ਜਿੱਲ੍ਹਾ ਪੁਲਿਸ ਮੁਖੀ ਸਖ਼ਤ ਕਈ ਥਾਣਾ ਮੁਖੀਆਂ ਦੇ ਤਬਾਦਲੇ …..
ਜਿੱਲ੍ਹਾ ਪੁਲਿਸ ਮੁਖੀ ਸਖ਼ਤ ਕਈ ਥਾਣਾ ਮੁਖੀਆਂ ਦੇ ਤਬਾਦਲੇ …..
ਨਵਾਂਸ਼ਹਿਰ ( ਸੁਖਵਿੰਦਰ ) ਨਵਾਂਸ਼ਹਿਰ ਦੇ ਜਿੱਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਆਈ.ਪੀ.ਐੱਸ. ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ ਕਈ ਥਾਣਾ ਮੁਖੀਆਂ ਦੇ ਪ੍ਰਬੰਧਕੀ ਆਧਾਰ ‘ਤੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ | ਕੁਝ ਥਾਣਾ ਮੁਖੀਆਂ ਦੀ ਕਾਰਗੁਜ਼ਾਰੀ ਤੇ ਅਸੰਤੁਸ਼ਟੀ ਹੋਣ ਕਰਕੇ ਅਤੇ ਕੁਝ ਦੇ ਵਿਭਾਗੀ ਮਸਲਿਆਂ ਨੂੰ ਲੈ ਕੇ ਇਹ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਗਈਆਂ ਦੱਸੀਆਂ ਜਾ ਰਹੀਆਂ ਹਨ | ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਜ਼ਿਲ੍ਹੇ ‘ਚ ਕਾਨੂੰਨ ਅਤੇ ਵਿਵਸਥਾ ਨੂੰ ਸਹੀ ਰੱਖਣ ਵਾਸਤੇ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਨੱਥ ਪਾਉਣ ਲਈ ਉਨ੍ਹਾਂ ਵਲੋਂ ਅਕਸਰ ਮੀਟਿੰਗਾਂ ਕਰਕੇ ਸਥਿਤੀਆਂ ਬਾਰੇ ਜਾਇਜ਼ਾ ਲਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਕਤ ਹਾਲਾਤਾਂ ਨੂੰ ਮੁੱਖ ਰੱਖ ਕੇ ਕੀਤੇ ਗਏ ਤਬਾਦਲਿਆਂ ‘ਚ ਇੰਸਪੈਕਟਰ ਗੁਰਮੁਖ ਸਿੰਘ ਨੰੂ ਇੰਚਾਰਜ ਸਪੈਸ਼ਲ ਬਰਾਂਚ ਨਵਾਂਸ਼ਹਿਰ ਤੋਂ ਥਾਣਾ ਮੁਖੀ ਸਦਰ ਬਲਾਚੌਰ ਨਿਯੁਕਤ ਕੀਤਾ ਗਿਆ ਹੈ | ਜਦ ਕਿ ਉੱਥੋਂ ਦੇ ਮੁਖੀ ਇੰਸਪੈਕਟਰ ਕੰਵਲਜੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ | ਇਸੇ ਤਰ੍ਹਾਂ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀਆਂ ਇਮਾਨਦਾਰੀ ਨਾਲ ਭਾਜੜਾਂ ਪਵਾਉਣ ਵਾਲੀ ਅਤੇ ਐਾਟੀ ਨਾਰਕੋਟਿਕ ਸੈੱਲ ਨਵਾਂਸ਼ਹਿਰ ਦੀ ਇੰਚਾਰਜ ਸਬ-ਇੰਸਪੈਕਟਰ ਨਰੇਸ਼ ਕੁਮਾਰੀ ਨੂੰ ਐੱਸ.ਐੱਚ.ਓ. ਬਹਿਰਾਮ ਨਿਯੁਕਤ ਕੀਤਾ ਗਿਆ ਹੈ | ਜਦਕਿ ਥਾਣਾ ਮੁਖੀ ਬਹਿਰਾਮ ਇੰਸਪੈਕਟਰ ਰਾਜੇਸ਼ ਕੁਮਾਰ ਨੂੰ ਵੀ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ | ਇਸੇ ਤਰ੍ਹਾਂ ਇੰਸਪੈਕਟਰ ਸ਼ਿੰਗਾਰਾ ਸਿੰਘ ਨੂੰ ਪੁਲਿਸ ਲਾਈਨ ਤੋਂ ਐੱਸ.ਐੱਚ.ਓ. ਮੁਕੰਦਪੁਰ, ਇੰਸਪੈਕਟਰ ਸਤਨਾਮ ਸਿੰਘ ਨੂੰ ਥਾਣਾ ਮੁਖੀ ਪੋਜੇਵਾਲ ਦੇ ਅਹੁਦੇ ਤੋਂ ਫ਼ਾਰਗ ਕਰਦਿਆਂ ਇੰਚਾਰਜ ਆਰਥਿਕ ਅਪਰਾਧ ਸ਼ਾਖਾ ਨਵਾਂਸ਼ਹਿਰ ਨਿਯੁਕਤ ਕੀਤਾ ਗਿਆ ਹੈ | ਇਸੇ ਤਰ੍ਹਾਂ ਇੰਚਾਰਜ ਜ਼ਿਲ੍ਹਾ ਟਰੇਨਿੰਗ ਸਕੂਲ ਐੱਸ.ਬੀ.ਐੱਸ. ਨਗਰ ਇੰਸਪੈਕਟਰ ਜਾਗਰ ਸਿੰਘ ਨੂੰ ਥਾਣਾ ਪੋਜੇਵਾਲ ਵਿਖੇ ਐੱਸ.ਐੱਚ.ਓ. ਨਿਯੁਕਤ ਕੀਤਾ ਗਿਆ ਹੈ | ਸ: ਹਰਪ੍ਰੀਤ ਸਿੰਘ ਦੇਹਲ ਸਬ ਇੰਸਪੈਕਟਰ ਨੂੰ ਥਾਣਾ ਔੜ ਵਿਖੇ ਐੱਸ.ਐੱਚ.ਓ., ਇੰਸਪੈਕਟਰ ਗੁਰਮੇਲ ਸਿੰਘ ਨੂੰ ਕੋਰਟ ਕੰਪਲੈਕਸ ਵਿਖੇ ਪੈਰਵਾਈ ਅਫ਼ਸਰ, ਇੰਸਪੈਕਟਰ ਮਲਕੀਤ ਸਿੰਘ ਨੂੰ ਪੁਲਿਸ ਲਾਈਨ ਤੋਂ ਇੰਚਾਰਜ ਪੁਲਿਸ ਕੰਟਰੋਲ ਰੂਮ, ਇੰਸਪੈਕਟਰ ਕੁਲਦੀਪ ਕੁਮਾਰ ਨੂੰ ਪੁਲਿਸ ਲਾਈਨ ਤੋਂ ਆਰਜ਼ੀ ਮੁੱਖ ਮੰਤਰੀ ਸਕਿਉਰਿਟੀ ਡਿਊਟੀ ਚੰਡੀਗੜ੍ਹ ਭੇਜਣ ਤੋਂ ਇਲਾਵਾ ਐੱਸ.ਆਈ. ਰਾਧਾ ਕ੍ਰਿਸ਼ਨ ਨੂੰ ਇਲੈੱਕਸ਼ਨ ਸੈੱਲ ਨਵਾਂਸ਼ਹਿਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਸਰਕਾਰ ਵਲੋਂ ਬਣਾਏ ਐਾਟੀ ਨਾਰਕੋਟਿਕ ਸੈੱਲ ਨਵਾਂਸ਼ਹਿਰ ਵਿਖੇ ਤਾਇਨਾਤ ਕੀਤਾ ਗਿਆ ਹੈ | ਤਬਦੀਲ ਕੀਤੇ ਗਏ ਉਕਤ ਅਧਿਕਾਰੀਆਂ ਨੂੰ ਤੁਰੰਤ ਆਪਣੇ ਅਹੁਦੇ ਸੰਭਾਲ ਕੇ ਕੰਮ ਸ਼ੁਰੂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਤੇ ਆਪਣੇ ਖੇਤਰ ਚ ਨਸ਼ੇ ਨੂੰ ਖਤਮ ਕਰਨ ਦੀ ਹਦਾਇਤ ਕੀਤੀ ਗਈ ਹੈ