Thursday, November 14, 2024
Breaking NewsFeaturedਪੰਜਾਬਭਾਰਤਮੁੱਖ ਖਬਰਾਂ

ਜਿ਼ਲ੍ਹਾ ਰੈਡ ਕਰਾਸ ਸੋਸਾਇਟੀ ਵਲੋ ਐਸ.ਡੀ. ਕਾਲਜ ਫਾਰ ਵੂਮੈਨ, ਗੁਰਦਾਸਪੁਰ ਵਿਚ ਚਾਰ ਰੋਜਾ ਫਸਟ ਏਡ ਟਰੇਨਿੰਗ ਕੈਪ ਦਾ ਆਯੋਜਨ ਕਰਨ ਸਬੰਧੀ।

ਜਿ਼ਲ੍ਹਾ ਰੈਡ ਕਰਾਸ ਸੋਸਾਇਟੀ ਵਲੋ ਐਸ.ਡੀ. ਕਾਲਜ ਫਾਰ ਵੂਮੈਨ, ਗੁਰਦਾਸਪੁਰ ਵਿਚ ਚਾਰ ਰੋਜਾ ਫਸਟ ਏਡ ਟਰੇਨਿੰਗ ਕੈਪ ਦਾ ਆਯੋਜਨ ਕਰਨ ਸਬੰਧੀ।
ਗੁਰਦਾਸਪੁਰ-ਨਵਨੀਤ ਕੁਮਾਰ
ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜਿ਼ਲਾ ਰੈਡ ਕਰਾਸ ਸੋਸਾਇਟੀ, ਗੁਰਦਾਸਪੁਰ ਦੇ ਦਿਸਾ ਨਿਰਦੇਸਾਂ ਦੀ ਪਾਲਣਾ ਵਿਚ ਜਿ਼ਲ੍ਹਾ ਰੈਡ ਕਰਾਸ ਸੋਸਾਇਟੀ ਵਲੋ ਪੰਡਿਤ ਮੋਹਨ ਲਾਲ ਐਸ.ਡੀ.ਕਾਲਜ ਫਾਰ ਵੂਮੈਨ, ਗੁਰਦਾਸਪੁਰ ਦੇ ਹੈਲਥ ਅਤੇ ਰੈਡ ਰੀਬਨ ਕਲੱਬ ਦੇ ਸਾਝੇ ਯਤਨਾਂ ਸਕਦਾ ਚਾਰ ਰੋਜਾ ਫਸਟ ਏਡ ਟਰੇਨਿੰਗ ਦਾ ਕੈਪ ਆਯੋਜਿਤ ਕੀਤਾ ਗਿਆ। ਇਸ ਕੈਪ ਦੇ ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੋਰ ਤੇ ਮਿਸਿਜ਼ ਸਾਹਲਾ ਕਾਦਰੀ ਚੇਅਰਪਰਸਨ, ਰੈਡ ਕਰਾਸ ਭਲਾਈ ਸਾਖਾ, ਗੁਰਦਾਸਪੁਰ ਅਤੇ ਵਿਸੇ਼ਸ ਮਹਿਮਾਨ ਡਾਂ ਸੁਰਿੰਦਰ ਕੋਰ ਪੰਨੂ ਜੀ ਪਹੁੰਚੇ। ਕਾਲਜ ਦੇ ਪ੍ਰਿਸੀਪਲ ਡਾ ਨੀਰੂ ਸਰਮਾ ਜੀ ਨੇ ਦਸਿਆ ਕਿ ਇਹ ਚਾਰ ਰੋਜਾ ਟਰੇਨਿੰਗ ਸ੍ਰੀ ਰਾਜੀਵ ਸਿੰਘ, ਸਕੱਤਰ ਕਮ ਜਿ਼ਲ੍ਹਾ ਟਰੇਨਿੰਗ ਅਫ਼ਸਰ, ਜਿ਼ਲ੍ਹਾ ਰੈਡ ਕਰਾਸ ਸੋਸਾਇਟੀ, ਗੁਰਦਾਸਪੁਰ ਜੀ ਵਲੋ ਇਸ ਕਾਲਜ ਦੇ 53 ਬੱਚਿਆ ਨੂੰ ਦਿੱਤੀ ਗਈ। ਜਿਵੇ ਕਿ ਪਹਿਲੇ ਦਿਨ ਗਲੇ ਵਿਚ ਕੋਈ ਚੀਜ ਫੱਸ ਜਾਦੀ ਹੈ ਤਾਂ ਉਸ ਨੂੰ ਕਿਵੇ ਕੱਢਣਾ ਚਾਹੀਦਾ ਹੈ। ਉਹਨਾਂ ਵਲੋ ਅੱਲਗ ਅੱਲਗ ਉਮਰ ਦਰਾਜ ਦੇ ਅਨੁਸਾਰ ਟਰੇਨਿੰਗ ਦਿੱਤੀ ਗਈ। ਦੁਸਰੇ ਦਿਨ ਜੇਕਰ ਸੜਕ ਦੁਰਘਟਨਾ ਵਿਚ ਕੋਈ ਬੱਚਾ, ਆਦਮੀ ਜਾਂ ਅੋਰਤ ਜਖਮੀ ਜਾਂ ਬੇਹੋਸ ਹੋ ਜਾਂਦੀ ਹੈ ਤਾਂ ਉਸ ਨੂੰ ਮੁੱਢਲੀ ਜਾਂਚ ਕਿਵੇ ਕਰਨੀ ਹੈ। ਉਸ ਬਾਰੇ ਵਿਸਥਾਰ ਨਾਲ ਵਿਦਿਆਰਥਣਾ ਨੂੰ ਟਰੇਨਿੰਗ ਦਿੱਤੀ, ਉਨਾਂ ਨੇ ਕਿਹਾ ਕਿ ਦੁਰਘਟਨਾ ਗ੍ਰਸਤ ਵਿਅਕਤੀ ਅਗਰ ਹੋਸ ਵਿਚ ਹੋਵੇ ਤਾਂ ਉਸ ਕੋਲੋ ਅੱਲਗ ਅੱਲਗ ਅੰਗ ਹਿਲਾਉਣ ਦੀ ਤਰਜੀਹ ਦਿੱਤੀ ਜਾਵੇ ਤਾਂ ਜ਼ੋ ਉਹਨਾਂ ਦੇ ਫ੍ਰੈਕਚਰ ਦਾ ਪਤਾ ਚਲੇ ਕਿ ਕਿਸ ਅੰਗ ਨੂੰ ਸੱਟ ਲੱਗੀ ਹੈ ਅਤੇ ਉਸ ਨੂੰ ਕਿਸ ਤ੍ਹਰਾਂ ਨਾਲ ਤਿਰਕੋਨੀ ਪੱਟੀ ਦਾ ਇਸਤੇਮਾਲ ਕਰਕੇ ਫੱਟੜ ਵਿਅਕਤੀ ਨੂੰ ਕਿਸ ਤ੍ਹਰਾਂ ਹਸਪਤਾਲ ਪਹੁੰਚਣਾ ਚਾਹੀਦਾ ਹੈ ਬਾਰੇ ਪ੍ਰਰੈਕਟੀਕਲ ਕਰਕੇ ਦਸਿਆ ਅਤੇ ਬੱਚਿਆ ਪਾਸੋ ਇਸ ਦਾ ਅਭਿਆਸ ਕਰਵਾਇਆ ਗਿਆ। ਇਸ ਮੋਕੇ ਤੇ ਮੁੱਖ ਮਹਿਮਾਨ ਜੀ ਅਤੇ ਵਿਸੇਸ਼ ਮਹਿਮਾਨ ਜੀ ਨੇ ਵਿਦਿਆਰਥਣਾਂ ਨੂੰ ਸਾਝੇ ਤੋਰ ਤੇ ਕਿਹਾ ਕਿ ਇਸ ਟਰੇਨਿੰਗ ਵਿਚ ਜ਼ੋ ਕੁਝ ਆਪ ਨੇ ਸਿਖਿਆ ਹੈ ਉਸ ਗਿਆਨ ਨੇ ਹੋਰਾਂ ਨਾਲ ਸਾਝਿਆ ਕਰੋ ਤਾਂ ਕਿ ਜਰੂਰਤ ਪੈਣ ਸਮੇ ਉਸ ਫੱਟੜ ਵਿਅਕਤੀ ਦੀ ਸਹੀ ਤਰੀਕੇ ਦੇ ਨਾਲ ਮਦਦ ਕੀਤੀ ਜਾ ਸਕੇ। ਇਸ ਮੋਕੇ ਤੇ ਮੁੱਖ ਮਹਿਮਾਨ ਜੀ ਤਰਫੋ ਇਸ ਟਰੇਨਿੰਗ ਵਿਚ ਭਾਗ ਲੈ ਰਹੀਆ ਵਿਦਿਆਥਣਾਂ ਨੂੰ ਰੈਡ ਕਰਾਸ ਸੋਸਾਇਟੀ ਦੀ ਤਰਫੋ ਹਾਈਜੈਨਿਕ ਕਿੱਟਾਂ ਦਿੱਤੀਆ ਗਈਆ। ਅੰਤ ਵਿਚ ਕਾਲਜ ਦੇ ਪ੍ਰਿਸੀਪਲ ਵਲੋ ਮੁੱਖ ਮਹਿਮਾਨ ਸਾਹਲਾ ਕਾਦਰੀ, ਡਾ ਪੰਨੂ ਅਤੇ ਸ੍ਰੀ ਰਾਜੀਵ ਸਿੰਘ, ਸਕੱਤਰ ਦਾ ਧੰਨਵਾਦ ਕੀਤਾ ਅਤੇ ਵਿਸਵਾਸ ਦਿਵਾਇਆ ਕਿ ਉਹਨਾਂ ਦਾ ਕਾਲਜ ਹਰ ਸਮੇ ਲੋਕ ਭਲਾਈ ਦੇ ਕੰਮਾਂ ਲਈ ਜਿ਼ਲ੍ਹਾ ਪ੍ਰਸਾਸਨ ਅਤੇ ਰੈਡ ਕਰਾਸ ਸੋਸਾਇਟੀ ਦਾ ਸਹਿਯੋਗ ਕਰੇਗਾ।

Share the News

Lok Bani

you can find latest news national sports news business news international news entertainment news and local news