖਿਅਤ ਬਣਾਉਣ ਦੇ ਅਪਣੇ ਵਾਅਦੇ ਨੂੰ ਪੂਰਾ ਕਰਨ ਲਈ ਅੱਗ ਵੱਧ ਰਹੇ ਹਨ।” ਜ਼ਿਕਰਯੌਗ ਹੈ ਕਿ ਸੈਨੇਟ ਵਿਚ ਬਹੁਮਤ ਦੇ ਨੇਤਾ ਮਿਸ਼ ਮੈਕਕੋਨੇਲ ਵਲੋਂ ਇਸ ਵਿਚਾਰ ਦਾ ਜਨਤਕ ਐਲਾਨ ਕੀਤੇ ਜਾਣ ਦੇ ਕੁਝ ਦੇਰ ਬਾਅਦ ਹੀ ਵ੍ਹਾਈਟ ਹਾਊਸ ਨੇ ਬਿਆਨ ਦਿਤਾ ਹੈ। ਮੈਕਕੋਨੇਲ ਨੇ ਕਿਹਾ ਸੀ,”ਮੈਨੂੰ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਅਪਣੇ ਸਾਰੇ ਸਾਥੀਆਂ ਨੂੰ ਦੱਸ ਦੇਵਾਂ ਕਿ ਉਹ ਬਿੱਲ ‘ਤੇ ਦਸਤਖ਼ਤ ਕਰਨ ਨੂੰ ਤਿਆਰ ਹਨ। ਉਹ ਨਾਲ ਹੀ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਵੀ ਕਰਨ ਵਾਲੇ ਹਨ। ਮੈਂ ਸੰਕੇਤ ਦਿਤਾ ਹੈ ਕਿ ਮੈਂ ਰਾਸ਼ਟਰੀ ਐਮਰਜੈਂਸੀ ਦਾ ਸਮਰਥਨ ਕਰਾਂਗਾ।”

Share the News