ਖਾਲੜਾ ਪੁਲਿਸ ਨੇ ਕਾਬੂ ਕੀਤਾ ਹੈਰੋਇਨ ਸਮਗਲਰ …..
ਖਾਲੜਾ ਪੁਲਿਸ ਨੇ ਕਾਬੂ ਕੀਤਾ ਹੈਰੋਇਨ ਸਮਗਲਰ …..
ਖਾਲੜਾ ( ਦਲਬੀਰ ੳੁਧੋਕੇ ) ਥਾਣਾ ਖਾਲੜਾ ਦੀ ਪੁਲਿਸ ਨੇ 86 ਕਰੋੜ 20 ਲੱਖ ਦੀ ਹੈਰੋਇਨ ਵਿੱਚ ਨਾਮਜ਼ਦ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਲਿਆ ਹੈ! ਜਦਕਿ ਇਕ ਵਿਅਕਤੀ ਫ਼ਰਾਰ ਦੱਸਿਆ ਜਾ ਰਿਹਾ ਹੈ ,ਇਸ ਸੰਬੰਧੀ ਪ੍ਰੈੱਸ ਕਾਨਫਰੰਸ ਵਿੱਚ ਗੱਲਬਾਤ ਕਰਦਿਆਂ ਡੀਐੱਸਪੀ ਭਿੱਖੀਵਿੰਡ ਸੁਲੱਖਣ ਸਿੰਘ ਮਾਨ ਨੇ ਦੱਸਿਆ ਕਿ ਮਿਤੀ 23/12/2018 ਨੂੰ ਬੀਐਸਐਫ ਦੀ87 ਬਟਾਲੀਅਨ ਦੀ ਬੀਓਪੀ ਕਰਮਾ ਚੌਕੀ ਤੋਂ ਸਤਾਰਾਂ ਪੈਕਟ ਹੈਰੋਇਨ ਜਿਸਦਾ ਵਜਨ 17.240 ਗ੍ਰਾਮ ,ਇੱਕ ਮੋਡੀਫਾਈ ਗੰਨ, ਇੱਕ ਪਿਸਟਲ ਅਤੇ ਇੱਕ ਹੋਰ ਅਸਲਾ ਜੋ ਕਿ ਇੱਕ ਪਲਾਸਟਿਕ ਦੀ ਪਾਈਪ ਵਿੱਚੋਂ ਬਰਾਮਦ ਹੋਇਆ ਸੀ ,ਜੋ ਕਿ ਬੀਐਸਐਫ ਦੀ 87 ਬਟਾਲੀਅਨ ਵੱਲੋਂ ਹਰਕਤ ਹੁੰਦੀ ਵੇਖ ਕੇ ਰਾਊਂਡ ਫਾਇਰ ਕੀਤੇ ਗਏ ਤਾਂ ਭਾਰਤ ਅਤੇ ਪਾਕਿ ਵਾਲੀ ਸਾਈਡ ਤੋਂ ਆਏ ਸਮੱਗਲਰ ਭੱਜਣ ਵਿੱਚ ਕਾਮਯਾਬ ਹੋ ਗਏ ,ਜਿਸ ਦੇ ਸਬੰਧ ਵਿੱਚ 87 ਬਟਾਲੀਅਨ ਨੇ ਖਾਲੜਾ ਪੁਲਿਸ ਨੂੰ ਇਨਫੋਮ ਕੀਤਾ ਜਿਸਦੇ ਆਧਾਰ ਤੇ ਥਾਣਾ ਖਾਲੜਾ ਵਿਖੇ ਐੱਫਆਈਆਰ ਨੰਬਰ 81 ਐਨ ਡੀ ਪੀ ਸੀ ਐਕਟ 21 61 85 ਦਰਜ ਕਰ ਜਿਸ ਦੀ ਤਫਦੀਸ਼ ਨਵ ਨਿਯੁਕਤ ਐਸ ਐਚ ਓ ਹਰਪ੍ਰੀਤ ਸਿੰਘ ਵਿਰਕ ਕਰ ਰਹੇ ਸਨ ,ਅਤੇ ਤਫ਼ਤੀਸ਼ ਵਿੱਚ ਇਹ ਸਾਹਮਣੇ ਆਇਆ ਕਿ ਪਿੰਡ ਵਾਂ ਤਾਰਾ ਸਿੰਘ ਤੋਂ ਕਿਸੇ ਵਿਅਕਤੀ ਨੇ ਗੁਪਤ ਸੂਚਨਾ ਦਿੱਤੀ ਕਿ ਹਰਜਿੰਦਰ ਸਿੰਘ ਉਰਫ ਹਥੌੜੀ ਪੁੱਤਰ ਪ੍ਰਤਾਪ ਸਿੰਘ ਜੋਰਾ ਸਿੰਘ ਪੁੱਤਰ ਬਾਜ ਸਿੰਘ ਅਤੇ ਪ੍ਰਤਾਪ ਸਿੰਘ ਪੁੱਤਰ ਮਹਿੰਦਰ ਸਿੰਘ ਇਹ ਵਿਅਕਤੀ ਮਿਤੀ 23 12 2018 ਨੂੰ ਕਰਮਾ ਚੌਕੀ ਤੇ ਢੁੱਕੀ ਸਿਤਾਰਾ ਪੈਕਟ ਹੈਰੋਇਨ ਦੀ ਪਲਾਸਟਿਕ ਵਾਲੀ ਪਾਈਪ ਖਿੱਚਦੇ ਸੀ ਤਾਂ ਜਦੋਂ ਬੀਐਸਐਫ ਦੀ ਸਤਾਸੀ ਬਟਾਲੀਅਨ ਨੇ ਹਰਕਤ ਹੁੰਦੀ ਵੇਖ ਕੇ ਰਾਊਂਡ ਫਾਇਰ ਕੀਤੇ ਤਾਂ ਇਹ ਸਮੱਗਲਰ ਭੱਜਣ ਵਿੱਚ ਕਾਮਯਾਬ ਹੋ ਗਏ ਜਿਨ੍ਹਾਂ ਵਿੱਚੋਂ ਦੋ ਵਿਅਕਤੀਆਂ ਨੂੰ ਥਾਣਾ ਖਾਲੜਾ ਦੀ ਪੁਲਿਸ ਨੇ ਪਿੰਡ ਵਾਂ ਤਾਰਾ ਸਿੰਘ ਦੀ ਕੱਚੀ ਪਈ ਤੋਂ ਗ੍ਰਿਫਤਾਰ ਗ੍ਰਿਫਤਾਰ ਕਰ ਲਿਆ ਡੀਐੱਸਪੀ ਭਿੱਖੀਵਿੰਡ ਸੁਲੱਖਣ ਸਿੰਘ ਮਾਨ ਨੇ ਦੱਸਿਆ ਕਿ ਇਹ ਫੜੇ ਗਏ ਵਿਅਕਤੀਆਂ ਨੇ ਮੁੱਢਲੀ ਪੁੱਛਗਿਛ ਵਿੱਚ ਇਹ ਮੰਨਿਆ ਕਿ ਕਰਮਾ ਚੌਕੀ ਤੇ ਢੁੱਕੀ ਸਾਰੀ ਹੈਰੋਇਨ ਇਨ੍ਹਾਂ ਵਿਅਕਤੀਆਂ ਦੀ ਸੀ ਉਨ੍ਹਾਂ ਕਿਹਾ ਕਿਹਾ ਕਿ ਹਰਜਿੰਦਰ ਸਿੰਘ ਹਥੌੜੀ ਪੁੱਤਰ ਪ੍ਰਤਾਪ ਸਿੰਘ ਇਹ ਪੁਰਾਣਾ ਅਤੇ ਬਦਨਾਮ ਸਮੱਗਲਰ ਹੈ ਜਿਸ ਦੇ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਅਤੇ ਜੋਰਾ ਸਿੰਘ ਪੁੱਤਰ ਬਾਜ ਸਿੰਘ ਇਹ ਵੀ ਇਸ ਕੰਮ ਵਿੱਚ ਕਾਫੀ ਐਕਟਿਵ ਰਿਹਾ ਹੈ ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਨ੍ਹਾਂ ਪਾਸੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਫਰਾਰ ਹੋਏ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ!