ਨਵੇਂ ਥਾਣੇ ਦੀ ਉਸਾਰੀ ਦੇ ਕੰਮ ਦਾ ਕਿਊ ਹੋ ਰਿਹਾ ਵਿਰੋਧ …..
ਨਵੇਂ ਥਾਣੇ ਦੀ ਉਸਾਰੀ ਦੇ ਕੰਮ ਦਾ ਕਿਊ ਹੋ ਰਿਹਾ ਵਿਰੋਧ …..
ਬੰਗਾ ( ਅਜੈ ਸੋਨਕਾਰ ) ਪੁਲਿਸ ਚੌਕੀ ਔੜ ਨੂੰ ਅਪਗ੍ਰੇਡ ਕਰ ਬਣਾਇਆ ਥਾਣਾ 11 ਮਹੀਨਿਆਂ ਤੋਂ ਖੁਦ ਦੀ ਇਮਾਰਤ ਤੋਂ ਸੱਖਣਾ ਹੈ | ਸਮੁੱਚੇ ਥਾਣੇ ਦਾ ਕੰਮ ਕਾਜ ਗੜੀ ਅਜੀਤ ਸਿੰਘ ਦੇ ਧਾਰਮਿਕ ਅਸਥਾਨ ਦੇਹਰਾ ਲਖਦਾਤਾ ਪੀਰ ਦੇ ਸ਼ੈੱਡ ਹੇਠਾਂ ਹੀ ਚੱਲਦਾ ਆ ਰਿਹਾ ਹੈ ਪਰ ਜਦੋਂ ਬੀਤੇ ਕੱਲ੍ਹ ਪਿੰਡ ਦੀ ਸ਼ਮਸ਼ਾਨ ਘਾਟ ਦੇ ਕੋਲ ਸਬੰਧਿਤ ਵਿਭਾਗ ਵਲੋਂ ਥਾਣੇ ਦੀ ਇਮਾਰਤ ਦਾ ਕੰਮ ਅਰੰਭ ਕੀਤਾ ਤਾਂ ਪਿੰਡ ਦੇ ਲੋਕਾਂ ਦੇ ਭਾਰੀ ਇਕੱਠ ਵਲੋਂ ਇਮਾਰਤ ਦੀਆ ਨੀਂਹਾਂ ਪੁੱਟਣ ਦੀ ਵਿਰੋਧਤਾ ਕਰਕੇ ਚੱਲਦਾ ਕੰਮ ਰੋਕ ਦਿੱਤਾ | ਥਾਣੇ ਦੀ ਬਣਨ ਵਾਲੀ ਇਸ ਇਮਾਰਤ ਦਾ ਵਿਰੋਧ ਕਰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ, ਸੁਰਜੀਤ ਸਿੰਘ ਬਾਨਾ, ਜਤਿੰਦਰ ਸਿੰਘ, ਪਰਮਜੀਤ ਸਿੰਘ ਪੰਮੀ, ਡਾ: ਰਾਕੇਸ਼, ਪ੍ਰੇਮ ਸਿੰਘ ਨੇ ਆਖਿਆ ਕਿ ਜਿੱਥੇ ਗਰਾਮ ਪੰਚਾਇਤ ਨੇ ਥਾਣੇ ਦੀ ਇਮਾਰਤ ਬਣਾਉਣ ਲਈ ਜਗ੍ਹਾ ਦਿੱਤੀ ਹੈ, ਉਹ ਥਾਂ ਪਿੰਡ ਔੜ ਤੇ ਗੜੁੱਪੜ ਦੇ ਲੋਕਾਂ ਵਲੋਂ ਦੋਹਾਂ ਪਿੰਡਾਂ ਵਲੋਂ ਰਲ ਕਿ ਸ਼ਮਸ਼ਾਨ ਘਾਟ ਦੀ ਵਰਤੋਂ ਲਈ ਸਾਂਝੇ ਤੌਰ ‘ਤੇ ਛੱਡੀ ਹੋਈ ਹੈ | ਇਸ ਜ਼ਮੀਨ ਵਿਚੋਂ ਪੰਚਾਇਤ ਨੇ ਪਾਣੀ ਦੀ ਟੈਂਕੀ ਬਣਾਉਣ ਲਈ ਪਹਿਲਾ ਹੀ ਤਿੰਨ ਕਨਾਲ ਜ਼ਮੀਨ ਸਬੰਧਿਤ ਵਿਭਾਗ ਨੂੰ ਦਿੱਤੀ ਹੋਈ ਹੈ ਤੇ ਬਾਕੀ ਬਚਦੀ ਥਾਂ ਨੂੰ ਦੋਹਾਂ ਪਿੰਡਾਂ ਦੇ ਲੋਕਾਂ ਵਲੋਂ ਸ਼ਮਸ਼ਾਨ ਘਾਟ ਲਈ ਵਰਤਿਆ ਜਾ ਰਿਹਾ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਥਾਣੇ ਦੀ ਇਮਾਰਤ ਲਈ ਪਿੰਡ ਦੇ ਤਲਾਬ ਕੋਲ ਤਿੰਨ ਕਨਾਲ ਥਾਂ ਪਹਿਲਾਂ ਦਿੱਤੀ ਜਾ ਚੁੱਕੀ ਹੈ ਜਿੱਥੇ ਭਰਤੀ ਪਾ ਕਿ ਪੁਲਿਸ ਵਿਭਾਗ ਵਲੋਂ ਨੀਂਹਾਂ ਵੀ ਪੁੱਟੀਆਂ ਜਾ ਚੁੱਕੀਆਂ ਹਨ ਪਰ ਹੁਣ ਥਾਣਾ ਸ਼ਮਸ਼ਾਨ ਘਾਟ ਵਿਚ ਬਣਾਉਣ ਦੀ ਕੀ ਲੋੜ ਹੈ | ਐੱਸ.ਐਚ.ਓ. ਔੜ ਜੰਗਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਥਾਣੇ ਦੀ ਇਮਾਰਤ ਇਸੇ ਥਾਂ ‘ਤੇ ਹੀ ਬਣੇਗੀ, ਕਿਉਂਕਿ ਵਿਭਾਗ ਨੂੰ ਗਰਾਮ ਪੰਚਾਇਤ ਵਲੋਂ ਆਪਣੀ ਸਹਿਮਤੀ ਨਾਲ ਮਤਾ ਪਾਸ ਕਰਕੇ ਪੁਲਿਸ ਨੂੰ ਇੱਥੇ ਇਮਾਰਤ ਬਣਾਉਣ ਲਈ ਥਾਂ ਦਿੱਤੀ ਹੈ, ਜਿਸ ਦਾ ਨਕਸ਼ਾ ਵੀ ਬਣ ਚੁਕਾ ਹੈ